ਕਪੂਰਥਲਾ 2 ਨਵੰਬਰ (ਗੌਰਵ ਮੜੀਆ ) :” ਹਰੇ ਕ੍ਰਿਸ਼ਨਾ ਮੰਦਿਰ ਗਰੋਵਰ ਇਨਕਲੇਵ ਕਪੂਰਥਲਾ ਵੱਲੋਂ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ,ਜਿਸ ਦੇ ਸਬੰਧ ਵਿੱਚ ਹਰੇ ਕ੍ਰਿਸ਼ਨਾ ਮੰਦਿਰ,ਗਰੋਵਰ ਐਨਕਲੇਵ ਵੱਲੋਂ ਰੋਜ਼ਾਨਾ ਸ਼ਾਮ 6 ਤੋਂ 8 ਵਜੇ ਤੱਕ ਪ੍ਰਭਾਤ ਫੇਰੀਆਂ ਕੱਢਿਆ ਜਾ ਰਹੀਆਂ ਹਨ ਹੈ।ਇਹ ਪ੍ਰਭਾਤ ਫੇਰੀਆਂ ਹਰ ਰੋਜ਼ ਵੱਖ-ਵੱਖ ਮੁਹੱਲਿਆਂ ਵਿੱਚ ਸ਼ਰਧਾਲੂਆਂ ਦੇ ਘਰ ਪਹੁੰਚ ਰਹੀਆਂ ਹਨ।ਐਤਵਾਰ ਨੂੰ ਕੱਢੀ ਗਈ ਪ੍ਰਭਾਤ ਫੇਰੀ ਮੁਹੱਲਾ ਲਾਹੌਰੀ ਗੇਟ ਸਥਿਤ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਤੇ ਕੌਂਸ਼ਲਰ ਮਨਜੀਤ ਕੌਰ ਦੇ ਘਰ ਪਹੁੰਚੀ,ਜਿੱਥੇ ਪਰਿਵਾਰ ਦੇ ਵਲੋਂ ਭਗਵਾਨ ਸ਼੍ਰੀ ਰਾਧਾ-ਕ੍ਰਿਸ਼ਨ ਦੀ ਸੁੰਦਰ ਪਾਲਕੀ ਦੀ ਆਰਤੀ ਕਰਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਪਰਿਵਾਰ ਦੇ ਵਲੋਂ ਦੀਵੇ ਜਗਾ ਕੇ,ਰੰਗੋਲੀਆਂ ਸਜਾ ਕੇ ਅਤੇ ਵੱਖ-ਵੱਖ ਪ੍ਰਕਾਰ ਦੇ ਭੋਗ ਪ੍ਰਸ਼ਾਦ ਭੇਟ ਕਰਕੇ ਪ੍ਰਭੂ ਦਾ ਸਵਾਗਤ ਕੀਤਾ।
ਇਸ ਦੌਰਾਨ ਕੁਲਦੀਪ ਸਿੰਘ ਨੇ ਹਰੇ ਕ੍ਰਿਸ਼ਨ ਮੰਦਰ ਗਰੋਵਰ ਇਨਕਲੇਵ ਕਪੂਰਥਲਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਕਾਰਜ ਆਪਸੀ ਪਿਆਰ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ।ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਹਰੀ ਬਹੁਤ ਦਿਆਲੂ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ।

