28 ਲੱਖ ਦੀਆਂ ਟ੍ਰੈਫਿਕ ਲਾਈਟਾਂ ਉਹ ਵੀ 8-9 ਮਹੀਨਿਆਂ ਤੋਂ ਬੰਦ ਪਈਆਂ ਹੋਣ-ਮਾਮਲਾ ਗੜਬੜ ਹੈ-ਅਵੀ ਰਾਜਪੂਤ
ਕਪੂਰਥਲਾ 19 ਦਿਸੰਬਰ (ਗੌਰਵ ਮੜੀਆ ) ਸ਼ਮੇ-ਸ਼ਮੇ ਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸਾਸ਼ਨ ਦੇ ਕੋਲ ਪਹੁੰਚਾ ਕੇ ਉਨ੍ਹਾਂਦੇ ਹੱਲ ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਹਲਕਾ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਲੰਬੇ ਸ਼ਮੇ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਇੱਕ ਮੰਗ ਸੇਵਾਦਾਰ ਦਿੱਤਾ।ਇਸ ਮੰਗ ਪੱਤਰ ਵਿੱਚ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਉਨ੍ਹਾਂਦੀ ਟੀਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹੀਦ ਊਧਮ ਸਿੰਘ ਜੀ ਦਾ ਬੁੱਤ ਸੈਨਿਕ ਸਕੂਲ ਚੌਂਕ ਵਿੱਚ ਲਗਾਉਣ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ।
ਉਨ੍ਹਾਂਨੇ ਮੰਗ ਪੱਤਰ ਵਿੱਚ ਇਹ ਵੀ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਵੀਰਾਂ ਨੂੰ ਆਪਣੀ ਫਸਲ ਦਾ ਭੁਗਤਾਨ ਮਿਲਣ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਲਈ ਪ੍ਰਸ਼ਾਸਨ ਕਿਸਾਨ ਵੀਰਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਨ ਕਰਵਾਉਣ ਵਿੱਚ ਪਹਿਲ ਦੇਵੇ।ਉਨ੍ਹਾਂਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਸਟਾਫ ਦੀ ਕਮੀ ਦੇ ਕਾਰਨ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ।ਜਿਸ ਵੱਲ ਨਵੇਂ ਐਸਐਮਓ ਧਿਆਨ ਦੇਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਤੁਸੀ ਜ਼ਿਲੇ ਦੇ ਮੁਖੀ ਹੋ,ਇੱਕ ਵਾਰ ਤੁਹਾਡੇ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦੀ ਅਚਨਚੇਤ ਚੈਕਿੰਗ ਕੀਤੀ ਜਾਵੇ ਜਿਸ ਨਾਲ ਤੁਹਾਨੂੰ ਪਤਾ ਲੱਗ ਸਕੇ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਡਾਕਟਰਾਂ ਵੱਲੋਂ ਮਰੀਜਾਂ ਨੂੰ ਕਿਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ।
ਜਿਸ ਨਾਲ ਗਰੀਬ ਲੋਕਾਂ ਦਾ ਸਰਕਾਰੀ ਹਸਪਤਾਲ ਤੇ ਯਕੀਨ ਬਣਿਆ ਰਹੇ।ਅਵੀ ਰਾਜਪੂਤ ਨੇ ਮੰਗ ਪੱਤਰ ਰਾਹੀ ਦੱਸਿਆਂ ਕਿ ਉਨ੍ਹਾਂਦੇ ਵਲੋਂ ਟ੍ਰੈਫਿਕ ਲਾਈਟਾਂ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਪ੍ਰਸ਼ਾਸਨ ਅੱਗੇ ਅਤੇ ਸੋਸ਼ਲ ਮੀਡੀਆ ਉੱਪਰ ਚੁੱਕਿਆ ਜਾ ਰਿਹਾ ਹੈ ਕਿਉਂਕਿ ਲੋਕਾਂ ਤੋਂ ਜਬਰਨ ਟੈਕਸ ਵਸੂਲ ਕਰਕੇ 28 ਲੱਖ ਰੁਪਏ ਟ੍ਰੈਫਿਕ ਲਾਈਟਾਂ ਤੇ ਲਗਾਉਣਾ ਅਤੇ ਉਹ ਟ੍ਰੈਫਿਕ ਲਾਈਟਾਂ ਪਿਛਲੇ 8-9 ਮਹੀਨਿਆਂ ਤੋਂ ਬੰਦ ਪਈਆਂ ਹੋਣ ਦੇ ਨਾਲ ਕੀਤੀ ਮਿਲੀਭੁਗਤ ਇਸ਼ਾਰਾ ਕਰ ਰਿਹਾ ਹੈ।ਇਸਦੀ ਜਾਂਚ ਆਪ ਵੱਲੋਂ ਕੀਤੀ ਜਾਵੇ ਤਾਂ ਜੋ ਕਾਰਪੋਰੇਸ਼ਨ ਵੱਲੋਂ ਕਿਤੇ ਵੀ ਲੋਕਾਂ ਦੇ ਟੈਕਸ ਦੀ ਦੁਰਵਰਤੋਂ ਆਉਣ ਵਾਲੇ ਸਮੇਂ ਵਿੱਚ ਨਾ ਕੀਤੀ ਜਾ ਸਕੇ।
ਅਵੀ ਰਾਜਪੂਤ ਨੇ ਮੰਗ ਪੱਤਰ ਰਹੀ ਦੱਸਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ।ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਨਹੀ ਚੱਲਣ ਦਿੱਤੀ ਜਾਵੇਗੀ ਪਰ ਤਕਰੀਬਨ ਢਾਈ ਸਾਲ ਬੀਤਣ ਤੋਂ ਬਾਅਦ ਵੀ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਰੁਕਣ ਦਾ ਨਾਮ ਨਹੀ ਲੈ ਰਹੀ ਹੈ।ਹਰ ਸਾਲ ਦਾਖਲੇ ਦੇ ਨਾਮ ਤੇ ਬੱਚਿਆਂ ਦੇ ਮਾਪਿਆਂ ਕੋਲੋਂ ਮੋਟੀ ਰਕਮ ਵਸੂਲੀ ਜਾਂਦੀ ਹੈ।ਜੋ ਕਿ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਨਾ ਮਿਲਣ ਕਰਕੇ ਮਾਪੇ ਦੇਣ ਨੂੰ ਮਜਬੂਰ ਹਨ।ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਨਾ ਹੋਣ ਦੇ ਕਾਰਨ ਲੋਕ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਵਿੱਚ ਝਿਜਕ ਰਹੇ ਹਨ।
ਉਨ੍ਹਾਂਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਆਮ ਲੋਕ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੇ ਸਰਕਾਰ ਨੂੰ ਪਹਿਲਕਦਮੀ ਕਰਕੇ ਆਪਣੇ ਸਰਕਾਰੀ ਮੁਲਾਜਮਾਂ ਤੇ ਸਿਆਸੀ ਲੀਡਰਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕਰਨਾ ਪਵੇਗਾ ਅਤੇ ਸਮੇਂ-ਸਮੇਂ ਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਸਿੱਖਿਆ ਸਹੂਲਤਾਂ,ਖੇਡ ਸਹੂਲਤਾਂ, ਪਰਸਨੈਲਿਟੀ ਡਿਪੈਵਲਮੈਂਟ ਦੀ ਸਹੂਲਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਮਾਪਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਪਵੇਗੀ।ਗੁਰੂ ਘਰ ਵਿਸ਼ਵਕਰਮਾ ਦੇ ਪ੍ਰਧਾਨ ਮਹਿੰਦਰ ਸਿੰਘ,ਮਨਜੀਤ ਸਿੰਘ,ਮਹਿੰਦਰ ਸਿੰਘ,ਕੁਲਦੀਪਕ ਧੀਰ, ਤਜਿੰਦਰ ਲਵਲੀ,ਲਾਡੀ,ਨਿਰਮਲ, ਸ਼ਤੀਸ਼,ਰੋਹਿਤ ਆਦਿ ਹਾਜ਼ਰ ਸਨ।