ਬੱਚੇ ਦਾ ਭਵਿੱਖ ਖ਼ਤਰੇ ‘ਚ ਪਾਉਣ ਲਈ ਜ਼ਿਲ੍ਹਾ ਡੀ.ਸੀ ਤੇ ਡੀਈਓ ਜਿੰਮੇਵਾਰ- ਭੰਡਾਲ
ਕਪੂਰਥਲਾ ( ਗੌਰਵ ਮੜੀਆ) ਕਪੂਰਥਲਾ ਤੋਂ ਥੋੜੀ ਕੁ ਦੂਰੀ ਤੇ ਸਥਿਤ ਇੱਕ ਨਿੱਜੀ ਸਕੂਲ ਵੱਲੋਂ ਬਾਰਵੀਂ ਕਲਾਸ ਦੇ ਬੱਚੇ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਅਜਿਹਾ ਤੰਗ ਪਰੇਸ਼ਾਨ ਕੀਤਾ ਗਿਆ ਕਿ ਬੱਚਾ ਅੱਜ ਆਪਣਾ ਬਸਤਾ ਚੁੱਕ ਕੇ ਪੜ੍ਹਾਈ ਕਰਨ ਵਾਸਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਦੇ ਦਫਤਰ ਵਿੱਚ ਜਾ ਪੁੱਜਾ। ਜਦ ਬੱਚੇ ਨੇ ਡੀਈਓ ਦਫਤਰ ਦੇ ਬਾਹਰ ਦਰੀ ਵਿਛਾ ਕੇ ਪੜ੍ਹਾਈ ਕਰਨੀ ਸ਼ੁਰੂ ਕੀਤੀ ਤਾਂ ਇੱਕ ਦਮ ਜਿਲਾ ਸਿੱਖਿਆ ਦਫਤਰ ਵਿੱਚ ਹੜੰਪ ਮਚ ਗਿਆ ਜਦ ਇਸ ਘਟਨਾ ਦੇ ਭਿਣਕ ਕੁਝ ਚੋਣਵੇਂ ਪੱਤਰਕਾਰਾਂ ਨੂੰ ਲਗੀ ਤਾਂ ਮਾਮਲਾ ਹੋਰ ਭੜਕ ਉੱਠਿਆ ਤਾਂ ਪ੍ਰਸ਼ਾਸਨ ਇਕਦਮ ਹਰਕਤ ਵਿੱਚ ਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਸਕੂਲ ਵੱਲੋਂ ਦਸਵੀਂ ਦਾ ਗਲਤ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ।ਜਿਸ ਲਈ ਬੱਚੇ ਦੇ ਮਾਪੇ ਲਗਾਤਾਰ ਪਿਛਲੇ ਇੱਕ ਸਾਲ ਤੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਰਹੇ ਹਨ ।ਪਰ ਹਾਲੇ ਤੱਕ ਕੋਈ ਵੀ ਸਕੂਲ ਉੱਪਰ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਬੱਚੇ ਨੂੰ ਮਜਬੂਰ ਹੋ ਕੇ ਜਿਲਾ ਸਿੱਖਿਆ ਸਕੈਡੰਰੀ ਦਫਤਰ ਵਿੱਚ ਆਪਣਾ ਪੜ੍ਹਾਈ ਕਰਨ ਦਾ ਡੰਡਾ ਡੇਰਾ ਲਾਉਣਾ ਪਿਆ। ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਬਾਗੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਸ਼ੀਸ਼ਾ ਵਿਖਾਉਂਦੀਆਂ ਹਨ।
ਉਹਨਾਂ ਕਿਹਾ ਕਿ ਇਹ ਸਾਰਾ ਕੁਝ ਪ੍ਰਸ਼ਾਸਨ ਦੀ ਸ਼ਹਿ ‘ਤੇ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਜਿਲਾ ਸਿੱਖਿਆ ਅਫਸਰ ਇਸ ਘਟਨਾ ਦੇ ਜਿੰਮੇਵਾਰ ਹਨ ਉਹਨਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਬੱਚੇ ਨਾਲ ਇਨਸਾਫ ਨਾ ਕੀਤਾ ਤਾਂ ਸੰਘਰਸ਼ ਦੇ ਨਿਕਲੇ ਸਿੱਟਿਆਂ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਧਰਨੇ ਤੇ ਬੈਠ ਪੜ੍ਹਾਈ ਕਰਦਾ ਵਿਦਿਆਰਥੀ ਨਾਲ ਨਾਲ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ