ਕਪੂਰਥਲਾ( ਗੌਰਵ ਮੜੀਆ ) ਹਲਕਾ ਕਪੂਰਥਲਾ ਦੇ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਵੱਲੋਂ ਹਲਕੇ ਦੇ ਪ੍ਰਮੁੱਖ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸਾਬਕਾ ਜਿਲਾ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ ਜੀ ਦੀ ਦੇਖਰੇਖ ਹੇਠ ਪਾਰਟੀ ਦਫ਼ਤਰ ਵਿੱਖੇ ਬੁਲਾਈ ਗਈ। ਜਿਸ ਵਿੱਚ ਅਗਾਮੀ ਲੋਕ ਸਭਾ ਚੋਣਾਂ ਬਾਰੇ ਪਾਰਟੀ ਨੀਤੀ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਹਲਕਾ ਇੰਚਾਰਜ ਸ.ਹਰਕ੍ਰਿਸ਼ਨ ਸਿੰਘ ਵਾਲੀਆ ਨੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਸ.ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰੇ ਉਪਰੰਤ ਕਪੂਰਥਲਾ ਦੇ ਨਾਮਵਰ ਅਕਾਲੀ ਪਰਿਵਾਰਾਂ ਚੋਂ ਡਾਕਟਰ ਦਵਿੰਦਰ ਸਿੰਘ ਕਾਲੜਾ ਜੀ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਹਲਕਾ ਕਪੂਰਥਲਾ, ਅਤੇ ਸ.ਪਰਮਜੀਤ ਸਿੰਘ ਦੋਆਬਾ ਜੀ ਨੂੰ ਹਲਕਾ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ ਹੈ !
ਇੱਥੇ ਇਹ ਜ਼ਿਕਰਯੋਗ ਹੈ ਇਹ ਦੋਨੇ ਪਰਿਵਾਰ ਪਿੱਛਲੇ ਲੰਮੇ ਸਮੇਂ ਤੋਂ ਪੂਰੀ ਤਨਦੇਹੀ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਖ ਵੱਖ ਥਾਵਾਂ ਤੇ ਸੇਵਾ ਨਿਭਾਉਂਦੇ ਆ ਰਹੇ ਹਨ। ਇਥੇ ਦਸਣਯੋਗ ਹੈ ਕੀ ਡਾ.ਦਵਿੰਦਰ ਸਿੰਘ ਕਾਲੜਾ ਜੀ ਦੀ ਧਰਮਪਤਨੀ ਬੀਬੀ ਬਲਜਿੰਦਰ ਕੌਰ ਕਾਲੜਾ ਜੋ ਕਿ ਕਾਫ਼ੀ ਲੰਮੇ ਅਰਸੇ ਤੋਂ ਇਸਤਰੀ ਅਕਾਲੀ ਦਲ ਵਿੱਚ ਬਤੌਰ ਜਿਲਾ ਪ੍ਰਧਾਨ ਵੱਜੋਂ ਸੇਵਾ ਕਰਦੇ ਆ ਰਹੇ ਹਨ ਨੇ ਪਿੱਛਲੇ ਦਿਨੀਂ ਇਸਤਰੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੀ ਕਪੂਰਥਲਾ ਫੇਰੀ ਸਮੇਂ ਵੀ ਆਪਣੇ ਗ੍ਰਹਿ ਵਿੱਖੇ ਬੀਬੀਆਂ ਦੇ ਇੱਕ ਵੱਡੇ ਜਥੇ ਨਾਲ ਸੂਬਾ ਪ੍ਰਧਾਨ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਕਰਵਾਈ ਸੀ।
ਇਸੇ ਮੌਕੇ ਦੋਨਾਂ ਨਵਨਿਯੁਕਤ ਅਹੁਦੇਦਾਰਾਂ ਨੇ ਇੱਕ ਅਵਾਜ ਵਿੱਚ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੱਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਕਪੂਰਥਲਾ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਇਹਨਾ ਨਿਯੁਕਤੀਆਂ ਤੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਓਥੇ ਜ਼ੋਰਦਾਰ ਸੁਆਗਤ ਕਰਦੇ ਹੋਏ ਪਾਰਟੀ ਹਈਕਮਾਂਡ ਅਤੇ ਹਲਕਾ ਇੰਚਾਰਜ ਐਚ ਐਸ ਵਾਲੀਆ ਦਾ ਧੰਨਵਾਦ ਕੀਤਾ। ਇਹ੍ਹਨਾਂ ਨਿਯੁਕਤੀਆਂ ਦਾ ਸੁਆਗਤ ਕਰਨ ਸਮੇਂ ਪ੍ਰਮੁੱਖ ਤੌਰ ਤੇ ਸੀਨੀਅਰ ਅਕਾਲੀ ਆਗੂ ਸਾਬਕਾ ਕੌਂਸਲਰ ਸ ਹਰਬੰਸ ਸਿੰਘ ਵਾਲੀਆ, ਦਲਜੀਤ ਸਿੰਘ ਸਾਬਕਾ ਚੇਅਰਮੈਨ ਅਤੇ ਪੀ ਏ ਸੀ ਮੇਮ੍ਬਰ ,ਅਜੇ ਬਬਲਾ ਪੀ ਏ ਸੀ ਮੈਂਬਰ,ਕਪੂਰਥਲਾ ਹਲਕੇ ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ, ਤਨਵੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਕਪੂਰਥਲਾ,ਪ੍ਰਬ ਵਾਲੀਆ ਯੂਥ ਅਕਾਲੀ ਆਗੂ,ਅਸ਼ੋਕ ਭਗਤ MC, ਦਿਨੇਸ਼ ਕੁਮਾਰ,ਜਗਜੀਤ ਸਿੰਘ ਸ਼ੰਮੀ ਸੀਨੀਅਰ ਅਕਾਲੀ ਆਗੂ, ਪਰਮਿੰਦਰ ਸਿੰਘ ਬੌਬੀ, ਜਸਪਾਲ ਨਾਹਰ, ਦਿਨੇਸ਼ ਕੁਮਾਰ, ਮਲਕੀਤ ਸਿੰਘ ਪਿੰਨਾ, ਕਮਲਦੀਪ ਸਿੰਘ ਵਾਲੀਆ, ਜਤਿੰਦਰ ਸਿੰਘ ਸੌਰਵ ਵਾਲੀਆ, ਮਨਿੰਦਰ ਸਿੰਘ, ਅਮਰਜੀਤ ਸਿੰਘ ਥਿੰਦ, ਜਰਨੈਲ ਸਿੰਘ, ਹਰਜਿੰਦਰ ਸਿੰਘ ਖਨੋਵਾਲ, ਸੋਹਨ ਲਾਲ, ਮਲਕੀਤ ਸਿੰਘ ਪਿਨਾ,ਬੀਬੀ ਬਲਜਿੰਦਰ ਕੌਰ, ਬੀਬੀ ਮਮਤਾ ਨਾਹਰ ਨਾਮ ਜ਼ਿਕਰਯੋਗ ਹਨ।

