ਸੰਗਠਨ ਦੇ ਮਾਧਿਅਮ ਨਾਲ ਕਿਸੇ ਵੀ ਕੰਮ ਨੂੰ ਮੁਕਾਮ ਤੱਕ ਪਹੁੰਚਣਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ-ਸੰਨੀ ਬੈਂਸ
ਯੁਵਾ ਭਾਜਪਾ ਪਰਿਵਾਰ ਦੀ ਸਭ ਤੋਂ ਊਰਜਾਵਾਨ ਸੰਗਠਨ ਹੈ-ਆਸ਼ੂ ਆਂਬਾ
ਫਗਵਾੜਾ/ਕਪੂਰਥਲਾ (ਗੌਰਵ ਮੜੀਆ )ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜ਼ਿਲੇ ਦੀ ਜਥੇਬੰਦਕ ਮੀਟਿੰਗ ਸ਼ਨੀਵਾਰ ਨੂੰ ਜ਼ਿਲਾ ਭਾਜਪਾ ਦਫਤਰ ਫਗਵਾੜਾ ਵਿਖੇ ਯੂਥ ਭਾਜਪਾ ਜ਼ਿਲਾ ਜਨਰਲ ਸਕੱਤਰ ਲੋਕੇਸ਼ ਬਾਲੀ ਦੀ ਅਗਵਾਈ ਚ ਹੋਈ।ਇਸ ਮੀਟਿੰਗ ਚ ਯੂਥ ਭਾਜਪਾ ਦੇ ਸੂਬਾ ਸਕੱਤਰ ਅਤੇ ਜ਼ਿਲਾ ਇੰਚਾਰਜ ਆਸ਼ੂ ਆਂਬਾ ਅਤੇ ਭਾਜਪਾ ਦੇ ਯੂਥ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਮੁੱਖ ਮਹਿਮਾਨ ਵਜੋਂ ਪੁੱਜੇ।ਇਸ ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਅਗਾਮੀ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਯੁਵਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਦੱਸਿਆ ਕਿ ਇਸ ਮੀਟਿੰਗ ਦੀ ਸ਼ੁਰੂਆਤ ਮਹਾਪੁਰਖਾਂ ਦੀਆਂ ਤਸਵੀਰਾਂ ਨੂੰ ਫੁੱਲਮਾਲਵਾ ਪਾਕੇ ਅਤੇ ਰਾਸ਼ਟਰੀ ਗੀਤ ਗਾਉਣ ਨਾਲ ਹੋਈ।ਇਸ ਮੌਕੇ ਭਾਜਪਾ ਵਰਕਰਾਂ ਵਲੋ ਕਈ ਮੁੱਦਿਆਂ ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਯੂਥ ਭਾਜਪਾ ਵੱਲੋਂ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ।ਨਾਲ ਹੀ l
ਭਾਜਪਾ ਦੇ ਅਹੁਦੇਦਾਰਾਂ ਨੇ ਆਪਣੇ ਭਾਸ਼ਣਾਂ ਨਾਲ ਨੌਜਵਾਨਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ।ਇਸ ਮੌਕੇ ਯੂਥ ਭਾਜਪਾ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਆਸ਼ੂ ਆਂਬਾ ਅਤੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਕਿਹਾ ਕਿ ਯੂਥ ਭਾਜਪਾ ਭਾਜਪਾ ਪਰਿਵਾਰ ਦਾ ਸਭ ਤੋਂ ਵੱਡਾ ਊਰਜਾਵਾਨ ਸੰਗਠਨ ਹੈ।ਸੰਗਠਨ ਵਲੋਂ ਸਮੇਂ-ਸਮੇਂ ਤੇ ਅੰਦੋਲਨ ਨੂੰ ਦਿਸ਼ਾ ਦੇ ਕੇ ਆਖਰੀ ਵਿਅਕਤੀ ਤੱਕ ਇਨਸਾਫ ਪਹੁੰਚਾਣ ਲਈ ਸੰਗਠਨ ਨੇ ਆਪਣਾ ਰੋਲ ਅਦਾ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਸੰਗਠਨ ਦੀ ਮਜ਼ਬੂਤੀ ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਗਠਨ ਦੇ ਮਾਧਿਅਮ ਨਾਲ ਕਿਸੇ ਵੀ ਕੰਮ ਨੂੰ ਮੁਕਾਮ ਤੱਕ ਪਹੁੰਚਣਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਭ੍ਰਿਸ਼ਟਾਚਾਰ,ਮਹਿੰਗਾਈ ਅਤੇ ਬੇਰੁਜ਼ਗਾਰੀ ਸਿਖਰਾਂ ਤੇ ਪਹੁੰਚ ਗਈ ਹੈ,ਜਿਸ ਕਾਰਨ ਲੋਕਾਂ ਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ।ਇਸ ਮੀਟਿੰਗ ਦਾ ਆਯੋਜਨ ਮੁੱਖ ਤੌਰ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਸੰਗਠਨ ਦੀ ਮਜ਼ਬੂਤੀ ਲਈ ਕੀਤਾ ਗਿਆ ਸੀ,
ਜਿਸ ਦੇ ਲਈ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਚ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜ਼ੋਰਦਾਰ ਢੰਗ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਗਿਆ।ਇਸ ਮੀਟਿੰਗ ਚ ਯੂਥ ਭਾਜਪਾਦੇ ਜ਼ਿਲ੍ਹਾ ਉਪ ਪ੍ਰਧਾਨ ਸਿਧਾਰਥ ਰਾਜ, ਜ਼ਿਲ੍ਹਾ ਸਕੱਤਰ ਸ਼ੁਕਲਾ ਰਾਏ,ਜ਼ਿਲ੍ਹਾ ਉਪ ਪ੍ਰਧਾਨ ਵਿਸ਼ਾਲ ਵਾਲੀਆ,ਮੰਡਲ ਦੋ ਦੇ ਪ੍ਰਧਾਨ ਸਰਬਜੀਤ ਬੰਟੀ,ਜ਼ਿਲ੍ਹਾ ਉਪ ਪ੍ਰਧਾਨ ਰਾਜਨ ਚੌਹਾਨ,ਮੰਡਲ ਇੱਕ ਦੇ ਪ੍ਰਧਾਨ ਜੌਹਨ ਕੋਹਲੀ,ਮੰਡਲ ਫਗਵਾੜਾ ਇੱਕ ਦੇ ਪ੍ਰਧਾਨ ਸ਼ਿਵਮ ਪਾਹਵਾ,ਜਨਰਲ ਸਕੱਤਰ ਸਿਮਰਦੀਪ ਸਿੰਘ,ਜਨਰਲ ਸਕੱਤਰ ਅਮਿਤ ਕੁਮਾਰ ਸਚਦੇਵਾ,ਉਪ ਪ੍ਰਧਾਨ ਗਗਨਦੀਪ ਬਸਰਾ,ਉਪ ਪ੍ਰਧਾਨ ਰੋਹਿਤ ਸੀਰਾ,ਉਪ ਪ੍ਰਧਾਨ ਵਿਜੇ ਕੁਮਾਰ, ਮੀਤ ਪ੍ਰਧਾਨ ਮੋਹਿਤ ਗੁਪਤਾ,ਸਕੱਤਰ ਵਿਸ਼ਵਾਸ ਕੁਮਾਰ,ਸਕੱਤਰ ਸੁਮਿਤ,ਮੰਡਲ ਮੀਤ ਪ੍ਰਧਾਨ ਫਗਵਾੜਾ ਸ਼ਿਵਮ ਸਚਦੇਵਾ,ਸ਼ੁਭਮ,ਮੰਡਲ 2 ਯੂਥ ਭਾਜਪਾ ਫਗਵਾੜਾ ਦੇ ਪ੍ਰਧਾਨ ਬਲਜੀਤ ਕੁਮਾਰ, ਨਿਸ਼ਾਂਤ ਪਾਹਵਾ, ਸਚਿਨ,ਮੰਨੂ ਕੁਮਾਰ,ਆਕਾਸ਼, ਵਿਕੇਸ਼,ਅਰਜੁਨ ਕੁਮਾਰ,ਸੰਨੀ ਸ਼ਰਮਾ,ਹੈਪੀ ਬੰਗੜ,ਜੈ ਪਾਲ ਆਦਿ ਸ਼ਾਮਿਲ ਸਨ।

