ਕਪੂਰਥਲਾ (ਗੌਰਵ ਮੜੀਆ ) ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਸ਼ਨੀਵਾਰ ਦੁਪਹਿਰ ਨੂੰ ਮੁਹੱਲਾ ਨਰੋਤਮ ਵਿਹਾਰ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਕੱਠੇ ਹੋਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਨਾਹਰ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਿਛਲੇ 40 ਸਾਲਾਂ ਤੋਂ ਐਸਸੀ ਭਾਈਚਾਰੇ ਦੀ ਜਮੀਨ ਤੇ ਕਬਜ਼ਾ ਸੀ
ਜੋਕਿ ਪ੍ਰਸਾਸ਼ਨ ਨੇ ਸਾਨੂੰ ਭਰੋਸਾ ਦਿਵਾਇਆਂ ਸੀ ਕਿ ਉਹ ਸਾਰੀ ਜਮੀਨ ਖਸਰਾ ਨੰਬਰਾਂ ਦੇ ਅਧਾਰ ਤੇ ਐਸ ਸੀ ਭਾਈਚਾਰੇ ਨੂੰ ਅਲਾਟ ਕਰ ਦਿੱਤੀ ਜਾਵੇਗੀ ਜੋਕਿ ਅਜੇ ਤੱਕ ਨਹੀਂ ਹੋਈ ਜਿਸਦੇ ਰੋਸ਼ ਵਜੋਂ 2 ਅਪ੍ਰੈਲ ਨੂੰ ਤਹਿਸੀਲਦਾਰ ਕਪੂਰਥਲਾ, 3 ਅਪ੍ਰੈਲ ਨੂੰ ਐਸਡੀਐਮ ਕਪੂਰਥਲਾ ਅਤੇ 8 ਅਪ੍ਰੈਲ ਨੂੰ ਡੀਸੀ ਕਪੂਰਥਲਾ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ

