ਕਰਤਾਰਪੁਰ 4 ਅਕਤੂਬਰ ( ਜਸਵੰਤ ਵਰਮਾ ) ਪਿਛਲੇ ਦਿਨੀਂ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਖੇਤਰਾਂ ਵਿੱਚ ਲੋੜਵੰਦ ਪਰਿਵਾਰਾਂ ਲਈ ਇਸਤਰੀ ਸਤਿਸੰਗ ਸਭਾ ,ਗੁਰਦੁਆਰਾ ਅਕਾਲਗੜ੍ਹ ਸਾਹਿਬ ਵੱਲੋਂ ਸਮੂਹ ਸੰਗਤ ਕਰਤਾਰਪੁਰ ਸਾਹਿਬ ਦੇ ਸਹਿਯੋਗ ਨਾਲ ਲੋੜ ਅਨੁਸਾਰ ਕੰਬਲ ਅਤੇ ਸੂਟ ਸੇਵਾ ਵਿੱਚ ਭੇਜੇ। ਇਹ ਸੇਵਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸੰਗਤ ਵੱਲੋਂ ਅਰਦਾਸ ਕਰਨ ਉਪਰੰਤ ਹੜ੍ਹ ਪ੍ਰਭਾਵਿਤ ਖੇਤਰਾਂ ਵੱਲ ਰਵਾਨਾ ਕੀਤੀ ਗਈ ਅਤੇ ਪੰਜਾਬ ਸਮੇਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸੇਵਾ ਵਿੱਚ ਗੁਰੂ ਕਿਰਪਾ ਕਲਾਥ ਹਾਊਸ , ਸ. ਹਰਵਿੰਦਰ ਸਿੰਘ ਮੱਕੜ ਅਤੇ ਧੀਰ ਹੈਂਡਲੂਮ ਸਟੋਰ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।
ਇਸ ਮੌਕੇ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ, ਬੀਬੀ ਸਰਬਜੀਤ ਕੌਰ ਖਜਾਨਚੀ, ਬੀਬੀ ਅਮਰਜੀਤ ਕੌਰ ਕੌਂਸਲਰ, ਗ੍ਰੰਥੀ ਹਰਜੀਤ ਸਿੰਘ, ਅਮਨਪ੍ਰੀਤ ਸਿੰਘ, ਸਾਬੀ ਸਿੰਘ, ਤਜਿੰਦਰ ਸਿੰਘ ,ਮਨਿੰਦਰ ਸਿੰਘ, ਰਾਜਨ ਸਿੰਘ, ਨਿਰਮੋਲਕ ਸਿੰਘ,ਸੁਰਿੰਦਰ ਕੌਰ, ਬਲਵਿੰਦਰ ਕੌਰ ,ਸ਼ਰਨ ਕੌਰ ਮਨਵਿੰਦਰ ਕੌਰ ,ਅਮਰਜੀਤ ਕੌਰ, ਕਮਲਜੀਤ ਕੌਰ, ਰੂਬੀ ਰਾਣੀ, ਪਰਮਿੰਦਰ ਕੌਰ, ਨੰਦਰਾ ਭੈਣ ਜੀ ਕਲਕੱਤੇ ਵਾਲੇ , ਮਨਜੀਤ ਕੌਰ, ਨਿਰਮਲ ਕੌਰ ,ਚਰਨਜੀਤ ਕੌਰ, ਰੁਪਿੰਦਰ ਕੌਰ, ਕਰਮਜੀਤ ਕੌਰ, ਅਵਤਾਰ ਕੌਰ, ਸੰਦੀਪ ਕੌਰ ,ਪਰਮਜੀਤ ਕੌਰ ,ਰਜਿੰਦਰ ਕੌਰ, ਗੁਲਵੀਰ ਕੌਰ ਆਦਿ ਹਾਜ਼ਰ ਸਨ।