ਕਪੂਰਥਲਾ 21 ਦਿਸੰਬਰ( ਗੌਰਵ ਮੜੀਆ ) : ਕ੍ਰਿਸਮਿਸ ਦੇ ਸੰਬੰਧ ਚ 25 ਦਸੰਬਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸਮੂਹ ਮਸੀਹੀ ਸੰਗਤ ਵਲੋਂ ਵੱਡੇ ਪੱਧਰ ਤੇ ਪ੍ਰਭੂ ਯਿਸ਼ੂ ਮਸੀਹ ਦਾ ਜਨਮਦਿਨ ਮਨਾਇਆ ਜਾਵੇਗਾ ਮੁੱਖ ਪਾਸਟਰ ਹਰਪ੍ਰੀਤ ਦਿਓਲ ਦੀ ਦੇਖਰੇਖ ਚ ਦੂਰੋਂ ਦੂਰੋਂ ਆਈ ਸੰਗਤ 25 ਦਿਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤਕ ਕ੍ਰਿਸਮਿਸ ਦਾ ਤਿਓਹਾਰ ਮਨਾਵੇਗੀ ਅਤੇ ਇਕ ਦੂਜੇ ਨੂੰ ਕ੍ਰਿਸਮਿਸ ਦੀ ਵਧਾਈ ਦੇਣਗੇ ਉਪਰੰਤ 31 ਦਿਸੰਬਰ ਦਿਨ ਮੰਗਲਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਕਰਾਸ ਓਵਰ ਨਾਈਟ ਮੀਟਿੰਗ ਦਾ ਆਯੋਜਨ ਹੋਵੇਗਾ ਇਸ ਤੋਂ ਅਲਾਵਾ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਮਨਾਉਣ ਲਈ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 5 ਜਨਵਰੀ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਨਵੇਂ ਸਾਲ ਦਾ ਜਸ਼ਨ ਮਨਾਇਆ ਜਾਵੇਗਾ
https://talkhindustan.com/wp-content/uploads/2024/12/Christmas-Ad.jpg