ਕਪੂਰਥਲਾ (ਗੌਰਵ ਮੜੀਆ) ਕਮਿਸ਼ਨਰ ਅਮਨਦੀਪ ਕੌਰ ਨਗਰ ਨਿਗਮ ਕਪੁਰਥਲਾ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸਕੱਤਰ ਨਗਰ ਨਿਗਮ ਸੁਸ਼ਾਂਤ ਭਾਟੀਆ ਸੁਪਰਵੀਜਨ ਅਤੇ ਹੈਲਥ ਅਫ਼ਸਰ ਡਾਕਟਰ ਰਾਜ ਕਮਲ ਦੀ ਅਗਵਾਈ ਹੇਠ ਹੈਲਥ ਸ਼ਾਖਾ ਨਗਰ ਨਿਗਮ ਕਪੁਰਥਲਾ ਦੀ ਟੀਮ ਵੱਲੋ ਸਹਿਰ ਦੇ ਮਾਲ ਰੋਡ ਵਿੱਖੇ ਸਫ਼ਾਈ ਦੀ ਚੈਕਿੰਗ ਕੀਤੀ ਗਈ।
ਇਸ ਦੋਰਾਨ ਪਾਇਆ ਗਿਆ ਕਿ ਮਾਲ ਰੋਡ ਤੇ ਕੁੱਝ ਵਪਾਰਿਕ ਅਦਾਰਿਆਂ ਵਲੋਂ ਕੁੜੇ ਨੂੰ ਨਗਰ ਨਿਗਮ ਦੀ ਗਾਰਬੇਜ ਵਾਲੀ ਟਰਾਲੀ ਨੂੰ ਨਾ ਦੇ ਕੇ ਅੱਗ ਲਗਾ ਦਿੱਤੀ ਜਾਂਦੀ ਹੈ। ਜਿਸ ਦਾ ਹੈਲਥ ਸ਼ਾਖਾ ਦੀ ਟੀਮ ਵਲੋ ਗੰਭੀਰ ਨੋਟਿਸ ਲੈਂਦਿਆਂ NGT ਦੀਆਂ ਹਦਾਇਤਾਂ ਅਨੁਸਾਰ 6 ਵਪਾਰਿਕ ਅਦਾਰਿਆਂ ਬੁਰੀਨਿੰਗ ਅਤੇ ਲਿਟਰਿੰਗ ਦੇ ਚੱਲਾਨ ਕਟੇ ਗਏ

ਕਮਿਸ਼ਨਰ ਨਗਰ ਨਿਗਮ ਵਲੋ ਵਪਾਰਿਕ ਅਦਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਪਾਰਿਕ ਅਦਾਰਿਆਂ ਆਪਣਾ ਕੂੜਾ ਇਧਰ ਓਧਰ ਨਾ ਸੁੱਟਣ ਅਤੇ ਸਿਰਫ਼ ਨਗਰ ਨਿਗਮ ਦੀ ਟਰਾਲੀ ਨੂੰ ਹੀ ਦੇਣ, ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਿਆਲ ਰੱਖਣ, ਕਿਸੇ ਵੀ ਪ੍ਰਕਾਰ ਦੇ ਵੇਸਟ ਨੂੰ ਅੱਗ ਨਾ ਲਗਾਉਣ, ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ।
ਇਸ ਦੇ ਨਾਲ ਹੀ ਆਪਣੀ ਬਣਦੀ ਕੰਜ਼ਰਵੈਂਸੀ ਫੀਸ ਦਫ਼ਤਰ ਨਗਰ ਨਿਗਮ ਵਿੱਖੇ ਜਮਾ ਕਰਵਾਓਣ। ਇਸ ਮੌਕੇ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਸੈਨਿਟਰੀ ਇੰਸੈਕਟਰ ਸੰਜੀਵ ਕੁਮਾਰ ਅਤੇ ਨਰੇਸ਼ ਕੁਮਾਰ, ਹੈਲਥ ਸ਼ਾਖਾ ਦ ਸਟਾਫ਼ ਬਲਰਾਮ ਮਲਾਹ, ਰੋਬਿਨ, ਅਨੀਲ ਕੁਮਾਰ, ਵਿਜੈ ਕੁਮਾਰ ਮੌਜੂਦ ਸਨ l

