ਕਰਤਾਰਪੁਰ 1 ਜਨਵਰੀ (ਜਸਵੰਤ ਵਰਮਾ )ਪਿੰਡ ਦਿਆਲਪੁਰ ਜਿਲਾ ਜਲੰਧਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਦੱਸਿਆ ਪਿੰਡ ਦਿਆਲ ਪੁਰ ਜਿਲਾ ਜਲੰਧਰ ਵਿਖੇ ਸਾਲ 2025 ਵਿੱਚ ਗ੍ਰਾਮ ਪੰਚਾਇਤ ਵੱਲੋ ਪਿੰਡ ਵਿੱਚ ਡੇਢ ਕਰੋੜ ਦੇ ਵਿਕਾਸ ਕੰਮ ਕਰਵਾਏ ਗਏ ਉਹਨਾਂ ਦੱਸਿਆ ਕਰਵਾਏ ਗਏ
ਕੰਮਾਂ ਦਾ ਵੇਰਵਾ ਇਸ ਪ੍ਰਕਾਰ ਹੈ ।
(1) ਪੰਚਾਇਤ ਘਰ ਨੂੰ ਏ ਸੀ ਅਤੇ ਕੰਮਪਿਉਟਰਾਇਜਡ ਕਰਵਾਇਆ ਅਤੇ ਨਵਾਂ ਫਰਨੀਚਰ ਰਖਵਾਇਆ ।
(2) ਲੇਡੀਜ਼ ਜਿੰਮ ਦਾ ਕੰਮ ਚੱਲ ਰਿਹਾ
(3) ਕਮਿਉਨਟੀ ਹਾਲ ਦਾ ਕੰਮ ਚੱਲ ਰਿਹਾ ।
(4) ਸਿੱਧੂ ਕਲੋਨੀ ਦਾ ਸੀਵਰੇਜ ਪਾਇਆ ।
(5) ਕੋਰਟ ਵਿੱਚ ਚੱਲ ਰਹੇ ਪੰਚਾਇਤੀ ਜਗਾ ਦਾ ਕੇਸ ਜਿੱਤਿਆ ।
(6) ਸਲਾਨਾ ਕਬੱਡੀ ਕੱਪ ਕਰਵਾਇਆ
(7) ਰੇਨ ਹਾਰਵੇਸਟਿੰਗ ਪ੍ਰੋਜੈਕਟ ਦਾ ਕੰਮ ਕਰਵਾਇਆ ।
ਉਪਰੋਕਤ ਸਾਰੇ ਕੰਮਾਂ ਦੀ ਕੁੱਲ 1.50 ਕਰੋੜ ਦੀ ਰਾਸ਼ੀ ਦੇ ਕੰਮ ਪਿੰਡ ਵਿੰਚ ਕਰਵਾਏ ।ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਵਿਕਾਸ ਕਰਾਉਣ ਲਈ ਸਹਿਯੋਗ ਕਰਨ ਲਈ ਗ੍ਰਾਮ ਪੰਚਾਇਤ ਵੱਲੋ “ਸ਼ੇਰੇ ਪੰਜਾਬ ਸਪੋਰਟਸ ਕਲੱਬ,ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ” ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ । ਸੰਨ 2026 ਵਿੱਚ ਪਿੰਡ ਦਿਆਲ ਪੁਰ ਜਿਲਾ ਜਲੰਧਰ ਵਿੱਚ ਉਪਰੋਕਤ ਕੰਮਾਂ ਤੋ ਇਲਾਵਾ ਹੋਰ ਕਰੋੜਾਂ ਦੇ ਕੰਮ ਜਲਦੀ ਹੀ ਸ਼ੁਰੂ ਕਰਵਾਏ ਜਾਣਗੇ ।

