ਕਪੂਰਥਲਾ : (ਗੌਰਵ ਮੜੀਆ)ਰਿਟਾਇਰਮੈਂਟ ਦਾ ਪਲ ਹਰ ਕਿਸੇ ਦੇ ਜੀਵਨ ਵਿਚ ਬਹੁਤ ਅਹਿਮ ਹੁੰਦਾ ਹੈ। ਇਹ ਉਹ ਸਮਾਂ ਹੈ ਜਦ ਰਿਟਾਇਰ ਹੋਣ ਵਾਲਾ ਵਿਅਕਤੀ ਅਣਗਿਣਤ ਯਾਦਾਂ ਅਤੇ ਬਹੁਤ ਸਾਰੇ ਤਜੁਰਬੇ ਆਪਣੇ ਨਾਲ ਸਮੇਟ ਕੇ ਲੈ ਜਾਂਦਾ ਹੈ। ਇਹ ਸ਼ਬਦ ਜ਼ਿਲ੍ਹਾ ਸਿਹਤ ਅਫ਼ਸਰ ਕਪੂਰਥਲਾ ਡਾ. ਕੁਲਜੀਤ ਸਿੰਘ ਨੇ ਆਪਣੀ ਰਿਟਾਇਰਮੈਂਟ ਪਾਰਟੀ ਦੌਰਾਨ ਕਹੇ। ਜਿਕਰਯੋਗ ਹੈ
ਕਿ ਡਾ.ਕੁਲਜੀਤ ਸਿੰਘ ਨੇ ਫਰਵਰੀ 1992 ਨੂੰ ਬਤੌਰ ਮੈਡੀਕਲ ਅਫ਼ਸਰ ਲੁਧਿਆਣਾ ਵਿਖੇ ਜੁਆਇਨ ਕੀਤਾ ਸੀ। ਇਸ ਉਪਰੰਤ ਉਨ੍ਹਾਂ 1993 ਤੋਂ 97 ਤੱਕ ਸੁਲਤਾਨਪੁਰ ਲੋਧੀ ਵਿਖੇ ਬਤੌਰ ਮੈਡੀਕਲ ਸੇਵਾਵਾਂ ਦਿੱਤੀਆਂ ਇਸ ਤੋਂ ਬਾਆਦ ਉਨ੍ਹਾਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਵੀ ਕਾਫੀ ਲੰਮੇ ਸਮੇਂ ਤੱਕ ਬਤੌਰ ਮੈਡੀਕਲ ਅਫ਼ਸਰ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਇਥੇ ਡਾਇਲਸਿਸ ਯੂਨਿਟ ਵੀ ਸ਼ੁਰੂ ਕਰਵਾਇਆ ਜਿਸ ਦੀ ਸਹੂਲਤ ਦਾ ਅੱਜ ਅਨੇਕਾਂ ਲੋੜਵੰਦ ਮਰੀਜ਼ ਲਾਹਾ ਲੈ ਰਹੇ ਹਨ।

ਉਨ੍ਹਾਂ ਤਿੰਨ ਸਾਲ ਪੁਲਿਸ ਲਾਈਨ ਵਿਖੇ ਵੀ ਸੇਵਾ ਪ੍ਰਦਾਨ ਕੀਤੀਆਂ ਅਤੇ ਲਗਭਗ ਸੱਤ ਸਾਲ ਤੋਂ ਵੱਧ ਸਮਾਂ ਉਨ੍ਹਾਂ ਬਤੌਰ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਤਿੰਨ ਮਹੀਨੇ ਕਾਰਜਕਾਰੀ ਸਿਵਲ ਸਰਜਨ ਵਜੋ ਵੀ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਅੱਜ ਉਹ 31 ਸਾਲ ਤੋਂ ਵੱਧ ਸਮਾਂ ਉਨ੍ਹਾਂ ਸਿਹਤ ਵਿਭਾਗ ਵਿਖੇ ਵੱਖ-ਵੱਖ ਅਹੁਦਿਆਂ ‘ਤੇ ਰਿਹ ਕੇ ਕੰਮ ਕੀਤਾ ਅਤੇ ਅੱਜ ਉਹ ਬੇਦਾਗ ਨੌਕਰੀ ਕਰਕੇ ਸੇਵਾ ਮੁਕਤ ਹੋ ਰਹੇ ਹਨ। ਡਾ ਕੁਲਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਕਪੂਰਥਲਾ ਨੇ ਪੰਜਾਬ ਵਿਚ ਮੋਹਰੀ ਸਥਾਨ ਹਾਸਲ ਕੀਤੇ, ਇਸ ਤੋਂ ਇਲਾਵਾ ਉਨ੍ਹਾਂ ਹੋਰ ਸਿਹਤ ਪ੍ਰੋਗਰਾਮਾਂ ਨੂੰ ਵੀ ਪੂਰੇ ਜਿਲੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਵਾਇਆ।

ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿੱਤੇ ਗਏ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਇਸੇ ਤਣਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋਗਰਾਮ ਅਫਸਰਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਉਨ੍ਹਾਂ ਨੂੰ ਵਿਦਾਇਗੀ ਦੇਣ ਸਮੇਂ ਡੀਐਮਸੀ ਡਾ.ਸੰਦੀਪ ਭੋਲਾ, ਡੀਆਈਓ ਡਾ. ਰਣਦੀਪ ਸਿੰਘ, ਜ਼ਿਲ੍ਹਾ ਟੀਬੀ ਅਫ਼ਸਰ ਡਾ. ਮੀਨਾਕਸ਼ੀ, ਡਾ ਕੁਲਵਿੰਦਰ ਕੌਰ,ਡੀਪੀਐਮ ਡਾ.ਸੁਖਵਿੰਦਰ ਕੌਰ, ਸੁਪਰਡੈਂਟ ਰਾਮ ਅਵਤਾਰ, ਸੁਪਰਡੈਂਟ ਵਿਕਾਸ, ਸੁਪਰਡੈਂਟ ਹਰੀਦੱਤ ਸ਼ਰਮਾ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਸੀਨੀਅਰ ਸਹਾਇਕ ਪਵਨਦੀਪ ਸਿੰਘ, ਸੀਨੀਅਰ ਸਹਾਇਕ ਸਤਿੰਦਰ ਸਿੰਘ, ਰਾਮ ਸਿੰਘ,ਬੀਈਈ ਰਵਿੰਦਰ ਜੱਸਲ, ਬੀਸੀਸੀ ਜੋਤੀ ਅਨੰਦ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵੀ ਹਾਜਰ ਸੀ।

