ਕਪੂਰਥਲਾ ( ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਧਾਮ ਵਿੱਚ ਭਗਵਾਨ ਸ਼੍ਰੀ ਰਾਮ ਨਵੀਨ ਵਿਗਰਹਾ ਦੀ ਪ੍ਰਾਣਪ੍ਰਤਿਸਟਾ ਦੇ ਸ਼ੁਭ ਅਵਸਰ ‘ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਰਮਨ ਜੀ ਨੇ ਕਿਹਾ ਕਿ ਅਸੀਂ ਸਾਰੇ ਬਹੁਤ ਹੀ ਭਾਗਾਂ ਵਾਲੇ ਹਾਂ। ਸਾਨੂੰ ਇਸ ਇਤਿਹਾਸਕ ਘਟਨਾ ਦੇ ਗਵਾਹ ਹੋਣ ਦਾ ਸ਼ੁਭ ਮੌਕਾ ਮਿਲਿਆ ਹੈ।

ਇਸ ਸਮੇਂ ਭਾਰਤ ਹੀ ਨਹੀਂ ਬਲਕਿ ਪੂਰਾ ਵਿਸ਼ਵ ਰਾਮ ਦੇ ਨਾਮ ਵਿੱਚ ਲੀਨ ਹੋਇਆ ਨਜ਼ਰ ਆ ਰਿਹਾ ਹੈ।ਅਯੁੱਧਿਆ ਦੇ ਪੂਰੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। 22 ਜਨਵਰੀ ਨੂੰ ਪੂਰਾ ਭਾਰਤ ਇੱਕ ਵਾਰ ਫਿਰ ਰੋਸ਼ਨੀ ਦਾ ਤਿਉਹਾਰ ਮਨਾਏਗਾ।ਸਾਡੇ ਇਸ ਮਨੁੱਖੀ ਸਰੀਰ ਦਾ ਨਾਮ ਵੀ ਅਯੁੱਧਿਆ ਰੱਖਿਆ ਗਿਆ ਹੈ।ਅੱਠ ਚੱਕਰਾਂ ਅਤੇ ਨੌਂ ਦਰਵਾਜ਼ਿਆਂ ਨਾਲ ਬਣੀ ਅੰਦਰੂਨੀ ਅਯੁੱਧਿਆ ਵਿੱਚ ਸ਼੍ਰੀ ਰਾਮ ਦਾ ਆਗਮਨ ਬਹੁਤ ਲਾਜ਼ਮੀ ਹੈ।

.ਸਾਡੀ ਅੰਦਰਲੀ ਅਯੁੱਧਿਆ ਦੇ ਅੰਦਰ ਭਗਵਾਨ ਸ਼੍ਰੀ ਰਾਮ ਦਾ ਦਰਸ਼ਨ ਇੱਕ ਪੂਰਨ ਸਦਗੁਰੂ ਦੁਆਰਾ ਹੀ ਕਰਨਾ ਚਾਹੀਦਾ ਹੈ।ਸਾਰੇ ਸੰਸਾਰ ਵਿੱਚ ਰਾਮ ਰਾਜ ਦੀ ਸਥਾਪਨਾ ਤਾਂ ਹੀ ਸੰਭਵ ਹੈ ਜਦੋਂ ਸਾਡੇ ਅੰਦਰ ਸ਼੍ਰੀ ਰਾਮ ਦਾ ਸੰਪੂਰਨ ਰਾਜ ਸਥਾਪਿਤ ਹੋਵੇ। ਭਗਵਾਨ ਸ੍ਰੀ ਰਾਮ ਦੇ ਆਦਰਸ਼ ਉਨਾਂ ਦੇ ਗੁਣ ਜਦੋਂ ਮਨਵੀ ਜੀਵਨ ਦੇ ਅੰਦਰ ਝਲਕਣੇ ਸ਼ੁਰੂ ਹੋ ਜਾਣਗੇ ਉਸ ਸਮੇਂ ਸੰਪੂਰਨ ਬਾਹਰੀ ਜਗ੍ਹਾ ਤੇ ਅੰਦਰੂਨੀ ਜਗ੍ਹਾ ਦੇ ਅੰਦਰ ਰਾਮਰਾਜ ਦੀ ਸਥਾਪਨਾ ਹੋ ਜਾਏਗੀ ਜਿਸ ਦਾ ਨੀਹ ਪੱਥਰ ਰੱਖਿਆ ਜਾ ਚੁੱਕਿਆ ਹੈ। ਪ੍ਰੋਗਰਾਮ ਦੌਰਾਨ ਸ਼੍ਰੀ ਰਾਮ ਦੀ ਉਸਤਤ ਵਿੱਚ ਗਾਏ ਗਏ ਸੁੰਦਰ ਭਜਨਾਂ ਨਾਲ ਸਰੋਤੇ ਮੰਤਰ ਮੁਗਧ ਹੋ ਹੋ ਗਏ। ਸਾਧਵੀ ਜੀ ਨੇ ਸਮੂਹ ਸੰਗਤਾਂ ਨੂੰ 22 ਜਨਵਰੀ ਨੂੰ ਆਪਣੇ ਘਰਾਂ ਵਿੱਚ ਦੀਵਾਲੀ ਮਨਾਉਣ ਦੀ ਅਪੀਲ ਕੀਤੀ।

