ਹੋਲੀ ਰੰਗਾਂ ਦਾ ਤਿਉਹਾਰ ਕਈ ਤਰ੍ਹਾਂ ਦੇ ਸੰਦੇਸ਼ ਲੈ ਕੇ ਆਉਂਦਾ ਹੈ-ਵਿਜੈ ਸਾਂਪਲਾ
ਫਗਵਾੜਾ(ਗੌਰਵ ਮੜੀਆ )ਜਿੱਥੇ ਪੂਰੇ ਭਾਰਤ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਭਾਜਪਾ ਆਗੂਆਂ ਵਲੋਂ ਫਗਵਾੜਾ ਵਿਖੇ, ਭਾਜਪਾ ਆਗੂ ਆਸ਼ੂ ਸਾਂਪਲਾ ਦੇ ਗ੍ਰਹਿ ਨਿਵਾਸ ਵਿਖੇ ਮਨਾਈ ਗਈ ਹੋਲੀ ਵੱਡਾ ਇਕੱਠ ਕਰਕੇ ਇਹ ਤਿਉਹਾਰ ਫੁੱਲਾਂ ਦੀ ਵਰਖਾ ਕਰਕੇ ਮਨਾਇਆ ਗਿਆ।ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ,ਯੂਥ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਲੋਕੇਸ਼ ਬਾਲੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਿਧਾਰਥ ਰਾਜ,ਯੂਥ ਭਾਜਪਾ ਆਗੂ ਮਨੀ ਚੋਹਾਨ ਤੇ ਭਾਜਪਾ ਐਸਸੀ ਮੋਰਚਾ ਦੇ ਸੂਬਾ ਸਕੱਤਰ ਰਵੀ ਕੁਮਾਰ ਮੰਤਰੀ ਨੇ ਇਸ ਮੌਕੇ ਜਿੱਥੇ ਇਕੱਲੇ-ਇਕੱਲੇ ਵਰਕਰ ਨੂੰ ਮਿਲ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ,ਉੱਥੇ ਹੀ ਇਕ ਦੂਸਰੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਮੌਕੇ ਵਿਜੈ ਸਾਂਪਲਾ ਨੇ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਅਤੇ ਇਹ ਤਿਉਹਾਰ ਕਈ ਤਰ੍ਹਾਂ ਦੇ ਸੰਦੇਸ਼ ਆਪਣੇ ਨਾਲ ਲੈ ਕੇ ਆਉਂਦਾ ਹੈ।ਉਨ੍ਹਾਂ ਕਿਹਾ ਆਪਸੀ ਭਾਈਚਾਰਕ ਅਤੇ ਏਕਤਾ ਦੇ ਪ੍ਰਤੀਕ ਇਸ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਹਰੇਕ ਵਰਗ ਨੂੰ ਮਨਾਉਣਾ ਵੀ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਹਾਣੀ ਬਣਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਵੱਲੋਂ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਭਾਜਪਾ ਵਰਕਰਾਂ ਵੱਲੋਂ ਹੋਲੀ ਦੇ ਰੰਗਾਂ ਦੇ ਨਾਲ-ਨਾਲ ਫੁੱਲਾਂ ਦੀ ਵਰਖਾ ਇੱਕ-ਦੂਜੇ ਉੱਤੇ ਕੀਤੀ ਗਈ ਹੋਲੀ ਅਤੇ ਦੇਸ਼ ਭਗਤੀ ਦੇ ਗੀਤ ਲਗਾ ਕੇ ਰੱਜ ਕੇ ਜਸ਼ਨ ਮਨਾਏ ਗਏ।
ਇਸ ਮੌਕੇ ਯੂਥ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਲੋਕੇਸ਼ ਬਾਲੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਿਧਾਰਥ ਰਾਜ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਰੰਗਾਂ ਦੇ ਇਸ ਤਿਉਹਾਰ ਵਿੱਚ ਇਸ ਤਰ੍ਹਾਂ ਇੱਕ-ਦੂਸਰੇ ਵਿੱਚ ਰਚ-ਮਿਚ ਕੇ ਦੇਸ਼ ਨੂੰ ਤਰੱਕੀ ਦੀ ਰਾਹ ਉਪਰ ਲੈ ਕੇ ਜਾਣ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਲਗਾਤਾਰ ਤਰੱਕੀ ਦੀ ਰਾਹ ਉੱਤੇ ਹੈ ਅਤੇ ਅੱਜ ਭਾਰਤ ਦੇਸ਼ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜ ਰਿਹਾ ਹੈ।ਉਨ੍ਹਾਂ ਕਿਹਾ ਦੇਸ਼ ਵਾਸੀਆਂ ਦੇ ਸਾਥ ਨਾਲ ਪੀਐੱਮ ਮੋਦੀ ਭਾਰਤ ਨੂੰ ਹੋਰ ਵੀ ਅੱਗੇ ਲੈਕੇ ਜਾਣਗੇ।

