ਜੇਕਰ ਪ੍ਰਸ਼ਾਸ਼ਨ ਨੇ ਅਨਾਕਾਨੀ ਕੀਤੀ ਤਾਂ ਵਿਦਿਆ ਜਾਵੇਗਾ ਸੰਘਰਸ-ਚਰਚ ਬਚਾਓ ਮੋਰਚਾ ਕਪੂਰਥਨਾ
ਕਪੂਰਥਲਾ 13 ਜੂਨ(ਗੌਰਵ ਮੜੀਆ) ਅੱਜ ਦਰਦ ਬਚਾਓ ਮੋਰਚਾ ਕਪੂਰਥਲਾ ਦੇ ਮੌਦੇ ਤੋਂ ਪੰਜਾਬ ਇਕ ਦੇ ਪਾਸਟਰ ਐਸੋਸੀਏਸਨਾਂ ਸਮਾਜਿਕ ਜਥੇਬੰਦੀਆਂ ਤੇ ਕਾਦਮਿਕ ਜਥੇਬੰਦੀਆਂ ਦੇ ਆਗੂਆਂ ਨੇ ਚਰਚ ਤੋਂ ਜਏ ਕਲੱਬ ਦੇ ਮਸਲੇ ਦੇ ਸਬੰਧ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਵਿੱਚ ਸ਼ਿਰਕਤ ਕੀਤੀ। ਸਮੂਹ ਇਸਾਈ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਚਰਚ ਦੀ ਮਹਾਲੀ ਅਤੇ 32 ਸਾਲਾਂ ਤੋਂ ਲੰਬਿਤ ਪਏ ਕਬਰਸਤਾਨ ਦੇ ਮਸਲੇ ਨੂੰ 15 ਦਿਨਾਂ ਵਿੱਚ ਹੱਲ ਕਹਾਉਣ ਦਾ ਅਲਟੀਮੇਟਮ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਇਸਾਈ ਆਗੂਆਂ ਵਲੋਂ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਵਿਚ ਪ੍ਰੈਸ ਵਾਰਤਾ ਕੀਤੀ ਗਈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚਰਚ ਬਚਾਓ ਮੋਰਚਾ ਕਪੂਰਥਲਾ ਦੇ ਮੋਢੀ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਮਿਤੀ 22 ਅਪ੍ਰੈਲ 2025 ਨੂੰ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਜਗਜੀਤ ਕਲੱਬ ਦੀ ਨਿਲਾਮੀ ਸਬੰਧੀ ਆਏ ਅਦਾਲਤੀ ਹੁਕਮਾਂ ਤੋਂ ਪ੍ਰਸ਼ਾਸਨ ਵੱਲੋਂ ਪੈਰਵੀ ਕਰਨ ਅਤੇ ਪੁਰਾਤਨ ਚਰਚ ਨੂੰ ਕਲੱਬ ਵਿਚ ਬਦਲਣ ਦੀ ਪ੍ਰਕਿਰਿਆ ਦੀ ਪਾਰਦਰਸ਼ੀ ਢੰਗ ਨਾਲ ਰਿਕਾਰਡ ਤਲਬ ਕਰ ਜਾਂਚ ਕਰਨ ਸਬੰਧੀ ਤੇ ਪਿਛਲੇ ਤਕਰੀਬਨ 32 ਸਾਲਾਂ ਤੋਂ ਈਸਾਈ ਭਾਈਚਾਰੇ ਦੇ ਸਥਾਈ ਕਬਰਿਸਤਾਨ ਦੇ ਲਟਕਦੇ ਆ ਰਹੇ ਮਸਲੇ ਦੇ ਠੇਸ ਹੱਲ ਸਬੰਧੀ ਮੰਗ ਪੱਤਰ ਦੇ ਰੂਪ ਅਪੀਲ ਕੀਤੀ ਸੀ।
ਉਨਾਂ ਕਿਹਾ ਕਿ ਪ੍ਰਸ਼ਾਸਨ ਕੇਵਲ ਕਲੱਬ ਦੀ ਨਿਲਾਮੀ ਰੋਕਣ ਦੇ ਇਲਾਵਾ ਬਾਕੀ ਮੰਗਾਂ ਪ੍ਰਤੀ ਸੰਜੀਦਾ ਦਿਖਾਈ ਨਹੀਂ ਦੇ ਰਿਹਾ। ਪ੍ਰਸ਼ਾਸਨਿਕ ਸਾਨੂੰ ਸਿਰਫ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਝਾਂਸਾ ਦੇਣ ਤੋਂ ਇਲਾਵਾ ਹੋਰ ਕੋਈ ਖਾਸ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਿਹਾ।ਚਰਚ ਬਚਾਓ ਮੋਰਚੇ ਦੇ ਆਗੂ ਪਾਸਟਰ ਡੈਨੀਅਲ ਕਾਂਗਣਾ, ਪਾਸਟਰ ਬਰਨਬਾਸ ਪਾਸਟਰ ਮਲੂਕ ਨੇ ਸਾਂਝੇ ਤੌਰ `ਤੇ ਕਿਹਾ ਜਿਸ ਢੰਗ ਨਾਲ ਪ੍ਰਸ਼ਾਸ਼ਨ ਨੂੰ ਸਬੰਧਿਤ ਇਮਾਰਤ ਦੇ ਦਸਤਾਵੇਜ਼ ਸਬੰਧੀ ਰਿਕਾਰਡ ਦੀ ਖੋਖ ਪੜਤਾਲ ਕਰਨ ਵਿਚ ਮਦਦ ਕਰਨੀ ਚਾਹੀਦੀ ਸੀ ਨਹੀਂ ਹੋ ਰਹੀ ਸਗੋਂ ਜਦ ਸਾਡੀ ਟੀਮ ਆਪਣੇ ਤੌਰ ‘ਤੇ ਉਕਤ ਇਮਾਰਤ ਸਬੰਧੀ ਦਸਤਾਵੇਜ਼, ਰਿਕਾਰਡ ਜਾਂ ਇਤਿਹਾਸਕ ਪਹਿਲੂਆਂ ਤੋਂ ਪੜਤਾਲ ਕਰ ਰਹੇ ਹਾਂ ਸਾਨੂੰ ਅਸਿੱਧੇ ਰੂਪ ਵਿੱਚ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਹੈ
ਇੱਥੋਂ ਤੱਕ ਕਿ ਅਸੀਂ ਇਸ ਇਮਾਰਤ ਦੇ ਅੰਦਰ ਵੀ ਨਹੀਂ ਜਾ ਸਕਦੇ।ਚਰਚ ਬਚਾਓ ਮੋਰਚੇ ਦੇ ਆਗੂ ਗੁਰਦੀਪ ਸਿੰਘ ਭੰਡਾਲ ਨੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਕਤ ਸਾਰੇ ਮਸਲੇ ਦੇ ਹੱਲ ਲਈ ਇੱਕ ਜਾਂਚ ਕਮੇਟੀ ਗਠਿਤ ਕੀਤੀ ਜਾਵੇ ਤੇ ਚਰਚ ਬਚਾਓ ਮੋਰਚਾ ਕਪੂਰਥਲਾ ਪੰਜਾਬ ਦੀ ਉਕਤ ਇਮਾਰਤ ਨਾਲ ਸਬੰਧਿਤ ਵਿਭਾਗ ਨਾਲ ਇੱਕ ਪੈਨਲ ਮੀਟਿੰਗ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਪੁਰਾਤਨ ਚਰਚ ਤੇ ਮੌਜੂਦਾ ਸਮੇਂ ਦੇ ਜਗਜੀਤ ਕਲੱਬ ਸਬੰਧੀ ਇਤਿਹਾਸ ਦੇ ਪੰਨਿਆਂ ਵਿੱਚ ਲੁਕਿਆ ਸੱਚ ਜੰਗ ਜ਼ਾਹਰ ਹੋ ਸਕੇ ਤੇ ਇਸਾਈ ਭਾਈਚਾਰੇ ਦੇ ਮਨਾਂ ਵਿਚ ਵਸਦੇ ਪ੍ਰਭੂ ਦੇ ਇਸ ਪੁਰਾਤਨ ਘਰ (ਚਰਚ) ਵਿੱਚ ਨਤਮਸਤਕ ਹੋਣ ਤੇ ਇਬਾਦਤ ਕਰਨ ਦਾ ਬਣਦਾ ਹੱਕ ਮਿਲ ਸਕੇ।

