ਕਪੂਰਥਲਾ ( ਗੌਰਵ ਮੜੀਆ ) ਧਰਮਸ਼ਾਲਾ ਨਾਥਾਂ ਦਾ ਡੇਰਾ ਵੈਲਫੇਅਰ ਸੋਸਾਇਟੀ ਪ੍ਰਾਚੀਨ ਸ਼ਿਵ ਮੰਦਿਰ ਸੀਨਪੁਰ ਨਜ਼ਦੀਕ ਨਵੀਂ ਪੁਲਿਸ ਲਾਈਨ ਕਾਂਜਲੀ ਰੋਡ ਕਪੂਰਥਲਾ ਦੇ ਮੰਦਿਰ ਵਿਖੇ ਸ੍ਰੀ ਵਿਜੈ ਨਾਥ ਡੇਰਾ ਸੰਚਾਲਕ ਅਤੇ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਚੋਣ ਹੋਈ, ਜਿਸ ਵਿਚ ਇਲਾਕੇ ਭਰ ਤੋਂ ਕਾਫੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸਰਬਸੰਮਤੀ ਨਾਲ ਵੈਲਫੇਅਰ ਸੋਸਾਇਟੀ ਦੀ ਚੋਣ ਹੋਈ, ਜਿਸ ਵਿਚ ਅਖਲੇਸ਼ ਕੁਮਾਰ ਨੂੰ ਚੇਅਰਮੈਨ ਅਤੇ ਅਵਤਾਰ ਸਿੰਘ ਮੁਸ਼ਕਵੇਦ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਕ੍ਰਿਸ਼ਨ ਕੁਮਾਰ ਟੰਡਨ, ਆਰ ਕੇ. ਸੇਠੀ, ਸੰਜੈ ਅਗਰਵਾਲ ਅਤੇ ਤਰਸੇਮ ਲਾਲ ਸ਼ਾਸਤਰੀ ਨੂੰ ਸੋਸਾਇਟੀ ਦਾ ਸਰਪ੍ਰਸਤ ਚੁਣਿਆ ਗਿਆ। ਇਸੇ ਤਰ੍ਹਾਂ ਹੀ ਪਵਨ ਕਾਲੀਆ ਨੂੰ ਕਾਨੂੰਨੀ ਸਲਾਹਕਾਰ, ਧਰਮਿੰਦਰ ਨੂੰ ਵਾਇਸ ਚੇਅਰਮੈਨ, ਮੁਨੀਸ਼ ਕੁਮਾਰ ਨੂੰ ਵਾਇਸ ਪ੍ਰਧਾਨ, ਅਨਿਲ ਕੁਮਾਰ ਜਨਰਲ ਸਕੱਤਰ, ਵਿਪਨ ਕੁਮਾਰ ਨੂੰ ਸਕੱਤਰ, ਤਲਵੇਸ਼ਵਰ ਸ਼ਰਮਾ ਨੂੰ ਕੈਸ਼ੀਅਰ, ਰਵੀ ਗੁਪਤਾ ਐਡੀਟਰ, ਰਵਿੰਦਰ ਕੁਮਾਰ ਮੁੱਖ ਸਲਾਹਕਾਰ, ਧਰਮਿੰਦਰ ਕੁਮਾਰ ਚੀਫ ਐਗਜੀਕਿਊਟਿਵ, ਵਿਨੋਦ ਮੋਦੀ ਅਤੇ ਰਜਨੇਸ਼ ਭਗਤ ਨੂੰ ਸਲਾਹਕਾਰ ਦੇ ਨਾਲ-ਨਾਲ ਰਵਿੰਦਰ ਕੁਮਾਰ, ਰਜਿੰਦਰ ਕੁਮਾਰ, ਲਖਵਿੰਦਰ ਅਤੇ ਰਾਜ ਕੁਮਾਰ ਨੂੰ ਮੰਦਿਰ ਦਾ ਪੂਜਾ ਸੇਵਾਦਾਰ ਨਿਯੁਕਤ ਕੀਤਾ ਗਿਆ।

