ਕਰਤਾਰਪੁਰ (ਜਸਵੰਤ ਵਰਮਾ ) ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਆਦੇਸਾ ਅਨੁਸਾਰ ਰਾਜਿੰਦਰ ਸਿੰਘ Retd SSP ਬਤੋਰ ਹਲਕਾ ਇੰਚਾਰਜ ਕਾਂਗਰਸ ਪਾਰਟੀ ਕਰਤਾਰਪੁਰ ਸਮੂਹ ਹਲਕੇ ਦੀ ਲੀਡਰਸ਼ਿਪ ਤੇ ਵਰਕਰਾਂ ਨਾਲ ਝਾੜੂ ਪਾਰਟੀ ਦੇ ਵਿਧਾਇਕ ਦੇ ਦਫ਼ਤਰ ਬਾਹਰ ਹਲਕਾ ਕਰਤਾਰਪੁਰ ਦੀਆਂ ਮਤਾਵਾਂ-ਭੈਣਾਂ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਜ਼ਿਲਾ ਜਲੰਧਰ ਦਿਹਾਤੀ ਮਹਿਲਾ ਪ੍ਰਧਾਨ ਰੇਨੂ ਸੇਠ,ਕਰਤਾਰਪੁਰ ਸ਼ਹਿਰੀ ਦੀ ਮਹਿਲਾ ਪ੍ਰਧਾਨ ਹਰਬੰਸ ਕੌਰ, ਹਰਪ੍ਰੀਤ ਕੌਰ ਚੀਮਾ, ਬੀਬਾ ਸਤਨਾਮ, ਕੁਲਦੀਪ, ਅੰਜੂ ਵਸਿਸ਼ਟ, ਰੀਨਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਕਰਤਾਰਪੁਰ ਸ਼ਹਿਰੀ ਪ੍ਰਧਾਨ ਗੋਪਾਲ ਸੂਦ ਕੌਂਸਲਰ ਬਾਲ ਕ੍ਰਿਸ਼ਨ ਬਾਲੀ ਰਵਿੰਦ ਢੰਡਾ ਵਾਈਸ ਪ੍ਰਧਾਨ ਐਸਸੀ ਵਿੰਗ, ਜੱਸੀ ਭੁੱਲਰ, ਮਨੋਜ ਫੌਜੀ,ਪ੍ਰਿਯੰਸਹੁ ਜੀ, ਰਾਜਪਾਲ ਚਕਰਾਲਾ, ਰਾਣਾ ਚਕਰਾਲਾ,ਗੁਰਪ੍ਰੀਤ ਸਰਪੰਚ ਨਵਾਂ ਪਿੰਡ,ਲਾਡੀ ਖੋਸਾ,ਸਾਬਕਾ ਸਰਪੰਚ ਬੱਲਾਂ ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ ਐਮਾ, ਬਲਵਿੰਦਰ ਸਿੰਘ ਸਰਪੰਚ ਹਸਨ ਮੁੰਡਾ, ਹਰਜਿੰਦਰ ਟਾਟਾ,ਇੱਕਬਾਲ ਸਿੰਘ ਸਾਬਕਾ ਸਰਪੰਚ ਕਲਿਆਣਪੁਰ, ਜਸਬੀਰ ਸਿੰਘ ਸੀਰਾ ਸਾਬਕਾ ਯੂਥ ਪ੍ਰਧਾਨ,ਜੱਸਾ ਨਿਜਰਾ, ਇਕਬਾਲ ਸਿੰਘ ਲਿੱਧਰਾ, ਸੁੱਖਾ ਬੁਲੰਦਪੁਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਲ ਸਨ
ਇਹ ਧਰਨਾ ਆਮ ਆਦਮੀ ਸਰਕਾਰ ਦੇ ਵਿਰੁੱਧ ਆਮ ਆਦਮੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਾਉਣ ਲਈ ਅਤੇ ਹੱਕਾਂ ਦੀ ਰਾਖੀ ਲਈ ਲਗਾਇਆ ਗਿਆ ਸੀ ਇਹ ਸਰਕਾਰ ਸਿਰਫ ਇਸ਼ਤਿਹਾਰਾਂ ਵਿੱਚ ਚੱਲ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਬਹੁਤ ਭਿਆਨਕ ਹੈ। ਅਸੀਂ ਸਰਕਾਰ ਤੋਂ ਜਵਾਬ ਮੰਗਦੇ ਹਾਂ। ਮਹਿਲਾਵਾਂ ਨਾਲ ਧੋਖਾ: ਕਿੱਥੇ ਹਨ ਉਹ 1000/1500 ਰੁਪਏ? ਪੰਜਾਬ ਦੀਆਂ ਧੀਆਂ-ਭੈਣਾਂ ਪਿਛਲੇ 4 ਸਾਲਾਂ ਦਾ ₹48,000 ਬਕਾਇਆ ਮੰਗ ਰਹੀਆਂ ਹਨ।
ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਵਾਅਦਾ ਸਰਕਾਰ ਦਾ ਕਿੱਥੇ ਗਿਆ ਹੈ। ਪੈਨਸ਼ਨਰ ਦਾ ਹੱਕ ਸਰਕਾਰ ਕਿਉਂ ਮਾਰ ਰਹੀ ਹੈ ਅਤੇ ਉਹਨਾਂ ਦਾ ਬਣਦਾ ਡੀਏ ਦਾ ਬਕਾਇਆ ਹੁਣ ਤੱਕ ਕਿਉਂ ਨਹੀਂ ਦੇ ਰਹੀ ਕਿੱਥੇ ਗਿਆ ਸਰਕਾਰ ਦਾ ਇਹ ਵਾਅਦਾ ? ਪੰਜ ਮਿੰਟਾਂ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਵਾਲੀ ਸਰਕਾਰ ਦਾ ਕਿੱਥੇ ਗਿਆ ਇਹ ਵਾਅਦਾ? ਨਸ਼ਾ ਅਤੇ ਗੈਂਗਸਟਰ: ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗਲ ਰਹੀ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਰੁਕੀਆਂ ਹੋਈਆਂ ਪੈਨਸ਼ਨਾਂ: ਬਜ਼ੁਰਗਾਂ ਅਤੇ ਲੋੜਵੰਦਾਂ ਦੀਆਂ ਪੈਨਸ਼ਨਾਂ ਰੋਕ ਕੇ ਇਹ ਸਰਕਾਰ ਕਿਹੜਾ ‘ਬਦਲਾਅ’ ਲਿਆ ਰਹੀ ਹੈ?
ਵਧਦਾ ਕਰਜ਼ਾ: ਪੰਜਾਬ ਨੂੰ ਕਰਜ਼ਾ ਮੁਕਤ ਕਰਾਉਣ ਵਾਲੀ ਸਰਕਾਰ ਨੇ ਪੰਜਾਬ ਦੇ ਸਿਰ ਤੇ ਡਬਲ ਕਰਜਾ 4.5 ਲੱਖ ਕਰੋੜ ਦਾ ਕਰਜ਼ਾ ਚੜ੍ਹਾ ਕੇ ਸੂਬੇ ਨੂੰ ਬਰਬਾਦੀ ਵੱਲ ਧੱਕ ਦਿੱਤਾ ਗਿਆ ਹੈ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦਿੱਤਾ ਹੈ।ਪੰਜਾਬ ਨੂੰ ਕਰਜ਼ਾ ਮੁਕਤ ਕਰਾਉਣ ਵਾਲਾ ਵਾਅਦਾ ਕਿੱਥੇ ਗਿਆ? ਜਦੋਂ ਤੱਕ ਸਾਡੀਆਂ ਮਾਵਾਂ-ਭੈਣਾਂ ਨੂੰ ਉਹਨਾਂ ਦਾ ਬਣਦਾ ਹੱਕ ਅਤੇ ਪੰਜਾਬ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲਦਾ, ਕਾਂਗਰਸ ਪਾਰਟੀ ਦਾ ਆਮ ਜਨਤਾ ਦੇ ਹੱਕਾਂ ਦੇ ਸੰਘਰਸ਼ ਨੂੰ ਜਾਰੀ ਰੱਖੇ ਗੀ !

