ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋ ਰੇਤਾ ਨਾਲ ਭਰੇ ਹੋਏ 3 ਟਿੱਪਰਾ ਸਮੇਤ ਨਜਾਇਜ ਮਾਇਨਿੰਗ ਕਰਦੇ ਹੋਏ 03 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਸਵਰਨਦੀਪ ਸਿੰਘ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਅਤੇ ਨਜਾਇਜ ਮਾਇਨਿੰਗ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ, ਪੁਲਿਸ ਕਪਤਾਨ ਡਿਟੈਕਟਿਵ ਜਲੰਧਰ ਦਿਹਾਤੀ ਅਤੇ ਜਤਿੰਦਰ ਸਿੰਘ ਉੱਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋ ਰੇਤਾ ਨਾਲ ਭਰੇ ਹੋਏ 3 ਟਿੱਪਰਾ ਸਮੇਤ ਨਜਾਇਜ ਮਾਇਨਿੰਗ ਕਰਦੇ ਹੋਏ 03 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਜਤਿੰਦਰ ਸਿੰਘ, ਉੱਪ-ਪੁਲਿਸ ਕਪਤਾਨ ਸਬ-ਡਵੀਜਨ ਫਿਲੌਰ ਨੇ ਦੱਸਿਆ ਕਿ ਮਿਤੀ 10.10.2022 ਨੂੰ ASI ਅਮਰੀਕ ਸਿੰਘ ਥਾਣਾ ਬਿਲਗਾ ਜ਼ਿਲਾ ਜਲੰਧਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਬਿਲਗਾ ਤੋਂ ਖੋਖੇਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਬੱਸ ਅੱਡਾ ਖੋਖੇਵਾਲ ਕੋਲ ਪੁੱਜੀ ਤਾਂ ਉੱਥੇ ਜਸਵਿੰਦਰ ਸਿੰਘ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਸਮੇਤ ਹੋਰ ਕਰਮਚਾਰੀਆਂ ਦੇ ਹਾਜ਼ਰ ਮਿਲੇ ਜਿਹਨਾਂ ਨਾਲ ਮਿਲ ਕੇ ASI ਅਮਰੀਕ ਸਿੰਘ ਨੇ ਨਾਕਾਬੰਦੀ ਕੀਤੀ ਤਾਂ ਸਾਹਮਣੇ ਤੋਂ ਤਿੰਨ ਟਿੱਪਰ ਨੰਬਰੀ PB-08-EJ-0463 ਮਾਰਕਾ TATA ਸਮੇਤ ਰੇਤਾ ਨਾਲ ਭਰਿਆ ਹੋਇਆ
ਜਿਸਦਾ ਡਰਾਇਵਰ ਰਣਜੀਤ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਜੰਡਿਆਲਾ ਮੰਜਕੀ ਥਾਣਾ ਸਦਰ ਜਲੰਧਰ ਹਾਲ ਵਾਸੀ ਪਿੰਡ ਬਲੂਰਾ ਜ਼ਿਲਾ ਨਵਾਂ ਸ਼ਹਿਰ ਦੂਸਰਾ ਟਿੱਪਰ ਨੰਬਰੀ PB-08-DS-3142 ਮਾਰਕਾ ASHOK LEYLAND ਸਮੇਤ ਰੇਤਾ ਨਾਲ ਭਰਿਆ ਹੋਇਆ ਜਿਸਦਾ ਡਰਾਇਵਰ ਕਰਨਦੀਪ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਅਤੇ ਤੀਸਰਾ ਟਿੱਪਰ ਨੰਬਰੀ PB-08-ET-2563 ਮਾਰਕਾ BHARAT BENZ ਸਮੇਤ ਰੇਤਾ ਨਾਲ ਭਰਿਆ ਹੋਇਆ ਜਿਸਦਾ ਡਰਾਈਵਰ ਜਸਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਉਮਰਪੁਰ ਕਲਾਂ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਰੋਕ ਕੇ ਚੈੱਕ ਕਰਕੇ ਰੇਤਾ ਦੀ ਪਰਚੀ ਦਿਖਾਉਣ ਲਈ ਕਿਹਾ ਗਿਆ ਜਿਸਤੇ 03 ਡਰਾਇਵਰਾਂ ਵੱਲੋਂ ਕੋਈ ਪਰਚੀ ਨਾ ਦਿਖਾਉਣ ਤੇ ਸ਼੍ਰੀ ਜਸਵਿੰਦਰ ਸਿੰਘ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਵੱਲੋਂ ਸਮੇਤ ਪੱਤਰ ਨੰਬਰ 01/ਸਪੈਸ਼ਲ/U ਮਿਤੀ 10.10.2022 ਸਮੇਤ 03 ਟਿੱਪਰ ਉਕਤ ਤੇ ਤਿੰਨੋ ਡਰਾਇਵਰ ਉਕਤ ਲਿਆ ਕੇ ASI ਅਮਰੀਕ ਸਿੰਘ ਦੇ ਹਵਾਲੇ ਕੀਤੇ ਜਿਸਤੇ ਦੋਸ਼ੀਆਨ
ਰਣਜੀਤ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਜੰਡਿਆਲਾ ਮੰਜਕੀ ਥਾਣਾ ਸਦਰ ਜਲੰਧਰ ਹਾਲ ਵਾਸੀ ਪਿੰਡ ਬਲੂਰਾ ਜਿਲ੍ਹਾ ਨਵਾਂ ਸ਼ਹਿਰ, ਕਰਨਦੀਪ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਅਤੇ ਜਸਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਉਮਰਪੁਰ ਕਲਾਂ ਥਾਣਾ ਬਿਲਗਾ ਜਿਲ੍ਹਾ
ਜਲੰਧਰ ਦੇ ਖਿਲਾਫ ਮੁਕੱਦਮਾ ਨੰਬਰ 112 ਮਿਤੀ 10.10.2022 U/S 21 ਮਾਈਨਰਜ਼ ਐਂਡ ਮਿਨਰਲਜ਼ (ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ 1957) ਤੇ 379 IPC ਤਹਿਤ ਦਰਜ ਰਜਿਸਟਰ ਕਰਕੇ ASI ਅਮਰੀਕ ਸਿੰਘ ਨੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਜੋ ਉਕਤਾਨ ਦੋਸ਼ੀਆਨ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ