ਜਲੰਧਰ: ਡੀ.ਸੀ. ਦਫਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਯੂਨੀਅਨ ਵੱਲੋਂ ਮਿਤੀ 15-01-2025 ਤੋਂ 17-01-2025 ਤੱਕ ਹੜਤਾਲ ਕਰਕੇ ਤਿੰਨ ਦਿਨ ਦਫ਼ਤਰੀ ਕੰਮ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਕਰਕੇ ਸਰਕਾਰ ਵਲੋਂ ਪੱਤਰ ਜਾਰੀ ਕਰਕੇ ਯੂਨੀਅਨ ਨੂੰ ਮਿਤੀ 16-01-2025 ਨੂੰ ਮੀਟਿੰਗ ਲਈ ਸੱਦਿਆ ਗਿਆ ਹੈ।

ਇਸ ਸੰਬੰਧੀ ਸਮੂਹ ਦੀ ਡੀਸੀ ਦਫ਼ਤਰ ਦੇ ਜਿਲਾ ਆਗੂਆਂ ਦੇ ਮਿਲੇ ਵਿਚਾਰਾਂ ਦੇ ਮੱਦੇਨਜ਼ਰ ਫ਼ੈਸਲਾ ਲਿਆ ਗਿਆ ਹੈ ਸਰਕਾਰ ਨਾਲ ਗੱਲਬਾਤ ਕਰਨ ਉਪਰੰਤ ਹੀ ਕੋਈ ਨਤੀਜੇ ਸਾਹਮਣੇ ਆਉਣੇ ਹਨ। ਇਸ ਲਈ ਸਰਕਾਰ ਵਲੋਂ ਮਿਲੇ ਡੀ ਸੀ ਦਫਤਰ ਦੇ ਕਰਮਚਾਰੀਆ ਦੀਆਂ ਮੰਗਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਕਤ ਤਿੰਨ ਦਿਨ ਕੀਤੀ ਜਾਣ ਵਾਲੀ ਹੜਤਾਲ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਲੇ ਸਮੇਂ ਤੇ ਯੂਨੀਅਨ ਆਗੂਆਂ ਵੱਲੋਂ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ।ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕੇ ਜੇਕਰ ਸਰਕਾਰ ਵੱਲੋਂ ਇਸ ਮੀਟਿੰਗ ਦੌਰਾਨ ਤੁਰੰਤ ਪੂਰੀਆਂ ਹੋਣ ਵਾਲੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਅਤੇ ਬਾਕੀ ਮੰਗਾਂ ਜਿੰਨਾ ਵਿੱਚ ਵਿੱਤ ਵਿਭਾਗ, ਪਰਸੋਨਲ ਵਿਭਾਗ ਜਾਂ ਕੈਬਿਨੇਟ ਦੀ ਪ੍ਰਵਾਨਗੀ ਦੀ ਲੋੜ ਹੈ ਉਨ੍ਹਾਂ ਤੇ ਯੋਗ ਕਾਰਵਾਈ ਸਮਾਂਬੱਧ ਤਰੀਕੇ ਨਾਲ ਸ਼ੁਰੂ ਨਾ ਹੋਈ ਤਾਂ ਫ਼ਿਰ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਸ

