ਜਲੰਧਰ , 6 ਜਨਵਰੀ : ਸਥਾਨਕ ਸਰਕਾਰਾਂ ਬਾਰੇ ਮੰਤਰੀ ਸ . ਬਲਕਾਰ ਸਿੰਘ ਵੱਲੋਂ ਅੱਜ ਵਰਿਆਣਾ ਵਿਖੇ ਸੀਵਰੇਜ ਤੇ ਸੜਕ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸਮੁਖੀ ਏਜੰਡੇ ਉੱਪਰ ਪਹਿਲ ਦੇ ਆਧਾਰ ਉੱਪਰ ਕੰਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਿੰਡਾਂ ਅੰਦਰ ਸੀਵਰੇਜ , ਸਟ੍ਰੀਟ ਲਾਇਟਾਂ , ਪੱਕੀਆਂ ਗਲੀਆਂ ਆਦਿ ਦੇ ਕੰਮਾਂ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ।

ਉਨਾਂ ਇਸ ਮੌਕੇ ਪਿੰਡ ਦੇ ਕਮਿਊਨਿਟੀ ਹਾਲ ਲਈ 25 ਲੱਖ ਰੁਪੈ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ । ਉਨਾਂ ਇਹ ਵੀ ਕਿਹਾ ਕਿ ਪਿੰਡ ਵਾਸੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ “ਸਰਕਾਰ ਤੁਹਾਡੇ ਦੁਆਰ “ ਤਹਿਤ ਵਿਸ਼ੇਸ਼ ਕੈਂਪ ਵੀ ਲਾਇਆ ਜਾਵੇਗਾ । ਦੱਸਣਯੋਗ ਹੈ ਕਿ ਬੀਤੇ ਦਿਨੀਂ ਹੀ ਕਰਤਾਰਪੁਰ ਹਲਕੇ ਦੇ ਲਗਭਗ 15 ਪਿੰਡਾਂ ਅੰਦਰ ਵਿਸ਼ੇਸ਼ ਕੈਂਪ ਲਗਾਏ ਗਏ ਸਨ ।


