ਦੇਸ਼ ‘ਚ ਸ਼ਾਂਤੀ ਤੇ ਤਰੱਕੀ ਲਈ ਦੁਆ ਕਰਵਾਈ ਗਈ
ਕਪੂਰਥਲਾ, 31 ਮਾਰਚ (ਗੌਰਵ ਮੜੀਆ) ਪਵਿੱਤਰ ਰਮਜ਼ਾਨ ਮਹੀਨੇ ਦੀ ਸਮਾਪਤੀ ਉਪਰੰਤ ਈਦ-ਉਲ-ਫਿਤਰ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ ਤੇ ਮੁਸਲਿਮ ਭਰਾਵਾਂ ਨੇ ਇਕ ਦੂਜੇ ਨੂੰ ਗਲੇ ਮਿੱਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਤੇ ਇਕ ਦੂਜੇ ਦੇ ਘਰ ਜਾ ਕੇ ਈਦ ਦੀ ਖ਼ੁਸ਼ੀਆਂ ਸਾਂਝੀ ਕੀਤੀ | ਇਸ ਮੌਕੇ ਕਪੂਰਥਲਾ ਬੱਸ ਸਟੈਂਡ ਨਜ਼ਦੀਕ ਸਥਿਤ ਈਦਗਾਹ ਵਿਚ ਈਦ ਦੀ ਨਮਾਜ਼ ਕਪੂਰਥਲਾ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਪੜ੍ਹਾਈ ਤੇ ਦੇਸ਼ ਦੀ ਅਮਨ ਸ਼ਾਂਤੀ ਤੇ ਤਰੱਕੀ ਲਈ ਦੁਆ ਕਰਵਾਈ | ਇਸਤੋਂ ਪਹਿਲਾਂ ਈਦ ਦੀ ਨਮਾਜ਼ ਅਦਾ ਕਰਨ ਆਏ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਰਾਵਾਂ ਨੂੰ ਸੰਬੋਧਨ ਕਰਦਿਆਂ ਮੌਲਵੀ ਅਬਦੁਲ ਹਮੀਦ ਤੋਂ ਇਲਾਵਾ ਹੋਰਾਂ ਨੇ ਨਮਾਜ਼, ਰੋਜ਼ੇ ਆਦਿ ‘ਤੇ ਵਿਸਥਾਰਪੂਰਵਕ ਰੌਸ਼ਨੀ ਪਾਈ |
ਅੰਜੁਮਨ ਇਸਲਾਮੀਆ ਕਮੇਟੀ ਦੇ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ ਨੇ ਆਏ ਹਜ਼ਾਰਾਂ ਦੀ ਗਿਣਤੀ ਵਿਚ ਨਮਾਜ਼ੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈਦ ਉਲ ਫਿਤਰ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਅਤੇ ਹਾਰਦਿਕ ਸੁਹਿਰਦ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਨੇ ਮੁਸਲਿਮ ਨੌਜਵਾਨਾਂ ਨੂੰ ਸਿੱਖਿਆ ਵੱਲ ਉਚੇਚੇ ਧਿਆਨ ਦੇਣ ਤੇ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ | ਇਸ ਮੌਕੇ ਗੁੱਜਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੱਖਣ ਅਲੀ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਵਕਫ਼ ਬਿੱਲ ਪਾਸ ਕਰਕੇ ਕੇ ਮੁਸਲਮਾਨਾਂ ਦੇ ਅਧਿਕਾਰਾਂ ਨੂੰ ਖੋਹਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਬਿੱਲ ਦਾ ਸਖ਼ਤ ਵਿਰੋਧ ਕਰਦੇ ਹਾਂ | ਵਕਫ ਮੁਸਲਮਾਨਾਂ ਦਾ ਹੱਕ ਹੈ ਇਸ ਨਾਲ ਮੁਸਲਮਾਨਾਂ ਦੇ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ |
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਤੇ ਪਰਵਿੰਦਰ ਸਿੰਘ ਢੋਟ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸਤੋਂ ਇਲਾਵਾ ਇਸਲਾਮੀਆ ਮਾਡਲ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਨਜ਼ਮਾਂ ਤੇ ਨਾਥ ਪੇਸ਼ ਕੀਤੀਆਂ | ਇਸ ਮੌਕੇ ਗੁੱਜਰ ਐਸੋਸੀਏਸ਼ਨ ਦੇ ਪ੍ਰਧਾਨ ਲਿਆਕਤ ਅਲੀ, ਸ਼ਵਿੰਦਰ ਸਿੰਘ ਬੁਟਾਰੀ, ਗੁੱਜਰ ਮਹਾਂ ਸਭਾ ਦੇ ਪ੍ਰਧਾਨ ਮੁਹੰਮਦ ਰਾਂਝਾ, ਜਨਰਲ ਸਕੱਤਰ ਯਾਕੂਬ ਅਲੀ, ਏ.ਐਸ.ਆਈ. ਸ਼ਕੀਲ ਮੁਹੰਮਦ ਆਦਿ ਨੇ ਸੰਬੋਧਨ ਕੀਤਾ ਤੇ ਮੁਬਾਰਕਬਾਦ ਪੇਸ਼ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸਹਬਾਨ ਅਲੀ, ਅਬਦੁਲ ਗਫਾਰ, ਗੁੱਜਰ ਐਸੋਸੀਏਸ਼ਨ ਦੇ ਚੇਅਰਮੈਨ ਸਵਾਰਦੀਨ, ਦਲਮੀਰ ਆਰੀਆਂਵਾਲ, ਬਸ਼ੀਰ ਮੁਹੰਮਦ, ਅਨਵਰ ਖਾਨ ਕਾਦੂਪੁਰ, ਨਸਰੂਦੀਨ, ਮਕਸੂਦ ਅਲੀ, ਅਲੀ ਸ਼ੇਖੂਪੁਰ, ਇਸਮਾਈਲ, ਇੰਤਜ਼ਾਰ ਅਲੀ, ਮੁਹੰਮਦ ਸ਼ਾਜਨ, ਮਿਹਰਬਾਨ ਅਲੀ, ਮੁਹੰਮਦ ਸਲੀਮ ਅੰਸਾਰੀ, ਮੁਖ਼ਤਾਰ ਅਲੀ, ਸ਼ਾਹੀਦ ਅਲੀ, ਉਸਮਾਨ, ਅਬਦੁਲ ਰਸੂਲ, ਫ਼ਕੀਰ ਹੁਸੈਨ, ਅਬਦੁਲ ਹਸਨ, ਗੁਲਫਾਮ, ਅਯਾਨ ਅਲੀ, ਅਫਤਾਬ ਅਲੀ, ਮਹਿਤਾਬ ਅਲੀ, ਮੁਹੰਮਦ ਸ਼ਮਸ਼ਾਦ, ਸਲਾਹਦੀਨ, ਹਾਜੀ ਯੂਸਫ, ਅਬਦੁਲ ਰਹਿਮਾਨ, ਮਨਸੂਰ ਅਲੀ, ਸ਼ੌਕਤ ਅਲੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

