ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਗੁਡ ਫਰਾਇਡੇ ਅਤੇ ਈਸਟਰ ਦੇ ਸੰਬੰਧ ਚ ਰੋਜਾਨਾ ਵ੍ਰ੍ਰਤ ਕਰਵਾਏ ਜਾ ਰਹੇ ਹਨ ਅਤੇ ਦੁਪਹਿਰ ਬਾਦ ਲੰਗਰ ਛਕਾਕੇ ਵਰਤ ਖੁਲਵਾਏ ਜਾ ਰਹੇ ਹਨ ਅਤੇ ਆਖਰੀ ਵ੍ਰ੍ਰਤ 31 ਮਾਰਚ ਨੂੰ ਰੱਖੇ ਜਾਣਗੇ ਇਸ ਮੌਕੇ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਸੀਹੀ ਸਮਾਜ ਵਿੱਚ ਗੁਡ ਫਰਾਇਡੇ ਅਤੇ ਈਸਟਰ ਦੀ
ਬਹੁਤ ਮਹੱਤਤਾ ਹੈ ਮੌਕੇ ਦੇ ਜਾਲਿਮ ਹੁਕਮਰਾਨਾਂ ਨੂੰ ਜਦੋ ਪ੍ਰਭੂ ਯਿਸ਼ੂ ਮਸੀਹ ਦੀ ਲੋਕ ਪ੍ਰਿਯਤਾ ਬਰਦਾਸ਼ਤ ਨਹੀਂ ਹੋਈ ਤੇ ਜਾਲਿਮ ਹੁਕਮਰਾਨਾਂ ਨੇ ਪ੍ਰਭੂ ਯਿਸ਼ੂ ਮਸੀਹ ਨੂੰ ਜਾਲਿਮਾਨਾ ਤਰੀਕੇ ਨਾਲ ਸੂਲੀ ਤੇ ਟੰਗ ਦਿੱਤਾ ਸੀ ਤੇ ਉਸ ਦਿਨ ਸ਼ੁੱਕਰਵਾਰ ਦਾ ਦਿਨ ਸੀ ਅਤੇ ਤੀਜੇ ਦਿਨ ਭਾਵ ਐਤਵਾਰ ਨੂੰ ਪ੍ਰਭੂ ਯਿਸ਼ੂ ਮਸੀਹ ਦੋਬਾਰਾ ਜਿੰਦਾ ਹੋ ਗਏ ਸਨ ਤੇ ਅਗਲੇ 40 ਦਿਨ ਤੱਕ ਆਪਣੇ ਸਾਥੀਆਂ ਨਾਲ ਬਤੀਤ ਕੀਤੇ ਇਸ ਲਈ ਹਰ
ਸਾਲ ਸ਼ੁਕ੍ਰਵਾਰ ਨੂੰ ਗੁਡ ਫਰਾਇਡੇ ਅਤੇ ਐਤਵਾਰ ਨੂੰ ਈਸਟਰ ਦੇ ਦਿਹਾੜੇ ਦੇ ਰੂਪ ਚ ਮਸੀਹੀ ਸਮਾਜ ਹਰ ਸਾਲ ਇਹ ਦਿਨ ਸਾਰੀ ਦੁਨੀਆ ਚ ਮਨਾਉਂਦਾ ਹੈ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ 11 ਮਾਰਚ ਨੂੰ 21 ਦਿਨਾਂ ਦੇ ਵ੍ਰ੍ਰਤ ਸ਼ੁਰੂ ਹੋ ਚੁੱਕੇ ਹਨ ਜਿਸ ਦਾ ਸਾਰੀ ਸੰਗਤ ਚ ਖਾਸਾ ਉਤਸ਼ਾਹ ਹੈ ਚਰਚ ਚ ਰੋਜ਼ਾਨਾ ਦੁਪਹਿਰ 3 ਵਜੇ ਲੰਗਰ ਛਕਾ ਕੇ ਵ੍ਰ੍ਰਤ ਖੁਲਵਾਏ ਜਾਂਦੇ ਹਨ ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ
ਸੰਦੀਪ, ਪ੍ਰਬੰਧਕ ਰਾਜੇਸ਼ ਕੰਬੋਜ, ਕੁਲਵੰਤ, ਦਲਜੀਤ, ਮਥੁਰਾ ਦਾਸ, ਸੁੱਚਾ ਮਸੀਹ, ਸੰਜੀਵ ਕੁਮਾਰ, ਰਜਿੰਦਰ ਕੁਮਾਰ, ਮਾਂਗੀ ਰਾਮ, ਨਰਿੰਦਰ ਠਾਕੁਰ, ਓਮ ਪ੍ਰਕਾਸ਼, ਸੱਭਰਵਾਲ, ਪ੍ਰਧਾਨ ਸੰਧਾਂਵਾਲੀਆਂ ਪੀ.ਸੀ.ਪੀ.ਸੀ, ਡਾ. ਮਨੋਹਰ ਲਾਲ, ਡਾ. ਸਰਵਣ, ਮਨਜੀਤ ਸਿੰਘ, ਰਾਜਵਿੰਦਰ ਸਿੰਘ ਝੰਡ ਆਦਿ ਸ਼ਾਮਿਲ ਸਨI

