ਕਰਤਾਰਪੁਰ 7 ਸਤੰਬਰ (ਜਸਵੰਤ ਵਰਮਾ ) ਨਗਰ ਕੌਂਸਲ, ਕਰਤਾਰਪੁਰ ਵਿਖੇ ਬਲਕਾਰ ਸਿੰਘ, ਐਮ.ਐਲ.ਏ, ਹਲਕਾ ਕਰਤਾਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਵਰੁਣ ਬਾਵਾ ਵੱਲੋਂ ਹਾਊਸ ਦੀ ਮੀਟਿਂਗ ਕੀਤੀ ਗਈ, ਜਿਸ ਵਿੱਚ ਲਗਭਗ 116.51 ਲੱਖ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਮਤੇ ਹਾਊਸ ਵੱਲੋਂ ਪ੍ਰਵਾਨ ਕੀਤੇ ਗਏ।ਇਸ ਤੋਂ ਇਲਾਵਾ ਹਾਊਸ ਵੱਲੋਂ 59 ਸਫਾਈ ਸੇਵਕ ਅਤੇ 07 ਸੀਵਰਮੈਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਆਊਟ ਸੋਰਸ ਵਿਧੀ ਰਾਹੀਂ ਕੰਮ ਕਰ ਰਹੇ ਕਾਮਿਆਂ ਸਬੰਧੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ/ ਐਕਟ ਅਡਾਪਟ ਕੀਤਾ ਗਿਆ।
ਮੀਟੀਂਗ ਦੌਰਾਨ ਪ੍ਰਧਾਨ ਵਰੁਣ ਬਾਵਾ, ਵਾਈਸ ਪ੍ਰਧਾਨ ਜਤਿਨ ਸ਼ਰਮਾ, ਕੌਂਸਲਰ ਰਾਜਵਿੰਦਰ ਕੌਰ, ਕੌਂਸਲਰ ਪੂਜਾ ਥਾਪਾ, ਕੌਂਸਲਰ ਮੰਗਲ ਕੁਮਾਰ, ਕੌਂਸਲਰ ਜਸਲੀਨ ਕੌਰ, ਕੌਂਸਲਰ ਕਲਪਨਾ ਅਗਰਵਾਲ, ਕੌਂਸਲਰ ਬਲਵਿੰਦਰ ਸਿੰਘ ਗੋਲਡੀ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਸਤਨਾਮ ਕੌਰ,ਕੌਂਸਲਰ ਡਿੰਪਲ ਕਪੂਰ, ਕੌਂਸਲਰ ਸ਼ਾਮ ਸੁੰਦਰ ਪਾਲ, ਕੌਂਸਲ ਕੁਲਵਿੰਦਰ ਕੌਰ, ਕੌਂਸਲਰ ਅਸ਼ੋਕ ਕੁਮਾਰ, ਕੌਂਸਲਰ ਮਨਜਿੰਦਰ ਕੌਰ, ਆਦੀ ਮੌਜੂਦ ਰਹੇ।

