ਕਪੂਰਥਲਾ ( ਗੌਰਵ ਮੜੀਆ ) ਦਿਵਿਆ ਜੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਵੱਲੋਂ ਸ਼ਹਿਰ ਅੰਦਰ ਸੰਸਥਾਨ ਦੇ ਸਮਾਜਿਕ ਪ੍ਰਕਲਪ ਬੋਧ ਨਸ਼ਾ ਮੁਕਤੀ ਕਾਰਜਕ੍ਰਮ ਦੇ ਅੰਤਰਗਤ ਵਿਸ਼ਾਲ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਪੈਦਲ ਮਾਰਚ ਦੇ ਆਯੋਜਨ ਦੇ ਪਿੱਛੇ ਉਦੇਸ਼ ਸਮਾਜ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਰਿਹਾ। ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਪੈਦਲ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੇ ਲਈ ਰੌਸ਼ਨ ਪ੍ਰਿੰਸ (ਪ੍ਰਸਿੱਧ ਗਾਇਕ ਤੇ ਅਭਿਨੇਤਾ) ਪਹੁੰਚੇ ਪੈਦਲ ਯਾਤਰਾ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਨੌਜਵਾਨਾਂ ਨੇ ਭਾਗ ਲਿਆ ਜਿਸ ਵਿੱਚ ਨਸ਼ਾ ਵਿਰੋਧੀ ਝਾਕੀਆਂ, ਦੇਸ਼ ਭਗਤੀ ਦੀਆਂ ਝਾਕੀਆਂ, ਨੁੱਕੜ ਨਾਟਕ ਤੇ ਹੋਰ ਪ੍ਰੇਰਨਾਵਾਂ ਦੁਆਰਾ ਸਮਾਜ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਵਿਸ਼ੇ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੇ ਸੇਵਕ ਸੁਆਮੀ ਜੀ ਨੇ ਕਿਹਾ ਨਸ਼ਾ ਸਾਡੇ ਸਮਾਜ ਵਿੱਚ ਫੈਲੀ ਹੋਈ ਉਹ ਦਲਦਲ ਹੈ

ਜਿਸ ਦੇ ਅੰਦਰ ਅਗਰ ਵਿਅਕਤੀ ਇੱਕ ਵਾਰ ਚਲਾ ਗਿਆ ਤਾਂ ਉਸ ਨੂੰ ਇਸ ਵਿੱਚੋਂ ਬਾਹਰ ਲੈ ਕੇ ਆਉਣਾ ਬਹੁਤ ਅਸੰਭਵ ਕੰਮ ਹੋ ਜਾਂਦਾ ਹੈ ਜਦੋਂ ਵਿਅਕਤੀ ਪਹਿਲੀ ਵਾਰ ਨਸ਼ੇ ਨੂੰ ਆਰੰਭ ਕਰਦਾ ਹੈ ਤਾਂ ਉਸ ਸਮੇਂ ਨਸ਼ਾ ਉਸਦੇ ਲਈ ਸ਼ੌਂਕ ਮਜ਼ਾ ਜਾਂ ਸਟੇਟ ਸਿੰਬਲ ਹੋ ਜਾਂਦਾ ਹੈ ਪਰ ਬਾਅਦ ਵਿੱਚ ਉਹੀ ਸ਼ੌਂਕ ਉਸਦੇ ਲਈ ਸਜ਼ਾ ਤੇ ਆਦਤ ਬਣ ਜਾਂਦਾ ਹੈ। ਜਿਸ ਨਾਲ ਘਰ ਪਰਿਵਾਰ ਤੇ ਸਮਾਜ ਵਿੱਚ ਝਗੜਾ ਹੁੰਦਾ ਹੈ। ਨਸ਼ੇ ਦੇ ਕਾਰਨ ਵਿਅਕਤੀ ਮਾਨਸਿਕ ਰੂਪ ਵਿੱਚ ਪੀੜਿਤ ਹੋ ਕੇ ਆਪਣੇ ਜੀਵਨ ਤੋਂ ਹੱਥ ਧੋ ਬੈਠਦਾ ਹੈ।

ਨਸ਼ਾ ਅੱਜ ਸਾਡੇ ਸਮਾਜ ਦੀ ਬੇਹਦ ਜਟਲ ਤੇ ਬਹੁਤ ਵੱਡੀ ਸਮੱਸਿਆ ਹੈ ਜੋ ਦੇਸ਼ ਸਮਾਜਿਕ ਤਾਣੇ ਬਾਣੇ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰਦਾ ਹੈ। ਨਸ਼ੀਲੀਆਂ ਦਵਾਈਆਂ ਦੀ ਆਦਤ ਲਗਾਤਾਰ ਵਧਣ ਦੇ ਨਾਲ ਨਿੱਜੀ ਜੀਵਨ ਵਿੱਚ ਅਵਸਾਦ , ਪਰਿਵਾਰਿਕ ਲੜਾਈ ਝਗੜਾ, ਕੰਮ ਕਾਜ ਦੇ ਵਿੱਚ ਕੁਸ਼ਲਤਾ ਦਾ ਨਾ ਰਹਿਣਾ ਤੇ ਸਮਾਜੀਕ ਸਾਂਝ ਸਾਂਝ ਅਤੇ ਆਪਸੀ ਸਮਝ ਵਿੱਚ ਕਮੀ ਜੈਸੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ

ਕਿਉਂਕਿ ਨੌਜਵਾਨਾਂ ਦੇ ਉੱਪਰ ਆਪਣੇ ਭਵਿੱਖ ਤੇ ਕੈਰੀਅਰ ਨੂੰ ਲੈ ਕੇ ਇੱਕ ਕਿਸਮ ਦਾ ਦਬਾਵ ਤੇ ਤਨਾਵ ਰਹਿੰਦਾ ਅਜਿਹੇ ਵਿੱਚ ਨੌਜਵਾਨ ਇਹਨਾਂ ਸਮੱਸਿਆਵਾਂ ਤੋਂ ਨਿਪਟਣ ਦੇ ਲਈ ਨਸ਼ੀਲੀਆਂ ਦਵਾਈਆਂ ਦਾ ਸਹਾਰਾ ਲੈਂਦੇ ਨੇ ਤੇ ਇਹਨਾਂ ਸਮੱਸਿਆਵਾਂ ਦੇ ਕੂਚੱਕਰ ਵਿੱਚ ਫਸ ਜਾਂਦੇ ਨੇ ਇਸ ਦੇ ਨਾਲ ਹੀ ਨੌਜਵਾਨ ਇੱਕ ਗਲਤ ਪੂਰਵ ਧਾਰਨਾ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਸਰਬਜਨਿਕ ਸਥਾਨਾਂ ਦੇ ਉੱਪਰ ਧੂਏ ਦੇ ਛੱਲੇ ਉਡਾਉਣਾ ਤੇ ਮਹਿੰਗੀਆਂ ਪਾਰਟੀਆਂ ਵਿੱਚ ਸ਼ਰਾਬ ਆਦਿ ਦਾ ਸੇਵਨ ਕਰਨਾ ਉੱਚੀ ਸਮਾਜਿਕ ਸਥਿਤੀ ਦਾ ਪ੍ਰਤੀਕ ਲੱਗਣ ਲੱਗਦਾ ਹੈ ਵਿਦਿਆਰਥੀਆਂ ਦੇ ਰਹਿਣ ਦੀਆਂ ਥਾਵਾਂ ਦੇ ਆਸ ਪਾਸ ਅਕਸਰ ਨਸ਼ੇ ਦੇ ਵਪਾਰ ਵੇਖਣ ਸੁਣਨ ਨੂੰ ਮਿਲਦੇ ਨੇ। ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਕਿਹਾ ਕਿ ਇਹਨਾਂ ਸਭ ਸਮੱਸਿਆਵਾਂ ਦਾ ਕਾਰਨ ਮਾਨਵ ਮਨ ਅਸਹਿਜ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਸਮਾਜ ਦੇ ਬਹੁਤ ਸਾਰੇ ਨਸ਼ਾ ਛੁਡਵਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਪਰ ਜਦ ਤੱਕ ਵਿਅਕਤੀ ਦਾ ਮਨ ਹੀ ਨਸ਼ੇ ਦੀ ਆਦਤ ਨੂੰ ਛੱਡਣਾ ਨਹੀਂ ਚਾਹੇਗਾ ਤਾਂ ਬਾਹਰ ਦੀਆਂ ਕੋਸ਼ਿਸ਼ਾਂ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ ਸੰਸਥਾਨ ਦਾ ਇਹ ਸਮਾਜਿਕ ਪ੍ਰਕਲਪ ਬੋਧ ਨਸ਼ਾ ਮੁਕਤੀ ਕਾਰਜਕਰਮ ਇਸੇ ਦਿਸ਼ਾ ਵਿੱਚ ਕਾਰਜਰਤ ਹੈ। ਸ੍ਰੀ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਕਹਿੰਦੇ ਹਨ

ਕਿ ਮਾਨਵ ਅਗਰ ਸੰਕਲਪ ਸ਼ਕਤੀ ਤੇ ਬ੍ਰਹਮ ਗਿਆਨ ਦਾ ਸਹਾਰਾ ਲੈ ਲਵੇ ਤਾਂ ਨਿਸ਼ਚਿਤ ਹੀ ਨਸ਼ੇ ਦੀ ਆਦਤ ਤੋਂ ਬਾਹਰ ਆ ਸਕਦਾ ਹੈ। ਇਸ ਮੌਕੇ ਤੇ ਰਾਣਾ ਗੁਰਜੀਤ ਸਿੰਘ (ਵਿਧਾਇਕ) ਦੀਪਕ ਬਾਲੀ, ਕੁਲਵੰਤ ਕੌਰ (ਮੇਅਰ) ਗੁਰਪਾਲ ਸਿੰਘ (ਚੇਅਰਮੈਨ ਇੰਪਰੂਵਮੈਂਟ ਟਰਸਟ )ਰਣਜੀਤ ਸਿੰਘ ਖੋਜੇਵਾਲ ,ਪਰਵਿੰਦਰ ਢੋਟ, ਕੰਵਰ ਇਕਬਾਲ, ਨੇਹਾ ਸ਼ਰਮਾ, ਚੇਤਨ ਸੂਰੀ, ਪਰਸ਼ੋਤਮ ਪਾਸੀ, ਸੁਭਾਸ਼ ਮਕਰੰਦੀ, ਰਾਕੇਸ਼ ਚੋਪੜਾ ,ਉਮੇਸ਼ ਸ਼ਾਰਦਾ, ਸੁਰਿੰਦਰ ਮੋਹਨ, ਸ਼ਾਮ ਸੁੰਦਰ ਅਗਰਵਾਲ, ਰਿੰਪੀ ,ਪਰਮਜੀਤ ਪੰਮਾ, ਨਰੇਸ਼ ਪੰਡਿਤ, ਪਵਨ ਧੁੰਨਾ, ਜੱਗ ਦੱਤ ਏਰੀ, ਦੀਪਕ ਸਲਵਾਨ, ਸਹਿਤ ਹੋਰ ਵੀ ਸ਼ਖਸ਼ੀਅਤਾਂ ਮੌਜੂਦ ਰਹੀਆਂ। ਅੰਤ ਵਿੱਚ ਸੁਆਮੀ ਸੱਜਣਾ ਨੰਦ ਜੀ ਨੇ ਸਭ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪੈਦਲ ਯਾਤਰਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਜਿੱਥੇ ਨੌਜਵਾਨ ਲੜਕਿਆਂ ਨੇ ਭਾਗ ਲਿਆ ਉੱਥੇ ਹੀ ਇਸ ਪੈਦਲ ਮਾਰਚ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਯੁਵਾ ਲੜਕੀਆਂ ਨੇ ਵੀ ਭਾਗ ਲਿਆ ।ਨਸ਼ੇ ਦੀ ਆਦਤ ਹੌਲੀ ਹੌਲੀ ਸਾਡੇ ਦੇਸ਼ ਦੀਆਂ ਬੇਟੀਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਹੀ ਹੈ। ਜਿਸ ਨਾਲ ਨੌਜਵਾਨਾਂ ਦਾ ਦੇਸ਼ ਕਹਾਉਣ ਵਾਲਾ ਭਾਰਤ ਦੇਸ਼ ਕਿਤੇ ਆਪਣੀ ਨੌਜਵਾਨ ਪੀੜੀ ਨੂੰ ਖੋ ਨਾ ਦੇਵੇ ।ਸਾਨੂੰ ਨਸ਼ੇ ਦੇ ਪ੍ਰਤੀ ਆਪ ਨੂੰ ਵੀ ਜਾਗਰੂਕ ਰਹਿਣਾ ਪਏਗਾ ਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਪਵੇਗਾ। ਜਗ੍ਹਾ ਜਗ੍ਹਾ ਦੇ ਉੱਪਰ ਲੋਕਾਂ ਨੇ ਇਸ ਪੈਦਲ ਮਾਰਚ ਨੂੰ ਖੂਬ ਸਰਾਹਿਆ।

