By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ
JalandharPoliticsPunjab

ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ

Talk Hindustan
Last updated: 2023/09/24 at 6:13 PM
Talk Hindustan
Share
3 Min Read
ਪਿੰਡ ਬਾਦਲ ਵਿਖੇ ਇਸਤਰੀ ਵਿੰਗ ਨਾਲ ਸਬੰਧਿਤ ਸੈਂਕੜੇ ਆਗੂ ਬੀਬੀਆਂ ਨੇ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਭਰਵੀਂ ਮੀਟਿੰਗ, ਵਿਸ਼ੇਸ ਤੋਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ
SHARE

ਸੁਖਬੀਰ ਸਿੰਘ ਬਾਦਲ ਨੇ ਪੂਰਨ ਸਮਰਥਨ ਦਾ ਦਿੱਤਾ ਭਰੋਸਾ , ਆਗੂਆਂ ਨੂੰ ਜਾਰੀ ਕੀਤੇ ਗਏ ਸਨਾਖਤੀ ਕਾਰਡ

ਬਾਦਲ(ਸ੍ਰੀ ਮੁਕਤਸਰ ਸਾਹਿਬ) , 25 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਅੱਜ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਇਸਤਰੀ ਵਿੰਗ ਹਲਕਾ ਲੰਬੀ ਦੀਆਂ ਸੈਂਕੜੇ ਆਗੂ ਬੀਬੀਆਂ ਨੇ ਕੇਸਰੀ ਦੁਪੱਟੇ ਲੈ ਕੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਤੇ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਗਈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਆਪਣਾ ਪੂਰਨ ਸਮਰਥਨ ਦਿੰਦਿਆਂ ਕਿਹਾ ਕਿ ਬੀਬੀਆਂ ਨੂੰ ਨਵੀਂ ਜੁੰਮੇਵਾਰੀ ਸੌਂਪੀ ਗਈ ਤੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ । ਬੀਬੀਆਂ ਦਾ ਪਿੰਡ ਬਾਦਲ ਵਿਖੇ ਐਡਾ ਵੱਡਾ ਇਕੱਠ ਵੇਖ ਕੇ ਖ਼ੁਸ਼ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਚੜਦੀ ਕਲਾ ਲਈ ਬੀਬੀਆਂ ਆਪਣਾ ਵੱਡਾ ਯੋਗਦਾਨ ਪਾਉਣਗੀਆਂ ਤੇ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਹਰਗੋਬਿੰਦ ਕੌਰ ਨੇ ਅਹੁੰਦੇਦਾਰ ਆਗੂਆਂ ਨੂੰ ਇਸਤਰੀ ਵਿੰਗ ਵੱਲੋਂ ਸਨਾਖਤੀ ਕਾਰਡ ਵੀ ਜਾਰੀ ਕੀਤੇ । ਔਰਤਾਂ ਨੂੰ ਸਬੋਧਨ ਕਰਦਿਆਂ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਵੱਲੋਂ ਪਿੰਡ ਪੱਧਰ ਤੇ ਇਸਤਰੀ ਵਿੰਗ ਦੀਆਂ ਨਵੀਆਂ ਇਕਾਈਆਂ ਬਣਾ ਕੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾ ਰਿਹਾ ਹੈ ਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ । ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਇ ਆਮ ਆਦਮੀ ਪਾਰਟੀ ਨੇ ਵੋਟਾਂ ਵੇਲੇ ਕਿਹਾ ਤਾਂ ਇਹ ਸੀ ਕਿ ਘਰ ਘਰ ਆਟੇ ਦੀ ਸਪਲਾਈ ਪਹੁੰਚਾਵਾਗੇ ਪਰ ਪਹੁੰਚ ਰਿਹਾ ਹੈ ਘਰ ਘਰ ਚਿੱਟਾ। ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਤੇ ਨਿੱਤ ਰੋਜ ਮੌਤਾਂ ਹੋ ਰਹੀਆਂ ਹਨ ।

ਉਹਨਾਂ ਕਿਹਾ ਕਿ ਸਰਕਾਰ ਨੇ ਦੇਣਾ ਤਾਂ ਕੀ ਸੀ ਉਲਟਾ ਪਹਿਲਾਂ ਮਿਲਦਾ ਵੀ ਬੰਦ ਕੀਤਾ ਜਾ ਰਿਹਾ ਹੈ । ਔਰਤਾਂ ਬੇਹੱਦ ਨਿਰਾਸ਼ ਹਨ। ਕਿਉਂਕਿ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਹਜ਼ਾਰ ਹਜ਼ਾਰ ਰੁਪਈਆ ਨਹੀਂ ਮਿਲਿਆ ਤੇ ਉਹ ਉਡੀਕ ਉਡੀਕ ਕੇ ਥੱਕ ਹਾਰ ਗਈਆਂ ਹਨ । ਉਹਨਾਂ ਕਿਹਾ ਕਿ ਆਮ ਲੋਕਾਂ ਦੀ ਭਲਾਈ ਲਈ ਜੋ ਵੀ ਸਕੀਮਾਂ ਚੱਲ ਰਹੀਆਂ ਹਨ ਉਹ ਸਾਰੀਆਂ ਸਕੀਮਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਅਕਾਲੀ ਦਲ ਹੀ ਦੁਬਾਰਾ ਸਤਾ ਵਿੱਚ ਆ ਕੇ ਲੋਕਾਂ ਨੂੰ ਲਾਭ ਦੇਵੇਗਾ ।

ਇਸ ਮੌਕੇ ਜੀਤ ਕੌਰ ਬਾਦਲ , ਹਰਦੇਵੀ ਬਾਦਲ , ਗੁਰਮੀਤ ਕੌਰ ਬੀਦੋਵਾਲੀ , ਸਿਮਰਜੀਤ ਕੌਰ ਕਿਲਿਆਂਵਾਲੀ , ਮਨਦੀਪ ਕੌਰ ਮਿੱਡੂਖੇੜਾ , ਚੰਪਾ ਦੇਵੀ ਮਿੱਡੂਖੇੜਾ , ਸੁਖਪ੍ਰੀਤ ਕੌਰ ਖੁੱਡੀਆਂ ਗੁਲਾਬ ਸਿੰਘ , ਪਰਮਪਾਲ ਕੌਰ ਖੁੱਡੀਆਂ ਗੁਲਾਬ ਸਿੰਘ , ਗੁਰਵਿੰਦਰ ਕੌਰ ਆਧਨੀਆ , ਬਲਵੀਰ ਕੌਰ ਰੱਤਾਖੇੜਾ, ਸੁਰਜੀਤ ਕੌਰ ਬੋਦੀਵਾਲਾ , ਮੋਨਿਕਾ ਡੱਬਵਾਲੀ , ਮਨਜੀਤ ਕੌਰ ਲੰਬੀ ਤੇ ਨਵਜੋਤ ਕੌਰ ਲੰਬੀ ਆਦਿ ਮੌਜੂਦ ਸਨ ।

Share This Article
Facebook Twitter Whatsapp Whatsapp Telegram Copy Link
Share
Previous Article कैबिनेट मंत्री ने विरक और टावर एन्क्लेव में 90 लाख रुपये की लागत से बनने वाली सड़कों के कार्यों का किया उदघाटन कैबिनेट मंत्री ने विरक और टावर एन्क्लेव में 90 लाख रुपये की लागत से बनने वाली सड़कों के कार्यों का किया उदघाटन
Next Article ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ ਕੱਬਡੀ ਖਿਲਾਡੀ ਦੀਪਾ ਕਤਲਕਾਂਡ ਦੇ 4 ਦੋਸ਼ੀਆਂ ਨੂੰ ਕਪੂਰਥਲਾ ਪੁਲਿਸ ਨੇ ਕੀਤਾ ਗਿਰਫ਼ਤਾਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?