ਕਪੂਰਥਲਾ (ਗੌਰਵ ਮੜੀਆ ) ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦੀ ਇੱਕ ਹੰਗਾਮੀ ਮੀਟਿੰਗ ਐਤਵਾਰ ਨੂੰ ਸਥਾਨਕ ਗੁਰੂ ਨਾਨਕ ਨਗਰ ਕਾਂਜਲੀ ਰੋਡ ਵਿਖੇ ਨੇਪੜੇ ਚੜੀ ਮੀਟਿੰਗ ਵਿੱਚ ਚੇਅਰਮੈਨ ਸਟੀਫਨ ਕਾਲਾ,ਦ ਓਪਨ ਡੋਰ ਚਰਚ ਖੋਜੇਵਾਲ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ,ਪ੍ਰਧਾਨ ਮਲਕੀਤ ਖਲੀਲ,ਉਪ ਪ੍ਰਧਾਨ ਵਿਲਿਅਮ ਮਸੀਹ ਸਹਿਤ ਵੱਡੀ ਗਿਣਤੀ ਚ ਪਾਸਟਰ ਸਾਹਿਬਾਨ ਅਤੇ ਮਸੀਹੀ ਪ੍ਰੇਮੀ ਹਾਜ਼ਿਰ ਹੋਏ
ਇਸ ਮੌਕੇ ਮੀਟਿੰਗ ਦੌਰਾਨ ਅਹੁਦੇਦਾਰਾਂ ਨੇ ਸਮੂਹ ਮਸੀਹੀ ਭਾਈਚਾਰੇ ਨੂੰ ਆਉਣ ਵਾਲੇ ਕ੍ਰਿਸਮਿਸ ਦੇ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਜਿਲਾ ਕਪੂਰਥਲਾ ਦੀ ਸਾਰੀਆਂ ਚਰਚ ਅਤੇ ਮਸੀਹ ਭਾਈਚਾਰੇ ਦੇ ਸਹਿਯੋਗ ਨਾਲ ਕ੍ਰਿਸਮਿਸ ਦੇ ਮੌਕੇ 21 ਦਿਸੰਬਰ ਨੂੰ ਦੁਪਹਿਰ 1 ਵਜੇ ਸ਼ੋਭਾ ਯਾਤਰਾ ਸ਼ਹਿਰ ਦੇ ਅਲੱਗ ਅਲੱਗ ਬਾਜ਼ਾਰਾਂ ਚ ਕੱਢੀ ਜਾਵੇਗੀ ਅਤੇ ਸ਼ੋਭਾ ਯਾਤਰਾ ਚ ਹਾਜ਼ਿਰ ਸੰਗਤ ਸਮੂਹ ਜਨਤਾ ਨੂੰ ਕ੍ਰਿਸਮਿਸ ਦਾ ਵਧਾਈ ਸੰਦੇਸ਼ ਦੇਵੇਗੀ ਮੀਟਿੰਗ ਦੌਰਾਨ ਸਾਰੇ ਪਾਸਟਰ ਸਾਹਿਬਾਨਾਂ ਨੇ ਸ਼ੋਭਾ ਯਾਤਰਾ ਦੀ ਤਿਆਰੀਆਂ ਲਈ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕੀਤਾ

ਤੇ ਸ਼ੋਭਾ ਯਾਤਰਾ ਨੂੰ ਕਾਮਯਾਬ ਕਰਨ ਲਈ ਅਹਿਮ ਚਰਚਾ ਕੀਤੀ ਇਸ ਮੌਕੇ ਦ ਓਪਨ ਡੋਰ ਚਰਚ ਖੋਜੇਵਾਲ ਦੇ ਪ੍ਰਧਾਨ ਸੰਧਾਵਾਲੀਆ,ਪਾਸਟਰ ਇਮੈਨੂਲ,ਪਾਸਟਰ ਬਲਵਿੰਦਰ ਕੁਮਾਰ,ਪਾਸਟਰ ਬਲਵੀਰ ਮਸੀਹ,ਪਾਸਟਰ ਬਲਦੇਵ ਮਸੀਹ,ਪਾਸਟਰ ਜੋਰਜ ਖੋਸਲਾ,ਪਾਸਟਰ ਅਸ਼ਵਨੀ ਖੋਸਲਾ,ਪਾਸਟਰ ਪ੍ਰਦੀਪ ਕੁਮਾਰ,ਬ੍ਰਦਰ ਜੋਏਲ ਮਸੀਹ ਜੌਲੀ,ਬ੍ਰਦਰ ਜਸਵਿੰਦਰ ਕੁਮਾਰ,ਪ੍ਰਧਾਨ ਡੈਨੀਅਲ,ਯੂਥ ਪ੍ਰਧਾਨ,ਬਲਵਿੰਦਰ ਸਾਬੀ,ਰਾਜਵਿੰਦਰ ਸਿੰਘ,ਮਨੋਹਰ ਵਰਮਾ ਹਾਜ਼ਿਰ ਸਨ

