ਕਪੂਰਥਲਾ ( ਗੌਰਵ ਮੜੀਆ ) ਦੇਸ਼,ਧਰਮ,ਅਤੇ ਸਮਾਜ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।ਇਹ ਗੱਲਾਂ ਬੁੱਧਵਾਰ ਨੂੰ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਬਰਸੀ ਤੇ ਸੀਨੀਅਰ ਪੱਤਰਕਾਰ ਲਾਜਪਤ ਮਲਹੋਤਰਾ ਦੀ ਦੇਖਰੇਖ ਚ ਪੀਟੀਯੂ ਯੁਨਿਵਰਸਿਟੀ ਵਿਖੇ ਆਯੋਜਿਤ ਖੂਨਦਾਨ ਕੈਂਪ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਹੀਆਂ ਇਸ ਇਸ ਮੋਕੇ ਡੀਐਸਪੀ ਅਮਰੀਕ ਸਿੰਘ ਚਾਹਲ ਉਚੇਚੇ ਤੋਰ ਤੇ ਪੁੱਜੇ ਤੇ ਸ਼ਹੀਦ ਲਾਲਾ ਜੀ ਦੀ ਪ੍ਰਤਿਮਾ ਅੱਗੇ ਫੁੱਲ ਅਰਪਿਤ ਕੀਤੇ
ਇਸ ਮੌਕੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਨੇ ਆਪਣੇ ਜੀਵਨ ਵਿੱਚ ਦੇਸ਼ ਲਈ 2 ਅਹਿਮ ਲੜਾਈਆਂ ਲੜੀਆਂ ਹਨ,ਜਿਨ੍ਹਾਂ ਵਿੱਚ ਪਹਿਲੀ ਲੜਾਈ ਬਤੋਰ ਸੁਤੰਤਰਤਾ ਸੈਨਾਨੀ ਦੇਸ਼ ਦੀ ਆਜ਼ਾਦੀ ਲਈ ਅਤੇ ਉਸਦੇ ਬਾਅਦ ਕਲਮ ਦੀ ਤਾਕਤ ਨਾਲ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਹੋਏ ਉਹ ਸ਼ਹਾਦਤ ਨੂੰ ਪ੍ਰਾਪਤ ਹੋ ਗਏ।
ਇਸ ਮੌਕੇ ਖੂਨਦਾਨੀਆਂ ਨੂੰ ਡੀ ਐਸ ਪੀ ਅਮਰੀਕ ਸਿੰਘ ਚਾਹਲ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਕਰ ਕਮਲਾ ਨਾਲ ਸਰਟੀਫਿਕੇਟ ਵੀ ਤਕਸੀਮ ਕੀਤੇ

