ਕਪੂਰਥਲਾ ( ਗੌਰਵ ਮੜ੍ਹੀਆਂ ) ਸ਼ਹੀਦ ਭਗਤ ਸਿੰਘ ਚੌਕ ਵਿਚ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਨੇ ਭਗਤ ਸਿੰਘ ਜ਼ੀ ਦੇ ਬੁੱਤ ਨੂੰ ਫੁਲ ਮਾਲਾਵਾ ਭੇਂਟ ਕਰ ਕੇ ਜਨਮ ਦਿਹਾੜਾ ਮਨਾਇਆ, ਸ਼ਹੀਦ ਭਗਤ ਸਿੰਘ ਜ਼ੀ ਦਾ ਜਨਮ 28 ਸਤੰਬਰ 1907 ਵਿਚ ਹੋਇਆ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਅੰਗਰੇਜਾਂ ਦੇ ਖਿਲਾਫ ਲੜ ਦੇ ਹੋਏ 23 ਸਾਲ ਦੀ ਉਮਰ ਵਿਚ ਫਾਂਸੀ ਦੇ ਤਖਤੇ ਤੇ ਝੂਲ ਗਏ
ਯੂਥ ਨੂੰ ਪੰਜਾਬ ਦਾ ਸੁਧਾਰ ਕਰਨ ਲਈਂ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੇ ਆਲੇ ਦੁਵਾਲੇ ਹੋ ਰਹੇ ਜੁਰਮ ਨੂੰ ਰੋਕ ਕੇ ਭਗਤ ਸਿੰਘ ਜ਼ੀ ਨੂੰ ਅਤੇ ਉਨ੍ਹਾਂ ਦੀ ਸੋਚ ਨੂੰ ਅਮਰ ਬਣਾਉਣ ਵਿਚ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਇਸ ਮੌਕੇ ਮਜੂਦਾ ਸਰਕਾਰ ਨੂੰ ਅਵੀ ਰਾਜਪੂਤ ਨੇ ਬੇਨਤੀ ਕੀਤੀ ਕੀ ਸ਼ਹੀਦੇ ਆਜ਼ਮ ਭਗਤ ਸਿੰਘ ਜ਼ੀ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਸਬ ਪਾਰਟੀਆਂ ਦੇ ਸਾਥ ਨਾਲ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਸੈਂਟਰ ਦੀ ਸਰਕਾਰ ਵਲੋਂ ਅਤੇ ਸੁਪਰੀਮ ਕੋਰਟ ਵਲੋਂ ਕਾਨੂੰਨੀ ਤਰੀਕੇ ਨਾਲ ਸ਼ਹੀਦ ਦਾ ਦਰਜਾ ਦਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ |
ਇਸ ਮੌਕੇ ਮੇਰੇ ਨਾਲ ਮਨਜੀਤ ਸਿੰਘ ਕਾਲਾ, ਮੋਹਿੰਦਰ ਸਿੰਘ, ਅਵਤਾਰ ਸਿੰਘ ਪਰਮਜੀਤ ਸਿੰਘ, ਅਸ਼ੋਕ ਸ਼ਰਮਾ,ਵਿਜੈ ਅਰੋੜਾ, ਸੁਮੀਤ ਕਪੂਰ, ਤਜਿੰਦਰ ਲਵਲੀ, ਲਾਡੀ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ,ਗੌਰਵ ਪੰਡਿਤ, ਲਖਬੀਰ ਸਿੰਘ, ਸੁਖਜਿੰਦਰ ਗਿੱਲ, ਭਰਤ ਗੁਪਤਾ, ਦੀਪਕ ਬਿਸ਼ਟ, ਨਵਦੀਪ, ਉਦੇ, ਬੋਬੀ, ਵਿਨੈ, ਕੁਲਵੰਤ ਆਦਿ ਹਾਜਿਰ ਸਨ

