ਆਮ ਆਦਮੀ ਪਾਰਟੀਆਂ ਦਾ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਕਚਿਹਰੀ ਵਿੱਚ ਲੈ ਕੇ ਜਾਵਾਂਗੇ- ਵੈਦ, ਭਸ਼ੀਨ
ਜਲੰਧਰ 20 ਜੁਲਾਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ. ਵਿਭਾਗ ਦੁਆਬਾ ਜ਼ੋਨ ਦੀ ਪਹਿਲੀ ਮੀਟਿੰਗ ਕੁਲਦੀਪ ਸਿੰਘ ਵੈਦ ਅਤੇ ਉਪ ਚੇਅਰਮੈਨ ਐਸ.ਸੀ. ਵਿਭਾਗ ਮੋਹਨ ਸਿੰਘ ਭਸ਼ੀਨ ਇੰਚਾਰਜ ਦੁਆਬਾ ਜ਼ੋਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ ਸਾਲ 2024 ਦੀਆਂ ਚੌਣਾ ਦੀ ਤਿਆਰੀ ਸਬੰਧੀ ਸੀ।ਜਿਸ ਵਿੱਚ ਵੱਡੀ ਗਿਣਤੀ ਪਰਟੀ ਵਰਕਰਾਂ ਨੇ ਸਮੂਲੀਅਤ ਕੀਤੀ।ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਕੋਈ ਚੀਜ ਨਹੀ ਹੈ।

ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਵਾਪਸੀ ਹੋਵੇਗੀ।ਕਿਉਕਿ ਸੂਬੇ ਦੇ ਲੋਕ ਆਪ ਦੇ ਸ਼ਾਸ਼ਨ ਤੋਂ ਤੰਗ ਆ ਚੁੱਕੇ ਹਨ।ਉਹਨਾ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜ਼ੋ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਮੀਟਿੰਗ ਵਿੱਚ ਉਪ ਚੇਅਰਮੈਨ ਸੁਖਵਿੰਦਰ ਸਿੰਘ ਕੋਟਲੀ MLA ਹਲਕਾ ਆਦਮਪੁਰ, ਕੌਮੀ ਕੁਆਡੀਨੇਟਰ ਜ਼ਸਵੀਰ ਜ਼ੋਨੀ, ਉਪ ਚੇਅਰਮੈਨ ਅਜੇਪਾਲ ਸਿੰਘ ਰੰਧਾਵਾ, ਸਾਹਿਬ ਸਿੰਘ, ਸੁਖਦੇਵ ਸਿੰਘ ਰਸੂਲਪੁਰੀ, ਲਖਵੰਤ ਸਿੰਘ ਹੀਰਦਾਪੁਰੀ, ਕਮਲ ਕੁਮਾਰ ਖੋਸਲਾ, ਡਾ. ਬਹਾਦਰ ਸਿੰਘ, ਸਤੀਸ਼ ਗੋਲਡੀ ਵਾਲਮੀਕੀ, ਰਮੇਸ਼ ਸਿੰਘ, ਸੀਨੀਅਰ ਕਾਂਗਰਸੀ ਆਗੂ ਵੰਨਦਾ ਮਹਿਤਾ, ਜ਼ੋਗਿੰਦਰਪਾਲ ਸਿੰਘ, ਪਰਮਜੀਤ ਸਿੰਘ ਗਿੱਲ, ਤਜਿੰਦਰ ਸਿੰਘ ਭੰਡਾਰੀ ਆਦਿ ਨੇ ਭਾਗ ਲਿਆ।

