ਕਪੂਰਥਲਾ27 ਜੁਲਾਈ *(ਗੌਰਵ ਮੜੀਆ ) ਅਵੀ ਰਾਜਪੂਤ ਨੇ ਜਲੋਖਾਨਾ ਚੌਂਕ ਵਿਖੇ ਬਣੇ ਸ਼ਹੀਦ ਸਮਾਰਕਾਰ ਤੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਤੇ ਕਾਰਗਿਲ ਜੰਗ ਦੇ ਸ਼ਹੀਦ ਡਿਪਟੀ ਕਮਾਂਡੈਂਟ ਮਹਿੰਦਰ ਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਦਾ ਇਹ ਦਿਹਾੜਾ ਸਮਾਜ ਦੇ ਹਰ ਵਰਗ ਨੂੰ ਮਨਾਉਣਾ ਚਾਹੀਦਾ ਹੈ।ਅਵੀ ਰਾਜਪੂਤ ਨੇ ਦੱਸਿਆ ਕਿ ਅੱਜ ਤੋਂ 25 ਸਾਲ ਪਹਿਲਾ 78 ਦਿਨਾਂ ਤੱਕ ਚੱਲੇ ਕਾਰਗਿਲ ਯੁੱਧ ਵਿੱਚ ਭਾਰਤੀ ਸੈਨਿਕਾਂ ਨੇ ਜੋ ਸਾਹਸ ਦਿਖਾਕੇ ਦੁਸ਼ਮਣਾਂ ਨੂੰ ਹਰਾਇਆ।
ਉਹ ਘਟਨਾ ਦੇਸ਼ ਦਾ ਮਾਣ ਵਧਾਉਂਦੀ ਹੈ।ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਦੀ ਬਹਾਦਰੀ ਵਾਲੀ ਘਟਨਾ ਦਾ ਇਤਿਹਾਸ ਅੱਜ ਵੀ ਸੈਕੰਡਰੀ ਸਿੱਖਿਆ ਦੇ ਸਮਾਜਿਕ ਇਤਿਹਾਸ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਹੁਣ ਭਾਰਤ ਦੀ ਨਵੀਂ ਲਾਗੂ ਸਿੱਖਿਆ ਪ੍ਰਣਾਲੀ ਵਿੱਚ ਇਸ ਨੂੰ ਯੂਨੀਵਰਸਿਟੀ ਪੱਧਰ ਦੇ ਸਮਾਜਿਕ, ਰਾਜਨੀਤਿਕ ਅਤੇ ਇਤਿਹਾਸ ਦੇ ਪਾਠਕ੍ਰਮ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਅਜਿਹੇ ਵਿਜੈ ਦਿਹਾੜੇ ਨੂੰ ਸਮਰਨ ਕਰਦਿਆਂ ਸ਼ਹੀਦ ਸੈਨਿਕਾਂ ਨੂੰ ਯਾਦ ਕਰਨਾ ਬੜਾ ਪੁੰਨ ਦਾ ਕੰਮ ਹੈ।ਅਵੀ ਰਾਜਪੂਤ ਨੇ ਕਿਹਾ ਕਿ ਕਾਰਗਿਲ ਯੁੱਧ ਵਿੱਚ ਦੇਸ਼ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਭਾਰਤੀ ਫੌਜ ਦੇ ਕਈ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਦੁਸ਼ਮਣ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ।ਅੱਜ ਦੇਸ਼ ਸ਼ਹੀਦਾਂ ਨੂੰ ਨਮਨ ਕਰ ਰਿਹਾ ਹੈ,
ਜਿਨ੍ਹਾਂ ਨੇ ਆਪਣੀ ਅਦੁੱਤੀ ਹਿੰਮਤ ਦੇ ਬਲ ਤੇ ਪਾਕਿਸਤਾਨੀ ਘੁਸਪੈਠੀਆਂ ਤੋਂ ਛੱਕੇ ਛੁਡਾਏ।ਵਿਜੇ ਦਿਵਸ ਦੇ ਮੌਕੇ ਤੇ ਅਸੀਂ ਉਨ੍ਹਾਂ ਬਹਾਦਰਾਂ ਨੂੰ ਯਾਦ ਕਰਦੇ ਹਾਂ ਜੋ ਦੇਸ਼ ਦੀ ਆਨ ਬਾਣ ਮਾਣ ਤੇ ਸ਼ਾਨ ਹਨ।ਅਵੀ ਰਾਜਪੂਤ ਨੇ ਕਿਹਾ ਭਾਰਤੀ ਸੈਨਿਕਾਂ ਨੇ ਜੰਗ ਵਿੱਚ ਆਪਣੇ ਖੂਨ ਦਾ ਆਖਰੀ ਕਤਰਾ ਦੇਸ਼ ਦੀ ਰੱਖਿਆ ਲਈ ਵਹਾਇਆ।ਇਨ੍ਹਾਂ ਜਾਂਬਾਜ਼ਾਂ ਦੀਆਂ ਕਹਾਣੀਆਂ ਅੱਜ ਵੀ ਰੋਂਗਟੇ ਖੜੇ ਕਰ ਦਿੰਦਿਆਂ ਹਨ।ਸਿਵਲ ਸਰਵਿਸ ਵਿੱਚ ਲੋਕ ਤਨਖ਼ਾਹ ਲਈ ਕੰਮ ਕਰਦੇ ਹਨ।ਉੱਥੇ ਹੀ ਫੌਜ ਵਿੱਚ ਸਾਡੇ ਸਿਪਾਹੀ ਦੇਸ਼ ਲਈ ਕੰਮ ਕਰਦੇ ਹਨ।ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕਾਰਨ ਅੱਜ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ।ਅਸੀਂ ਇਨ੍ਹਾਂ ਸ਼ਹੀਦਾਂ ਦਾ ਕਰਜ ਕਦੇ ਨਹੀਂ ਚੁੱਕਾ ਸਕਦੇ।ਵੀਰ ਜਵਾਨਾਂ ਨੇ ਹੱਸਦੇ-ਹੱਸਦੇ ਆਪਣੀ ਜਿੰਦਗੀ ਦਾ ਬਲੀਦਾਨ ਦੇ ਦਿੱਤਾ।ਇਸ ਮੌਕੇ ਤੇ ਅਸ਼ੋਕ ਸ਼ਰਮਾ,ਮਨਜੀਤ ਕਾਲਾ,ਸੁਮੀਤ ਕਪੂਰ,ਜੇਅ,ਤਜਿੰਦਰ ਲਵਲੀ, ਲਾਡੀ,ਬਿਰਜੇਸ਼ ਆਦਿ ਹਾਜਰ ਸਨ।

