ਕਰਤਾਰਪੁਰ 27 ਜੁਲਾਈ( ਜਸਵੰਤ ਵਰਮਾ ) ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਤੇ ਕਾਲਜ ਮੈਨੇਜਿੰਗ ਕਮੇਟੀ ਦੇ ਸਾਬਕਾ ਪ੍ਰਧਾਨ ਚੌਧਰੀ ਜਗਜੀਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ। ਚੌਧਰੀ ਜਗਜੀਤ ਸਿੰਘ ਨੇ ਆਪਣੇ ਪਿਤਾ ਮਾਸਟਰ ਗੁਰਬੰਤਾ ਸਿੰਘ ਜੀ ਤੋਂ ਲੋਕ ਭਲਾਈ ਕੰਮ ਕਰਨ ਦੀ ਪ੍ਰੇਰਣਾ ਲਈ ਅਤੇ ਸਾਰੀ ਜ਼ਿੰਦਗੀ ਲੋਕ ਭਲਾਈ ਨੂੰ ਆਪਣਾ ਮਕਸਦ ਬਣਾ ਲਿਆ।
ਪ੍ਰਿੰਸੀਪਲ ਡਾ.ਪ੍ਰੈਟੀ ਸੋਢੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੌਧਰੀ ਜਗਜੀਤ ਸਿੰਘ ਨੇ ਕਾਲਜ ਦੇ ਜ਼ਰੀਏ ਹਰ ਘਰ ਵਿੱਚ ਵਿਦਿਆ ਦਾ ਚਾਨਣ ਫੈਲਾਉਣਾ ਚਾਹੁੰਦੇ ਸਨ। ਜਿਸ ਨਾਲ ਆਪਣਾ ਦੇਸ਼ ਤਰੱਕੀ ਦੇ ਅਗਲੇ ਪੜਾਅ ਨੂੰ ਪਾਰ ਕਰ ਸਕੇ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ. ਏ ( ਕਰਤਾਰਪੁਰ)ਚੌਧਰੀ ਸੁਰਿੰਦਰ ਸਿੰਘ ਜੀ ਨੇ ਸਭ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਮਾਸਟਰ ਗੁਰਬੰਤਾ ਸਿੰਘ ਜੀ( ਦਾਦਾ ਜੀ) ਨੇ ਕਾਲਜ ਦੇ ਰੂਪ ਵਿੱਚ ਕਰਤਾਰਪੁਰ ਹਲਕੇ ਵਿੱਚ ਜਿਹੜੀ ਜੋਤ ਪ੍ਰਜਲਿਤ ਕੀਤੀ ਸੀ
ਚੌਧਰੀ ਜਗਜੀਤ ਸਿੰਘ (ਪਿਤਾ ਜੀ)ਨੇ ਉਸ ਜੋਤ ਦੇ ਚਾਨਣ ਨੂੰ ਘਰ -ਘਰ ਤੱਕ ਪਹੁੰਚਿਆ। ਇਸ ਮੌਕੇ ਤੇ ਖਜ਼ਾਨਚੀ ਸ਼ਾਮ ਸੁੰਦਰ, ਸਾਬਕਾ ਪ੍ਰਿੰਸੀਪਲ ਐਰ. ਐਲ ਸੈਲੀ, ਸ੍ਰੀ ਜਗਦੀਸ਼ ਜੱਗਾ (ਸ਼ਹਿਰੀ ਪ੍ਰਧਾਨ ਕਰਤਾਰਪੁਰ ), ਸ੍ਰੀ ਸਰਬਜੀਤ ਬਾਵਾ (ਸਕੱਤਰ),ਸ੍ਰੀ ਮੁਕੇਸ਼,ਡਾ. ਭੀਮ ਸੈਨ, ਸ੍ਰੀ ਨਰੇਸ਼ ਕੁਮਾਰ, ਸ੍ਰੀ ਲਲਿਤ ਕਾਲੀਆ,ਸ੍ਰੀ ਜਸਵਿੰਦਰ ਪਾਲ ਸੁਪਰੀਡੈਂਟ, ਡਾ ਸਰਦਾਰ ਬੂਟਾ ਸਿੰਘ, ਡਾ. ਅਨੀਤਾ ਸ਼ਰਮਾ ਅਤੇ ਪ੍ਰੋਫੈਸਰ ਦਲਜੀਤ ਸਿੰਘ ਵੀ ਮੌਜੂਦ ਸਨ।

