ਜਲੰਧਰ : ਸਥਾਨਕ ਸਰਕਟ ਹਾਊਸ ਵਿਖੇ ਉਪਭੋਗਤਾ ਸੰਗਠਨ ਕੰਜੂਮਰ ਰਾਈਟ ਪ੍ਰੋਟੈਕਸ਼ਨ ਸੰਸਥਾ ਵੱਲੋਂ ਕੰਜਊਮਰ ਡੇ ਉਪਭੋਗਤਾ ਦਿਵਸ ਮਨਾਇਆ ਗਿਆ

ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਉਪਭੋਗਤਾ ਕਾਨੂੰਨ 2019 ਦੇ ਤਹਿਤ ਚਰਚਾ ਕੀਤੀ ਗਈ ਅਤੇ ਲੋਕਾਂ ਨੂੰ ਉਹਨਾਂ ਦੇ ਉਪਭੋਗਤਾ ਅਧਿਕਾਰਾਂ ਬਾਰੇ ਦੱਸਿਆ ਗਿਆ

ਆਮ ਜਨ ਮਾਨਸ ਜਿਹੜੇ ਸਾਰੇ ਹੀ ਕੰਜੂਮਰ ਨੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਤੇ ਕਿਸੇ ਵੀ ਪ੍ਰਕਾਰ ਦੀ ਲਿਟੀਗੇਸ਼ਨ ਜਿਹੜੇ ਉਪਗਤਾ ਅਧਿਕਾਰਾਂ ਦੇ ਹਨ ਦੇ ਸੰਬੰਧ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਕਾਨੂੰਨ ਦੇ ਤਹਿਤ ਕਾਰਵਾਈ ਕਰਨੀ ਹੈ

ਉਸ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਨਾਲ ਹੀ ਕੇਂਦਰ ਸਰਕਾਰ ਦੀਆਂ ਜੋ ਲੋਕਾਂ ਪ੍ਰਤੀ ਯੋਜਨਾਵਾਂ ਬਣਾਈਆਂ ਗਈਆਂ ਹਨ ਜਿਸ ਤਰ੍ਹਾਂ ਆਯੁਸ਼ਮਾਨ ਭਾਰਤ ਯੋਜਨਾ ਹੈ

ਜਿਸ ਵਿੱਚ ਹੈਲਥ ਦੇ ਵਿੱਚ ਬਹੁਤ ਸਾਰੇ ਲੋਕ ਇਲਾਜ ਕਰਾਉਂਦੇ ਨੇ ਪਰ ਬਹੁਤੇ ਹੋਸਪਿਟਲ ਜਿਹੜੇ ਲੋਕਾਂ ਨੂੰ ਗੁਮਰਾਹ ਕਰਕੇ ਇਸ ਸਕੀਮ ਦੇ ਵਿੱਚ ਇਲਾਜ ਦੇਣ ਦੇ ਵਿੱਚ ਮਦਦ ਨਹੀਂ ਕਰਦੇ ਉਹਨਾਂ ਦੇ ਪ੍ਰਤੀ ਵੀ ਸਰਕਾਰ ਨੂੰ ਕਿਹਾ ਗਿਆ ਕਿ ਸਾਰੇ ਹੋਸਪਿਟਲ ਜਿੰਨੇ ਵੀ ਪੈਨਲਾਈਜ ਹੋਸਪਿਟਲ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਗੱਲਬਾਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ

ਅਤੇ ਨਾਲ ਹੀ ਅੱਜ ਦੇ ਇਸ ਕੰਜੂਮਰ ਡੇ ਦੇ ਵਿਸ਼ੇ ਦੇ ਉੱਤੇ ਡੀਪੂ ਹੋਲਡਰ ਔਰ ਸ਼ਾਪ ਕੀ ਪਰ ਵੇਟ ਐਂਡ ਮੀਅਰ ਮੈਨ ਡਿਪਾਰਟਮੈਂਟ ਦੇ ਲੋਕ ਫੂਡ ਐਂਡ ਸਿਵਲ ਸਪਲਾਈ ਦੇ ਆਫਿਸਰ ਸਾਹਿਬਾਨ ਇਸ ਵਿੱਚ ਸ਼ਾਮਿਲ ਹੋਏ

ਉਹਨਾਂ ਨੇ ਇਹਨਾਂ ਅਧਿਕਾਰਾਂ ਦੇ ਪ੍ਰਤੀ ਸੁਚੇਤਤਾ ਨਾਲ ਕੰਮ ਕਰਨ ਲਈ ਕਿਹਾ

ਇਸ ਮੀਟਿੰਗ ਵਿੱਚ ਸਟੇਟ ਪ੍ਰੈਜੀਡੈਂਟ ਭੁਪਿੰਦਰ ਕੁਮਾਰ ਸਟੇਟ ਚੇਅਰ ਪਰਸਨ ਪਰਵੀਨ ਸ਼ਰਮਾ ਜਿਲਾ ਪ੍ਰਧਾਨ ਹਰਮੀਤ ਸਿੰਘ ਮੱਕੜ, ਜਨਰਲ ਸੈਕਟਰੀ ਕਮਲਜੀਤ ਗਿੱਲ ਅਲੋਕ ਰਾਣਾ ,

ਸੈਕਟਰੀ ਮੀਨੂ ਸ਼ਰਮਾ ਬੀਨਾ ਜੋਸ਼ੀ, ਵਿਜੇ ਕੁਮਾਰ, ਅਵਤਾਰ ਦਾਸ, ਤੋਂ ਇਲਾਵਾ ਬਹੁਤ ਸਾਰੇ ਵਲੰਟੀਅਰ ਸ਼ਾਮਿਲ ਹੋਏ ।

