22 ਜਨਵਰੀ ਨੂੰ ਪੰਜਾਬ ਚ ਜਨਤਕ ਛੁੱਟੀ ਦਾ ਕੀਤਾ ਜਾਵੇ ਐਲਾਨ : ਨਰੇਸ਼ ਪੰਡਿਤ/ਚੰਦਰ ਮੋਹਨ ਭੋਲਾ
ਕਪੂਰਥਲਾ(ਗੌਰਵ ਮੜੀਆ )ਅਯੁੱਧਿਆ ਵਿਖੇ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਹੋ ਰਹੇ ਮੰਦਿਰ ਦੇ ਨਿਰਮਾਣ ਦੇ ਸਬੰਧ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਅਯੁੱਧਿਆ ਤੋਂ ਆਏ ਸੱਦਾ ਪੱਤਰ ਹਰ ਘਰ ਤੱਕ ਪਹੁੰਚਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਜਿਸ ਵਿੱਚ ਮਹਿਲਾ ਸ਼ਕਤੀ ਵੀ ਭਰਪੂਰ ਸਹਿਯੋਗ ਦੇ ਰਹੀ ਹੈ।ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਬਜਰੰਗ ਦਲ ਦੇ ਜਿਲ੍ਹਾ ਪ੍ਰਭਾਰੀ ਚੰਦਰ ਮੋਹਨ ਭੋਲਾ ਦੀ ਅਗਵਾਈ ਹੇਠ ਰਾਜੀਵ ਗਾਂਧੀ ਇਨਕਲੇਵ ਵਿਖੇ ਘਰ-ਘਰ ਜਾ ਕੇ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ ਦਿੱਤਾ।
ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਭਾਰੀ ਚੰਦਰ ਮੋਹਨ ਭੋਲਾ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲਿਆਂ ਨੇ ਕਿਹਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਚ ਬਣ ਰਹੇ ਰਾਮ ਮੰਦਿਰ ਨਾਲ ਸਮੁੱਚੇ ਭਾਰਤ ਦੇ ਇੰਤਜਾਰ ਦੀਆਂ ਘੜ੍ਹੀਆਂ ਖ਼ਤਮ ਹੋ ਗਈਆਂ ਹਨ।22 ਜਨਵਰੀ ਨੂੰ ਭਗਵਾਨ ਰਾਮ ਬਾਲ ਰੂਪ ਚ ਆਪਣੇ ਨਵੇਂ ਬਣੇ ਮੰਦਰ ਚ ਬਿਰਾਜਮਾਨ ਹੋਣਗੇ।ਉਨ੍ਹਾਂ ਕਿਹਾ ਕਿ ਕਰੀਬ 70 ਏਕੜ ਥਾਂ ਚ ਬਣ ਰਹੇ ਇਸ ਰਾਮ ਮੰਦਰ ਚ ਕਰੀਬ ਪੌਣੇ ਤਿੰਨ ਏਕੜ ਥਾਂ ਚ ਤਿੰਨ ਮੰਜ਼ਿਲਾਂ ਮੰਦਰ ਰਾਮ ਕੇ ਧਾਮ ਦਾ ਇਕ ਹਿੱਸਾ ਹੈ।ਰਾਮ ਮੰਦਰ ਕੰਪਲੈਕਸ ਨੂੰ ਅਧਿਆਤਮਿਕਤਾ,ਇਤਿਹਾਸ ਅਤੇ ਸਹੂਲਤਾਂ ਦੇ ਸੰਗਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਰਧਾਲੂ ਇੱਥੇ ਆ ਕੇ ਤੇ੍ਤਾ ਯੁੱਗ ਦੀਆਂ ਪਰੰਪਰਾਵਾਂ ਅਤੇ ਸ਼ਾਨ ਦਾ ਅਨੁਭਵ ਕਰ ਸਕਣ।

ਨਰੇਸ਼ ਪੰਡਿਤ ਨੇ ਦੱਸਿਆ ਕਿ ਮੁੱਖ ਪ੍ਰਵੇਸ਼ ਦੁਆਰ,ਜਿਸ ਨੂੰ ਸਿੰਘਦੁਆਰ ਕਿਹਾ ਜਾਂਦਾ ਹੈ,ਵੀ ਲਗਭਗ ਮੁਕੰਮਲ ਹੋ ਚੁੱਕਾ ਹੋਵੇਗਾ।ਇੱਥੇ ਵੱਖ-ਵੱਖ ਮੂਰਤੀਆਂ ਲਗਾਉਣ ਦਾ ਕੰਮ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਿੰਘਦੁਆਰ ਨੇੜੇ ਬਣਨ ਵਾਲੇ ਪਲਾਜਾ ਤੇ ਦੀਵੇ ਦੇ ਥੰਮ੍ਹ ਵੀ ਬਣਾਏ ਜਾਣਗੇ।ਪਹਿਲੀ ਮੰਜ਼ਿਲ ਤੇ ਰਾਮ ਦਰਬਾਰ ਦੀ ਸਥਾਪਨਾ ਕੀਤੀ ਜਾਣੀ ਹੈ ਅਤੇ ਉਸ ਦਾ ਕੰਮ ਵੀ ਤੇਜੀ ਨਾਲ ਚੱਲ ਰਿਹਾ ਹੈ।ਇਸ ਤੋਂ ਇਲਾਵਾ,ਪੰਜ ਪਵੇਲੀਅਨਾਂ-ਡਾਂਸ ਪਵੇਲੀਅਨ,ਕਲਰ ਪਵੇਲੀਅਨ, ਅਸੈਂਬਲੀ ਪਵੇਲੀਅਨ,ਪ੍ਰਰਾਰਥਨਾ ਅਤੇ ਕੀਰਤਨ ਮੰਡਪ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।.
ਚੰਦਰ ਮੋਹਨ ਭੋਲਾ ਨੇ ਪੰਜਾਬ ਸਰਕਾਰ ਨੂੰ 22 ਜਨਵਰੀ ਨੂੰ ਪੰਜਾਬ ਚ ਜਨਤਕ ਛੁੱਟੀ ਐਲਾਨਣ ਦੀ ਬੇਨਤੀ ਕੀਤੀ ਤਾਂ ਜੋ ਸਾਰੇ ਰਾਮ ਭਗਤ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਰਾਣ ਪ੍ਰਤਿਸ਼ਠਾ ਦਾ ਪ੍ਰਸਾਰਣ ਦੇਖ ਸਕਣ।ਉਨ੍ਹਾਂ ਅਕਸ਼ਤ ਵੰਡ ਦੀ ਸੇਵਾ ਕਰ ਰਹੇ ਸਮੂਹ ਰਾਮ ਸੇਵਕਾਂ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਕਿ ਇਸ ਭਿਆਨਕ ਸਰਦੀ ਦੇ ਬਾਵਜੂਦ ਵੀ ਕਪੂਰਥਲਾ ਦੇ ਰਾਮ ਸੇਵਕਾਂ ਨੇ ਆਪਣੀ ਡਿਊਟੀ ਨਿਭਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।ਉਹ ਲਗਾਤਾਰ ਰਾਮ ਜੀ ਦੇ ਪੂਜੇ ਹੋਏ ਅਕਸ਼ਤ,ਸੱਦਾ ਪੱਤਰ ਅਤੇ ਤਸਵੀਰਾਂ ਘਰ-ਘਰ ਵੰਡ ਰਹੇ ਹਨ।ਇਸ ਮੌਕੇ ਤੇ ਸੀਤਾ ਰਾਣੀ,ਮਧੂ ਭੋਲਾ ਭੋਲਾ,ਨੀਨਾ ਵਰਮਾ,ਅੰਮ੍ਰਿਤਾ ਸ਼ਰਮਾ,ਕੌਂਸ਼ਲਰ ਹਰਜੀਤ ਕੌਰ,ਮੀਰਾ ਸ਼ਰਮਾ,ਰਿਤੂ, ਸ਼ਰਮਾ,ਅੰਮ੍ਰਿਤਾ, ਦਰਸ਼ਨਾਂ,ਪ੍ਰਵੀਨ ਲੂੰਬਾ,ਰੋਮੀ ਤਲਵਾੜ ਆਦਿ ਹਾਜਰ ਸਨ।

