ਕਾਂਗਰਸ ਹਮੇਸ਼ਾ ਭੀਮ ਰਾਓ ਅੰਬੇਡਕਰ- ਨਾਲ ਨਫ਼ਰਤ ਕਰਦੀ ਰਹੀ ਹੈ-ਭਾਜਪਾ
ਕਪੂਰਥਲਾ 21 ਦਿਸੰਬਰ (ਗੌਰਵ ਮੜੀਆ) ਕਾਂਗਰਸ ਬਾਬਾ ਸਾਹਿਬ ਅੰਬੇਡਕਰ ਨੂੰ ਲੈ ਕੇ ਝੂਠ ਬੋਲਣਾ ਬੰਦ ਕਰੇ। ਕਾਂਗਰਸ ਨੇ ਹਮੇਸ਼ਾ ਡਾ.ਅੰਬੇਡਕਰ ਨੂੰ ਨਜ਼ਰਅੰਦਾਜ ਕੀਤਾ ਅਤੇ ਅਪਮਾਨਿਤ ਕੀਤਾ ਹੈ। ਜਦੋ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਬਾਬਾ ਸਾਹਿਬ ਦੀ ਵਿਰਾਸਤ ਦਾ ਸਤਿਕਾਰ ਕੀਤਾ ਹੈ। ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਅਤੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਭੀਮ ਰਾਓ ਅੰਬੇਡਕਰ ਜੀ ਨਾਲ ਨਫ਼ਰਤ ਕੀਤੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਲੈ ਕੇ ਝੂਠ ਬੋਲਣਾ ਬੰਦ ਕਰੇ।
ਭਾਜਪਾ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਤੀਜੀ ਵਾਰ ਲੋਕ ਸਭਾ ਚੋਣਾਂ ਹਾਰ ਗਿਆ ਹੈ ਅਤੇ ਹੋਰ ਕਈ ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਇਸ ਸਾਲ ਨਵੰਬਰ ਚ ਵੀ ਕਾਂਗਰਸ ਦੀ ਮਹਾਰਾਸ਼ਟਰ ਵਿੱਚ ਕਰਾਰੀ ਹਾਰ ਹੋਈ ਹੈ। ਘੱਟੋ ਘੱਟ ਹੁਣ ਤਾਂ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਤੁਹਾਡਾ ਝੂਠ ਕਦੇ ਕੰਮ ਨਹੀਂ ਕਰੇਗਾ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਝੂਠ ਦੀ ਫੈਕਟਰੀ ਹੈ। ਰਾਹੁਲ ਗਾਂਧੀ ਬਿਨਾਂ ਕਿਸੇ ਆਧਾਰ ਦੇ ਗੱਲ ਕਰਦੇ ਹਨ, ਉਨ੍ਹਾਂ ਦੇ ਕਹਿਣ ਨਾਲ ਕੁਝ ਨਹੀਂ ਹੋ ਸਕਦਾ। ਖੋਜੇਵਾਲ ਨੇ ਕਿਹਾ ਕਿ ਕਾਂਗਰਸ ਦੇਸ਼ ਵਿੱਚ ਬੇਬੁਨਿਆਦ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨਹਿਰੂ ਦੇ ਕਾਰਜਕਾਲ ਬਾਰੇ ਸਭ ਕੁਝ ਰਿਕਾਰਡ ਵਿੱਚ ਹੈ। ਅੰਬੇਡਕਰ ਜੀ ਨੇ ਵਿਸਥਾਰ ਨਾਲ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੰਸਦ ਵਿੱਚ ਸੰਵਿਧਾਨ ਤੇ ਹੋਈ ਬਹਿਸ ਦੌਰਾਨ ਕਾਂਗਰਸ ਦੇ ਝੂਠ ਦਾ ਪਰਦਾਫਾਸ਼ ਹੋਇਆ ਹੈ। ਉਹ ਘਬਰਾਏ ਹੋਏ ਹਨ ਅਤੇ ਅਮਿਤ ਸ਼ਾਹ ਦੇ ਬਿਆਨਾਂ ਦੀ ਗਲਤ ਵਿਆਖਿਆ ਕਰ ਰਹੇ ਹਨ। ਖੋਜੇਵਾਲ ਨੇ ਕਿਹਾ ਕਿ ਸੰਸਦ ਵਿੱਚ ਅਮਿਤ ਸ਼ਾਹ ਦੇ ਵਲੋਂ ਡਾ. ਅੰਬੇਡਕਰ ਦਾ ਅਪਮਾਨ ਕਰਨ ਅਤੇ ਐਸੀਸੀ/ਐੱਸਟੀ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਕਾਂਗਰਸ ਕਾਲੇ ਇਤਿਹਾਸ ਦਾ ਪਰਦਾਫਾਸ਼ ਕੀਤਾ ਹੈ।
ਇਹ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਤੋਂ ਉਹ ਸਪੱਸ਼ਟ ਤੌਰ ਤੇ ਦੁਖੀ ਅਤੇ ਹੈਰਾਨ ਹਨ,ਇਹੀ ਕਾਰਨ ਹੁਣ ਉਹ ਨਾਟਕਬਾਜ਼ੀ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂਦੇ ਲਈ ਦੁੱਖ ਦੀ ਗੱਲ ਹੈ ਕਿ ਲੋਕ ਸੱਚਾਈ ਜਾਣਦੇ ਹਨ। ਕਾਂਗਰਸ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰੇ,ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਐਸੀਸੀ/ਐੱਸਟੀ ਭਾਈਚਾਰਿਆਂ ਤੇ ਸਭ ਤੋਂ ਵੱਧ ਅੱਤਿਆਚਾਰ ਹੋਏ। ਇਸ ਮੌਕੇ ਤੇ ਕਪੂਰਚੰਦ ਥਾਪਰ,ਐਡਵੋਕੇਟ ਹੈਰੀ ਸ਼ਰਮਾ,ਅਸ਼ਵਨੀ ਤੁਲੀ,ਮਧੂ ਸੂਦ,ਸੰਨੀ ਬੈਂਸ,ਕਮਲ ਪ੍ਰਭਾਕਰ,ਯਾਦਵਿੰਦਰ ਪਾਸੀ, ਵਿੱਕੀ ਗੁਜਰਾਲ,ਸਾਹਿਲ ਵਾਲੀਆ ਜੈਅ ਮਿਸ਼ਰਾ ਆਦਿ ਹਾਜ਼ਰ ਸਨ।