By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਚੋਣ ਜਿੱਤਣ ਤੋਂ ਬਾਅਦ ਪੰਜ ਸਾਲ ਤੱਕ ਨਜ਼ਰ ਨਾ ਆਉਣ ਵਾਲੇ ਉਮੀਦਵਾਰ ਦਾ ਬਾਈਕਾਟ ਕਰੋ-ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਚੋਣ ਜਿੱਤਣ ਤੋਂ ਬਾਅਦ ਪੰਜ ਸਾਲ ਤੱਕ ਨਜ਼ਰ ਨਾ ਆਉਣ ਵਾਲੇ ਉਮੀਦਵਾਰ ਦਾ ਬਾਈਕਾਟ ਕਰੋ-ਅਵੀ ਰਾਜਪੂਤ
JalandharKapurthlaPolitics

ਚੋਣ ਜਿੱਤਣ ਤੋਂ ਬਾਅਦ ਪੰਜ ਸਾਲ ਤੱਕ ਨਜ਼ਰ ਨਾ ਆਉਣ ਵਾਲੇ ਉਮੀਦਵਾਰ ਦਾ ਬਾਈਕਾਟ ਕਰੋ-ਅਵੀ ਰਾਜਪੂਤ

Talk Hindustan
Last updated: 2024/05/17 at 8:16 PM
Talk Hindustan
Share
4 Min Read
ਚੋਣ ਜਿੱਤਣ ਤੋਂ ਬਾਅਦ ਪੰਜ ਸਾਲ ਤੱਕ ਨਜ਼ਰ ਨਾ ਆਉਣ ਵਾਲੇ ਉਮੀਦਵਾਰ ਦਾ ਬਾਈਕਾਟ ਕਰੋ-ਅਵੀ ਰਾਜਪੂਤ
SHARE

ਕਪੂਰਥਲਾ(ਗੌਰਵ ਮੜੀਆ )ਇਹ ਤਾਂ ਸਭ ਨੂੰ ਪਤਾ ਹੈ ਕਿ ਕਿਸੇ ਵੀ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲੋਕਾਂ ਨੂੰ ਕਈ ਤਰ੍ਹਾਂ ਦੇ ਲੁਭਾਉਣੇ ਵਾਅਦੇ ਕਰਕੇ ਵੋਟਾਂ ਹਾਸਲ ਕਰ ਲੈਂਦੇ ਹਨ।ਪਰ ਇਸ ਗੱਲ ਨੂੰ ਵੀ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਜਿੱਤਣ ਤੋਂ ਬਾਅਦ ਉਹ ਪੰਜ ਸਾਲ ਤੱਕ ਨਜ਼ਰ ਆਉਂਦੇ।ਇਸ ਲਈ ਆਮ ਲੋਕਾਂ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਚੋਣਾਂ ਦੌਰਾਨ ਵਿਕਾਸ ਕਰਨ ਵਾਲੇ ਉਮੀਦਵਾਰ  ਨੂੰ ਹੀ ਵੋਟ ਦਿਓ,ਤਾਂ ਜੋ ਇਲਾਕੇ ਦਾ ਵਿਕਾਸ ਹੋ ਸਕੇ।ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਲਾਲਚਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਜੋ ਉਮੀਦਵਾਰ ਲਾਲਚ ਦੇ ਕੇ ਤੁਹਾਡੀ ਵੋਟ ਲਾਵੇਗਾ ਉਹ ਦੇਸ਼ ਦਾ ਕਿ ਵਿਕਾਸ ਕਰੇਗਾ।ਇਹ ਗੱਲ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਇੱਕ ਨੁੱਕੜ ਮੀਟਿੰਗ ਵਿੱਚ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਕਹੀ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕ ਨੂੰ ਕਿਸੇ ਦੇ ਲਾਲਚ ਵਿੱਚ ਆ ਕੇ ਆਪਣੀ ਵੋਟ ਨਹੀਂ ਪਾਉਣੀ ਚਾਹੀਦੀ।

ਵੋਟ ਨਾਲ ਅਸੀਂ ਸਹੀ ਉਮੀਦਾਰਵਾਰ ਦੀ ਚੋਣ ਕਰ ਸਕਦੇ ਹਾਂ।ਸਹੀ ਉਮੀਦਵਾਰ ਹੀ ਤੁਹਾਡੇ ਸ਼ਹਿਰ ਦੀ ਅਮਨ-ਕਾਨੂੰਨ,ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ।ਜਰੂਰੀ ਹੈ ਕਿ ਵੋਟ ਸਹੀ ਉਮੀਦਵਾਰ ਦੇ ਲਈ ਕੀਤੀ ਜਾਵੇ।ਅਵੀ ਰਾਜਪੂਤ ਨੇ ਕਿਹਾ ਕਿ ਵੋਟ ਪਾਉਣਾ ਹਰ ਵਿਅਕਤੀ ਦਾ ਅਧਿਕਾਰ ਹੈ।ਹਰ ਵਿਅਕਤੀ ਨੂੰ ਆਪਣੀ ਵੋਟ ਦਾ ਇਸਤਮਾਲ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕਦਮ ਚੁੱਕੇ ਉਸਨੂੰ ਹੀ ਆਪਣਾ ਵੋਟ ਦੇਣਾ ਚਾਹੀਦਾ ਹੈ।ਜੇਕਰ ਦੇਸ਼ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਹਰ ਵਿਅਕਤੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਹੀ ਉਮੀਦਵਾਰ ਦੀ ਚੋਣ ਕਰੇ।ਉਨ੍ਹਾਂਨੇ ਕਿਹਾ ਕਿ ਚੋਣਾਂ ਆਉਂਦੀਆਂ ਹੀ ਸਾਰੇ ਉਮੀਦਵਾਰ ਲੋਕਾਂ ਦੇ ਘਰ-ਘਰ ਪਹੁੰਚ ਜਾਂਦੇ ਹਨ ਪਰ ਜਿੱਤਣ ਤੋਂ ਬਾਅਦ ਅਜਿਹੇ ਉਮੀਦਵਾਰ ਨੂੰ ਮਿਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।ਵੋਟਿੰਗ ਰਾਹੀਂ ਅਸੀਂ ਅਜਿਹੇ ਉਮੀਦਵਾਰ ਨੂੰ ਚੁਣ ਸਕਦੇ ਹਾਂ ਜੋ ਭ੍ਰਿਸ਼ਟਾਚਾਰ,ਭਰੂਣ ਹੱਤਿਆ ਤੋਂ ਇਲਾਵਾ ਲੋਕਾਂ ਦੀਆਂ ਕਈ ਤਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇ।

ਸੰਭਵ ਹੈ ਕਿ ਅਸੀਂ ਆਪਣੀਆਂ ਵੋਟਾਂ ਨਾਲ ਬਦਲਾਅ ਲਿਆ ਸਕਦੇ ਹਾਂ।ਅਵੀ ਰਾਜਪੂਤ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁਝ ਨੇਤਾ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।ਅਜਿਹੇ ਉਮੀਦਵਾਰ ਨੂੰ ਵੋਟ ਨਹੀਂ ਦੇਣੀ ਚਾਹੀਦੀ ਜੋ ਵਿਅਕਤੀ ਲੜਕੀਆਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਦਾ।ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ।ਜੋ ਸੜਕਾਂ ਨੂੰ ਠੀਕ ਨਹੀਂ ਕਰਵਾ ਸਕਦਾ ਉਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ।ਜੋ ਸ਼ਹਿਰ ਦਾ ਵਿਕਾਸ ਕਰੇ ਉਸਨੂੰ ਹੀ ਵੋਟ ਪਾਓ।ਨਾਲ ਹੀ ਸਹੀ ਉਮੀਦਵਾਰ ਦੀ ਚੋਣ ਸੋਚ ਸਮਝ ਕੇ ਕਰੋ।ਉਨ੍ਹਾਂ ਕਿਹਾ ਕਿ ਅੱਜ ਦੇ ਸ਼ਮੇ ਵਿੱਚ ਮਹਿਲਾਵਆਂ ਤੇ ਅੱਤਿਆਚਾਰ ਵੱਧ ਰਿਹਾ ਹੈ,ਜਿਸ ਨੂੰ ਰੋਕਣਾ ਜਰੂਰੀ ਹੈ।ਆਪਣੀ ਵੋਟ ਅਜਿਹੇ ਉਮੀਦਵਾਰ ਨੂੰ ਪਾਉਣੀ ਚਾਹੀਦੀ ਹੈ ਜੋ ਮਹਿਲਾਵਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦਾ ਭਰੋਸ਼ਾ ਦੇਵੇ।ਅੱਜ ਦੇ ਨੋਜਵਾਬ ਨੂੰ ਵੀ ਅਜਿਹੇ ਉਮੀਦਵਾਰ ਨੂੰ ਆਪਣੀ ਵੋਟ ਦੇਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵੋਟ ਉਸ ਉਮੀਦਵਾਰ ਨੂੰ ਹੀ ਪਾਉਣੀ ਚਾਹੀਦੀ ਹੈ ਜੋ ਆਪਣੇ ਹੀ ਸ਼ਹਿਰ ਦਾ ਹੋਵੇ।

ਤਾਂ ਜੋ ਕਿਸੇ ਵੀ ਸਮੇਂ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਜਾ ਸਕੇ।ਕਾਂਗਰਸ ਜਾਂ ਭਾਜਪਾ ਦੀ ਸਰਕਾਰ ਹੋਵੇ ਦੋਨਾਂ ਦੇ ਸ਼ਮੇ ਵਿੱਚ ਦੇਸ਼ ਦਾ ਬਿਲਕੁਲ ਵਿਕਾਸ ਨਹੀਂ ਹੋਇਆ।ਨੌਜਵਾਨਾਂ ਲਈ ਕੋਈ ਠੋਸ਼ ਕਦਮ ਨਹੀਂ ਚੁੱਕਿਆ ਗਿਆ।ਜਰੂਰਤ ਹੈ ਇਸ ਗੱਲ ਨੂੰ ਸਮਝਣ ਦੀ।ਜੋ ਅਜਿਹੇ ਕਢਣ ਕਦਮ ਚੁੱਕੇ ਉਸ ਨੂੰ ਹੀ ਵੋਟ ਦਿਓ।ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਭ ਤੋਂ ਵੱਧ ਜਾਗਰੂਕ ਵਿਦਿਆਰਥੀ ਅਤੇ ਨੌਜਵਾਨ ਹਨ,ਜੋ ਜਾਤ-ਪਾਤ ਅਤੇ ਧਰਮ ਤੋਂ ਉਪਰ ਉੱਠ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਲੜਦੇ ਹਨ। ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨਾ ਜਰੂਰੀ ਹੈ।ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਵੋਟਿੰਗ ਨੂੰ ਯਕੀਨੀ ਬਣਾਉਣ ਲਈ 100 ਫੀਸਦੀ ਵੋਟਿੰਗ ਦੇ ਟੀਚੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੌਕੇ ਉਦੈ,ਸੰਜੀਵ,ਰਵਿੰਦਰ,ਸੁਮਿਤ ਕਪੂਰ,ਬੌਬੀ, ਸਾਵਨ,ਨਿਰਮਲ,ਜਸਵੰਤ,ਯੁਵਰਾਜ,ਜਸਵੀਰ, ਭਿੰਦਾ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਬੋਧ” ਦੇ ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ 18 ਮਈ ਦਿਨ ਸ਼ਨੀਵਾਰ ਨੂੰ ਨਸ਼ਿਆਂ ਖਿਲਾਫ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ -ਸਵਾਮੀ ਸੱਜਣਾਨੰਦ ਬੋਧ” ਦੇ ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ 18 ਮਈ ਦਿਨ ਸ਼ਨੀਵਾਰ ਨੂੰ ਨਸ਼ਿਆਂ ਖਿਲਾਫ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ -ਸਵਾਮੀ ਸੱਜਣਾਨੰਦ
Next Article ਲੋਕ ਸਭਾ ਚੋਣਾਂ-2024 : ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਉਮੀਦਵਾਰ ਨੇ ਕਾਗਜ਼ ਵਾਪਸ ਨਹੀਂ ਲਏ , ਚੋਣ ਨਿਸ਼ਾਨ ਅਲਾਟ, 1 ਜੂਨ ਨੂੰ ਪੈਣਗੀਆਂ ਵੋਟਾਂ ਲੋਕ ਸਭਾ ਚੋਣਾਂ-2024 : ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਉਮੀਦਵਾਰ ਨੇ ਕਾਗਜ਼ ਵਾਪਸ ਨਹੀਂ ਲਏ , ਚੋਣ ਨਿਸ਼ਾਨ ਅਲਾਟ, 1 ਜੂਨ ਨੂੰ ਪੈਣਗੀਆਂ ਵੋਟਾਂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?