ਜਲੰਧਰ : ਡਾ. ਅੰਕੁਰ ਗੁਪਤਾ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਸਰੂਪ ਕੋਰ ਬਾਠ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵੀਰ ਸਿੰਘ ਉਪ- ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ 01 ਕਿਲੋਗ੍ਰਾਮ ਅਫੀਮ ਸਮੇਤ 02 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਅੰਕੁਰ ਗੁਪਤਾ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਵਲੋਂ ਨਸ਼ਾ ਸਮਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਪਤਾਰਾ ਦੇ ਏਰੀਆ ਵਿੱਚ ਅਫੀਮ ਦੀ ਸਪਲਾਈ ਕਰਨ ਆਏ 02 ਨਸ਼ਾ ਤਸਕਰਾ ਨੂੰ ਕਾਬੂ ਕੀਤਾ ਹੈ।Insp. ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਨੂੰ ਇੱਕ ਇਤਲਾਹ ਮਿਲੀ ਸੀ ਕਿ ਥਾਣਾ ਪਤਾਰਾ ਦੇ ਆਸ-ਪਾਸ ਦੇ ਇਲਾਕਾ ਵਿੱਚ ਨਸ਼ੇ ਦੀ ਡਲੀਵਰੀ ਹੋਣੀ ਹੈ ਜਿਸਤੇ SI ਪਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸਪੈਸ਼ਲ ਟੀਮ ਤਿਆਰ ਕਰਕੇ ਮੁਨਾਸਿਬ ਹਦਾਇਤ ਕਰਕੇ ਥਾਣਾ ਪਤਾਰਾ ਦੇ ਇਲਾਕੇ ਵਿੱਚ ਭੇਜੀ ਗਈ
ਜੋ ਦੋਰਾਨੇ ਚੈਕਿੰਗ ਅਤੇ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਜੱਦ ਪੁਲਿਸ ਪਾਰਟੀ ਅੱਡਾ ਪੂਰਨਪੁਰ ਪੁੱਜੀ ਤਾਂ ਦੋਰਾਨੇ ਚੈਕਿੰਗ 02 ਮੋਨੇ ਨੋਜਵਾਨਾਂ ਜਿਹਨਾ ਨੇ ਆਪਣਾ ਨਾਮ ਸ਼ਾਹਿਦ ਅਲੀ ਪੁੱਤਰ ਨਫਰ ਅਲੀ ਵਾਸੀ ਪਿੰਡ ਮਜਗਬਾ ਥਾਣਾ ਬਿਸਾਰਤ ਗੰਜ ਜਿਲਾ ਬਰੇਲੀ ਸਟੇਟ ਉੱਤਰ ਪ੍ਰਦੇਸ਼ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਸਮੀਰ ਅਹਿਮਦ ਪੁੱਤਰ ਜਮੀਲ ਅਹਿਮਦ ਵਾਸੀ ਪਿੰਡ ਬਿਨਾਵਰ, ਨਈ ਬਸਤੀ ਥਾਣਾ ਬਿਨਾਵਰ ਜਿਲਾ ਬਧਾਊ ਸਟੇਟ ਉੱਤਰ ਪ੍ਰਦੇਸ਼ ਦੱਸਿਆ ਜਿਹਨਾਂ ਦੇ ਪਿੱਠ ਪਿੱਛੇ ਪਾਏ ਕਿਟ ਬੈਗਾਂ ਵਜਨਦਾਰ ਨੂੰ ਵਾਰੋ-ਵਾਰੀ ਚੈਕ ਕੀਤਾ ਤਾਂ ਉਹਨਾ ਦੋਨਾਂ ਵਜਨਦਾਰ ਕਿਟ ਬੈਗਾ ਵਿੱਚੋ ਕੱਪੜਿਆਂ ਦੇ ਹੇਠੋ ਮੋਮੀ ਲਿਫਾਫਾ ਵਿੱਚੋ ਅਫੀਮ ਬਰਾਮਦ ਹੋਈ ਜਿਹਨਾਂ ਦਾ ਇਲਕਟਰੋਨਿਕ ਕੰਡੇ ਨਾਲ ਵਜਨ ਕਰਨ ਪਰ 500/500 ਗ੍ਰਾਮ ਕੁੱਲ 01 ਕਿਲੋਗ੍ਰਾਮ ਹੋਈ
ਜਿਸ ਤੇ ਪੁਲਿਸ ਵਲੋਂ ਇਕ ਮੁਕੱਦਮਾ NDPS Act ਥਾਣਾ ਪਤਾਰਾ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਦੋਸ਼ੀਆਨ ਉਕਤਾਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰ ਵਿਅਕਤੀਆ ਨੇ ਦੋਰਾਨੇ ਪੁੱਛਗਿਛ ਦੱਸਿਆ ਕਿ ਅਸੀ ਇਹ ਅਫੀਮ ਆਪਣੇ-ਆਪਣੇ ਕਿਟ ਬੈਗਾ ਵਿੱਚ ਛੁਪਾ ਕੇ ਰੇਲ ਗੱਡੀ ਰਾਂਹੀ ਲੈ ਕੇ ਆਉਂਦੇ ਸੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਸਪਲਾਈ ਕਰਦੇ ਸੀ।ਗ੍ਰਿਫਤਾਰ ਵਿਅਕਤੀਆ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਉਕਤਾਨ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।ਦੋਸੀ ਸ਼ਾਹਿਦ ਅਲੀ ਪੁੱਤਰ ਨਵਰ ਅਲੀ ਅਤੇ ਸਮੀਰ ਅਹਿਮਦ ਪੁੱਤਰ ਜਮੀਲ ਅਹਿਮਦ ਉਕਤਾਨ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੁੱਕਦਮਾ ਨੰਬਰ 26 ਮਿਤੀ 22-06-2024 ਜੁਰਮ 18B-61-85 NDPS Act ਥਾਣਾ ਪਤਾਰਾ ਜਿਲ੍ਹਾ ਜਲੰਧਰ-ਦਿਹਾਤੀ
ਕੁੱਲ ਬ੍ਰਾਮਦਗੀ : 01 ਕਿਲੋਗ੍ਰਾਮ ਅਫੀਮ
ਗ੍ਰਿਫਤਾਰੀ ਦੀ ਜਗ੍ਹਾ : ਅੱਡਾ ਪਿੰਡ ਪੂਰਨਪੁਰ

