ਬੀਸੀਐਸ ਦੁਆਰਾ ਚਰਨਜੀਤ ਹੰਸ ਹੋਏ ਸਨਮਾਨਿਤ
ਕਪੂਰਥਲਾ 15 ਅਪ੍ਰੈਲ (ਗੌਰਵ ਮੜੀਆ) ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ‘ਬੈਪਟਿਸਟ ਚੈਰੀਟੇਬਲ ਸੁਸਾਇਟੀ’ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 134ਵਾਂ ਜਨਮਦਿਨ ਸ਼ਰਧਾ ਪੂਰਵਕ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਦਲਿਤ ਆਗੂ ਚਰਨਜੀਤ ਹੰਸ ਮੁਹੱਲਾ ਸ਼ਹਿਰੀਆਂ ਵਿਖੇ ਬਾਬਾ ਸਾਹਿਬ ਦੇ ਬੁੱਤ ‘ਤੇ ਨਤਮਸਤਕ ਹੋਏ ਅਤੇ ਮੋਮਬੱਤੀ ਜਗਾ ਕੇ ਬਾਬਾ ਸਾਹਿਬ ਦੀ ਯਾਦ ਤਾਜਾ ਕੀਤਾ।
ਸੰਸਥਾ ਵੱਲੋਂ ਬਾਬਾ ਸਾਹਿਬ ਦੇ ਪੂਰਨਿਆਂ’ਤੇ ਚੱਲਣ ਵਾਲੇ ਨਿਧੜਕ ਦਲਿਤ ਨੇਤਾ ਚਰਨਜੀਤ ਹੰਸ ਨੂੰ ਬਾਬਾ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਆਖਿਆ ਕਿ ਅੱਜ ਜੇਕਰ ਸਾਨੂੰ ਸਮਾਜ ਵਿੱਚ ਸਮਾਨਤਾ ਤੇ ਬਰਾਬਰਤਾ ਦੇ ਹੱਕ ਮਿਲ ਰਹੇ ਹਨ ਤਾਂ ਇਹ ਬਾਬਾ ਸਾਹਿਬ ਦੀ ਕੁਰਬਾਨੀ ਦਾ ਸਦਕਾ ਹੈ। ਉਹਨਾਂ ਕਿਹਾ ਕਿ ਕੋਈ ਅਜਿਹਾ ਵਰਗ ਨਹੀਂ ਹੋਵੇਗਾ ਜਿਸ ਨੂੰ ਬਾਬਾ ਸਾਹਿਬ ਨੇ ਉਸ ਦਾ ਹੱਕ ਨਹੀਂ ਦਿਵਾਇਆ।

ਉਹਨਾਂ ਕਿਹਾ ਕਿ 1924 ਵਿੱਚ ਬਾਬਾ ਸਾਹਿਬ ਨੇ ਸਮਾਜ ਦੇ ਸੁਧਾਰ ਵੱਲ ਆਪਣਾ ਰੁਖ ਕੀਤਾ ਏਨੀਆਂ ਘਾਲਣਾ ਘਾਲੀਆਂ ਕੇ ਉਹ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਬਣੇ। ਨਿਧੜਕ ਦਲਿਤ ਆਗੂ ਚਰਨਜੀਤ ਹੰਸ ਨੇ ਕਿਹਾ ਕਿ ਬਾਬਾ ਸਾਹਿਬ ਨੇ ਛੂਆ-ਛਾਤ ਦੇ ਦੌਰ ਵਿੱਚ ਉੱਚ ਵਿੱਦਿਆ ਹਾਸਲ ਕਰਨ ਦਾ ਮਨ ਬਣਾਇਆ ।ਉਹਨਾਂ ਨੂੰ ਪਤਾ ਸੀ ਕਿ ਬਿਨਾਂ ਵਿਦਿਆ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੀ ਸਥਿਤੀ ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ।ਇਸੇ ਲਈ ਉਹ ਜਬਰੀ ਚਲਦੇ ਹੋਏ ਉਹ ਵਿਦਿਆ ਹਾਸਲ ਕਰਕੇ ਭਾਰਤ ਨੂੰ ਸੰਵਿਧਾਨਿਕ ਪ੍ਰਣਾਲੀ ਦੇਣ ਵਿੱਚ ਸਫਲ ਹੋਏ।ਇਸ ਮੌਕੇ ਤੇ ਰੌਸ਼ਨ ਸੱਭਰਵਾਲ ਰਾਸ਼ਟਰੀ ਪ੍ਰਧਾਨ ,ਸੰਦੀਪ ਬਾਂਸਲ, ਸੌਰਵ ਮਸੀਹ,ਅਤੇ ਹੋਰ

