ਕਪੂਰਥਲਾ, 5 ਜੂਨ (ਗੌਰਵ ਮੜੀਆ ): ਕੁਰਬਾਨੀ ਦਾ ਪ੍ਰਤੀਕ ਈਦ ਉਲ ਅਜਹਾ (ਬਕਰੀਦ) ਦਾ ਤਿਉਹਾਰ 7 ਜੂਨ ਨੂੰ ਈਦਗਾਹ ਕਪੂਰਥਲਾ ਵਿਚ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਦੱਸਿਆ ਕਿ ਈਦ-ਉਲ-ਅਜਹਾ ਦੀ ਨਮਾਜ਼ 7 ਜੂਨ ਨੂੰ ਸਵੇਰੇ 8.30 ਵਜੇ ਬੱਸ ਸਟੈਂਡ ਨਜ਼ਦੀਕ ਈਦਗਾਹ ਵਿਚ ਪੜ੍ਹਾਈ ਜਾਵੇਗੀ | ਇਸੇ ਤਰ੍ਹਾਂ ਬੀਬੀ ਪੀਰੋਂਵਾਲੀ ਮਸਜਿਦ ਦੇ ਇਮਾਮ ਮੌਲਾਨਾ ਅਮਾਨੁੱਲਾ ਨੇ ਦੱਸਿਆ ਕਿ ਬੀਬੀ ਪੀਰੋਂਵਾਲੀ ਮਸਜਿਦ ਵਿਚ ਈਦ-ਉਲ-ਅਜਹਾ ਦੀ ਨਮਾਜ਼ 7 ਜੂਨ ਨੂੰ ਸਵੇਰੇ 7:30 ਵਜੇ ਹੋਵੇਗੀ | ਉਨ੍ਹਾਂ ਨਮਾਜ਼ੀਆਂ ਨੂੰ ਸਮੇਂ ਸਿਰ ਈਦਗਾਹ ਤੇ ਮਸਜਿਦਾਂ ਵਿਚ ਪਹੁੰਚਣ ਦੀ ਅਪੀਲ ਕੀਤੀ |

