By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ
Jalandhar

ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ

Talk Hindustan
Last updated: 2023/04/17 at 9:48 AM
Talk Hindustan
Share
3 Min Read
ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਜਲੰਧਰ ਅਤੇ ਫਿਲੌਰ ਵਿਖੇ ਕੀਤੀਆਂ ਸਫਲ ਚੋਣ ਮੀਟਿੰਗਾਂ
SHARE

ਜਲੰਧਰ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਨੇ ਐਤਵਾਰ ਨੂੰ ਜ਼ਿਲ੍ਹੇ ਭਰ ਵਿੱਚ ਕਈ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੂੰ ਇਲਾਕਾ ਨਿਵਾਸੀਆਂ ਅਤੇ ਪਾਰਟੀ ਮੈਂਬਰਾਂ ਦਾ ਭਰਪੂਰ ਸਮਰਥਨ ਮਿਲਿਆ।

ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਮੁਠੱਡਾ ਖੁਰਦ, ਕੰਗ ਅਰਾਈਆਂ, ਅਕਲਪੁਰ ਅਤੇ ਬਕਾਪੁਰ ਪਿੰਡਾਂ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕਈ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਵੋਟਰਾਂ ਦਾ ਭਾਰੀ ਹੁੰਗਾਰਾ ਦੇਖਣ ਨੂੰ ਮਿਲਿਆ।ਇਸ ਤੋਂ ਇਲਾਵਾ ਕਰਮਜੀਤ ਕੌਰ ਨੇ ਫਿਲੌਰ ਵਿਧਾਨ ਸਭਾ ਹਲਕਾ ਦੇ ਲਾਂਗੜੀਆਂ ਅਤੇ ਮੁਠੱਡਾ ਕਲਾਂ ਵਿਖੇ ਚੋਣ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਦਾ ਭਰਵਾਂ ਹੁੰਗਾਰਾ ਮਿਲਿਆ।

ਕਾਂਗਰਸੀ ਉਮੀਦਵਾਰ ਨੇ ਜਲੰਧਰ ਸ਼ਹਿਰ ਦੇ ਗੁਰਜੇਪਾਲ ਨਗਰ, ਨਿਊ ਜਵਾਹਰ ਨਗਰ ਅਤੇ ਪਾਰਸ ਅਸਟੇਟ ਆਦਿ ਇਲਾਕਿਆਂ ਵਿੱਚ ਵੀ ਚੋਣ ਮੀਟਿੰਗਾਂ ਕੀਤੀਆਂ। ਕਰਮਜੀਤ ਕੌਰ ਦੇ ਇਨ੍ਹਾਂ ਚੋਣ ਪ੍ਰਚਾਰ ਪ੍ਰੋਗਰਾਮਾਂ ਵਿੱਚ ਸਮਰਥਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਸਾਬਕਾ ਸੰਸਦ ਮੈਂਬਰ ਸਵਰਗੀ ਸੰਤੋਖ ਸਿੰਘ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਿਛਲੇ 10 ਦਹਾਕਿਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦੇ ਸਮਰਪਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਮੀਟਿੰਗਾਂ ਦੌਰਾਨ ਕਰਮਜੀਤ ਚੌਧਰੀ ਨੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਗੱਲ ਕੀਤੀ ਅਤੇ ਜਲੰਧਰ ਵਿੱਚ ਸੰਤੋਖ ਸਿੰਘ ਚੌਧਰੀ ਜੀ ਵਾਂਗ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁਹਿੰਮ ਦੌਰਾਨ ਮਿਲੇ ਸਮਰਥਨ ਅਤੇ ਸੁਆਗਤ ਬਾਰੇ ਬੋਲਦਿਆਂ ਕਰਮਜੀਤ ਕੌਰ ਨੇ ਕਿਹਾ, “ਮੈਂ ਜਲੰਧਰ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ। ਖੁਸ਼ੀ ਦੀ ਗੱਲ ਹੈ ਕਿ ਉਹ ਚੌਧਰੀ ਸਾਹਬ ਦੇ ਕੀਤੇ ਕੰਮਾਂ ਨੂੰ ਭੁੱਲੇ ਨਹੀਂ ਹਨ ਅਤੇ ਉਨ੍ਹਾਂ ਦਾ ਡਟ ਕੇ ਸਾਥ ਦੇ ਰਹੇ ਹਨ।”

ਕਾਂਗਰਸ ਉਮੀਦਵਾਰ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ ਅਤੇ ਉਨ੍ਹਾਂ ਨੇ ਕਰਮਜੀਤ ਕੌਰ ਤੇ ਉਨ੍ਹਾਂ ਦੇ ਮਰਹੂਮ ਪਤੀ ਸੰਤੋਖ ਸਿੰਘ ਚੌਧਰੀ ਦੋਵਾਂ ਲਈ ਅਥਾਹ ਪਿਆਰ ਅਤੇ ਸਮਰਥਨ ਦਿਖਾਇਆ ਹੈ।

ਮੁਠੱਡਾ ਖੁਰਦ ‘ਚ ਮੀਟਿੰਗ ‘ਚ ਮੌਜੂਦ ਇੱਕ ਸਮਰਥਕ ਨੇ ਕਿਹਾ ਕਿ ਅਸੀਂ ਕਰਮਜੀਤ ਕੌਰ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ, ਉਨ੍ਹਾਂ ਨੇ ਹਮੇਸ਼ਾ ਚੌਧਰੀ ਸਾਬ ਦੇ ਨਾਲ ਸਾਡੇ ਲਈ ਕੰਮ ਕੀਤਾ ਹੈ ਅਤੇ ਸਮਾਜ ਦੇ ਲੋਕਾਂ ਦੇ ਜੀਵਨ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕੀਤੀ ਹੈ। ਅਸੀਂ ਕਦੇ ਵੀ ਇਸ ਪਰਿਵਾਰ ਤੋਂ ਵੱਧ ਮਿਲਣਸਾਰ ਸਿਆਸਤਦਾਨ ਨਹੀਂ ਦੇਖੇ ਹਨ, ਜਦੋਂ ਕਿ ਉਹ ਐਮ.ਐਲ.ਏ., ਮੰਤਰੀ ਅਤੇ ਐਮ.ਪੀ. ਰਹੇ। ਅਸੀਂ ਉਨ੍ਹਾਂ ਨੂੰ ਕਦੇ ਵੀ ਮਿਲ ਸਕਦੇ ਸੀ। ਸਾਨੂੰ ਯਕੀਨ ਹੈ ਕਿ ਆਉਣ ਵਾਲੀ ਜ਼ਿਮਨੀ ਚੋਣ ਤੋਂ ਬਾਅਦ ਵੀ ਕਰਮਜੀਤ ਜੀ ਸਾਡੇ ਨੁਮਾਇੰਦੇ ਵਜੋਂ ਇਸ ਪਰੰਪਰਾ ਨੂੰ ਜਾਰੀ ਰੱਖਣਗੇ।”

ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀ ਜਾ ਰਹੀ ਹੈ, ਕਰਮਜੀਤ ਕੌਰ ਚੌਧਰੀ ਦੀ ਚੋਣ ਮੁਹਿੰਮ ਨੂੰ ਹੋਰ ਸਮਰਥਨ ਮਿਲ ਰਿਹਾ ਹੈ। ਜਲੰਧਰ ‘ਚ 10 ਮਈ ਨੂੰ ਉਪ ਚੋਣਾਂ ਹੋਣੀਆਂ ਹਨ।

Share This Article
Facebook Twitter Whatsapp Whatsapp Telegram Copy Link
Share
Previous Article पंजाबी जालंधर उपचुनाव में ‘तानाशाह’ को सबक सिखाएंगे : चीमा पंजाबी जालंधर उपचुनाव में ‘तानाशाह’ को सबक सिखाएंगे : चीमा
Next Article आप’ प्रत्याशी सुशील कुमार रिंकू ने जालंधर उपचुनाव के लिए नामांकन किया दाखिल आप’ प्रत्याशी सुशील कुमार रिंकू ने जालंधर उपचुनाव के लिए नामांकन किया दाखिल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?