ਕਪੂਰਥਲਾ (ਗੌਰਵ ਮੜੀਆ) ਅੱਜ ਮੁੱਖ ਦਫ਼ਤਰ ਭਾਜਪਾ, ਚੰਡੀਗੜ੍ਹ ਵਿਖੇ ਆਉਣ ਵਾਲੇ ਲੋਕ ਸਭਾ ਚੋਣਾਂ ਲਈ “ਅਸੀਂ ਹਾਂ ਮੋਦੀ ਦਾ ਪਰਿਵਾਰ” , “ਇਸ ਵਾਰ ਕਰਾਂਗੇ 400 ਪਾਰ “ਗਾਣਾ ਲਾਂਚ ਕੀਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਅਤੇ ਸੋਸ਼ਲ ਮੀਡੀਆ ਪ੍ਰਭਾਰੀ ਸ. ਪਰਮਿੰਦਰ ਸਿੰਘ ਬਰਾੜ ਜੀ, ਸ਼੍ਰੀ ਅਜੈ ਅਰੋੜਾ ਜੀ (ਸਟੇਟ ਕਨਵੀਨਰ ਸੋਸ਼ਲ ਮੀਡੀਆ ਪੰਜਾਬ), ਸ਼੍ਰੀ ਵਿੱਕੀ ਗੁਜਰਾਲ ਜੀ (ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ, ਪੰਜਾਬ), ਸ਼੍ਰੀ ਬਰਜੇਸ਼ ਮੋਦਗਿਲ ਜੀ (ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ, ਪੰਜਾਬ), ਸ਼੍ਰੀ ਬਲਰਾਜ ਸਿੰਘ ਜੀ (ਸਟੇਟ ਕੋ ਕਨਵੀਨਰ ਸੋਸ਼ਲ ਮੀਡੀਆ ਪੰਜਾਬ), ਸ਼੍ਰੀ ਅਮਨਦੀਪ ਸਿੰਘ ਜੀ (ਸਟੇਟ ਕਾਰਜਕਾਰਨੀ ਮੈਂਬਰ ਸੋਸ਼ਲ ਮੀਡੀਆ) ਹਾਜ਼ਿਰ ਰਹੇ।