ਕਰਤਾਰਪੁਰ 10 ਸਤੰਬਰ (ਜਸਵੰਤ ਵਰਮਾ ) ਬੀਤੇ ਕਈ ਦਿਨਾਂ ਤੋਂ ਕਰਤਾਰਪੁਰ ਸ਼ਹਿਰ ਨਿਵਾਸੀ ਬਹੁਤ ਪਰੇਸ਼ਾਨ ਹਨ ਕਿਉਂਕਿ ਬੀਤੇ ਕਈ ਦਿਨਾਂ ਤੋਂ ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਸਿਰਫ ਇੱਕ ਟਾਈਮ ਕੁਝ ਘੰਟਿਆਂ ਲਈ ਦਿੱਤੀ ਜਾਂਦੀ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਤਾਂ ਪਾਣੀ ਹੀ ਨਹੀਂ ਪਹੁੰਚ ਪਾ ਰਿਹਾ ਇਹ ਵਿਚਾਰ ਸਿਟੀ ਕਾਂਗਰਸ ਕਰਤਾਰਪੁਰ ਦੇ ਪ੍ਰਧਾਨ ਗੋਪਾਲ ਸੂਦ ਨੇ ਪ੍ਰਗਟ ਕਰਦਿਆਂ ਕਿਹਾ ਕਰਤਾਰਪੁਰ ਨਗਰ ਕੌਂਸਲ ਹਰ ਮਾਮਲੇ ਵਿੱਚ ਫੇਲ ਨਜ਼ਰ ਆ ਰਹੀ ਹੈ ਨਾ ਇਹਨਾਂ ਕੋ ਸਫਾਈ ਪ੍ਰਬੰਧ ਹੋ ਰਹੇ ਹਨ, ਨਾ ਸੀਵਰੇਜ ਸੰਭਲ ਰਿਹਾ ਜਿਸ ਕਾਰਨ ਆਰੀਆ ਨਗਰ ਕਰਤਾਰਪੁਰ ਅਤੇ ਚੰਦਨਗਰ ਕਰਤਾਰਪੁਰ ਵਿੱਚ ਡਾਇਰੀਆ ਅਤੇ ਹੋਰ ਬਿਮਾਰੀਆਂ ਫੈਲ ਚੁੱਕੀਆਂ ਹਨ
ਉਹਨਾਂ ਕਿਹਾ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਸੀਵਰੇਜ ਦੇ ਫਾਲਟ ਲੱਭਣ ਨੂੰ ਇੰਨੇ ਦਿਨ ਲੱਗ ਗਏ ਤੇ ਲੋਕ ਪਰੇਸ਼ਾਨ ਹੋ ਰਹੇ ਹਨ ਪਾਣੀ ਲਈ ਹਾਲੇ ਲੋਕਾਂ ਨੂੰ ਕਿੰਨੇ ਦਿਨ ਪਰੇਸ਼ਾਨ ਹੋਣਾ ਪਊਗਾ ਇਹ ਰੱਬ ਹੀ ਜਾਣਦਾ ਉਹਨਾਂ ਬਿਜਲੀ ਵਿਭਾਗ ਬਾਰੇ ਵੀ ਕਿਹਾ ਕਿ ਪਤਾ ਨਹੀਂ ਕਦੋਂ ਕੱਟ ਲਾ ਦਿੰਦੇ ਹਨ ਕਈ ਦਿਨ ਕੱਟ ਲਾ ਕੇ ਬਿਜਲੀ ਮੁਰੰਮਤ ਕਰਕੇ ਵੀ ਇਹਨਾਂ ਕੋਲੋਂ ਬਿਜਲੀ ਸਪਲਾਈ ਸਹੀ ਨਹੀਂ ਦਿੱਤੀ ਜਾ ਰਹੀ ਗੋਪਾਲ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਹੈ ਜੇਕਰ ਨਗਰ ਕੌਂਸਲ ਨੇ ਪਾਣੀ ਸਪਲਾਈ, ਅਤੇ ਸੀਵਰੇਜ ਸਮੱਸਿਆ ਨੂੰ ਸਹੀ ਨਹੀਂ ਕੀਤਾ ਤਾਂ ਕਾਂਗਰਸ ਪਾਰਟੀ,ਸ਼ਹਿਰ ਨਿਵਾਸਿਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰੇਗੀ ਸੂਦ ਨੇ ਇਹ ਵੀ ਕਿਹਾ ਕਿ ਬਰਸਾਤ ਦੌਰਾਨ ਕਈ ਲੋਕਾਂ ਦੇ ਘਰ ਡਿੱਗ ਗਏ ਹਨ ਸਰਕਾਰ ਸਰਵੇ ਕਰਕੇ ਉਹਨਾਂ ਨੂੰ ਉਚਿਤ ਮੁਆਵਜ਼ਾ ਵੀ ਦੇਵੇ

