By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ
Jalandhar

ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ

Talk Hindustan
Last updated: 2023/08/01 at 9:50 PM
Talk Hindustan
Share
5 Min Read
ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ
SHARE

ਕੱਚੇ ਅਧਿਆਪਕ ਪੱਕੇ ਕਰਨ ਦਾ ਸਿਰਫ਼ ਤੇ ਸਿਰਫ਼ ਡਰਾਮਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ : ਭਾਜਪਾ

ਕਪੂਰਥਲਾ (ਗੌਰਵ ਮੜੀਆ)  : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਨਾਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੜਕਾਂ ਤੇ ਵੱਡੇ-ਵੱਡੇ ਇਕੱਲੇ ਬੋਰਡ ਲਾਏ ਜਾ ਰਹੇ ਹਨ ਜਦਕਿ ਜਮੀਨੀ ਪੱਧਰ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ । ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਇਸ ਮੌਕੇ ਉਨ੍ਹਾਂਦੇ ਨਾਲ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਦੇ ਮੈਂਬਰ ਰਾਜੇਸ਼ ਪਾਸੀ,ਸੂਬਾ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ,ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਪਿਯੂਸ਼ ਮਨਚੰਦਾ,ਜ਼ਿਲ੍ਹਾ ਮੀਤ ਪ੍ਰਧਾਨ ਧਰਮਪਾਲ ਮਹਜਾਨ,ਜ਼ਿਲ੍ਹਾ ਸਕੱਤਰ ਵਿੱਕੀ ਗੁਜਰਾਲ,ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਆਦਿ ਵੀ ਹਾਜ਼ਰ ਸਨ।

ਖੋਜੇਵਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਮੁਲਾਜਮਾਂ ਨੇ ਸਰਕਾਰ ਵਿਰੁੱਧ ਸੰਘਰਸ਼ ਵਿੰਢਿਆਂ ਹੋਇਆ ਹੈ,ਉੱਥੇ ਹੀ ਦੂਜੇ ਪਾਸੇ ਕੱਚੇ ਅਧਿਆਪਕ ਪੱਕੇ ਕਰਨ ਦਾ ਸਿਰਫ਼ ਤੇ ਸਿਰਫ਼ ਸੋਸ਼ਾ ਸਰਕਾਰ ਵੱਲੋਂ ਛੱਡਿਆ ਜਾ ਰਿਹਾ ਹੈ,ਜਦਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।ਪੂਰੇ ਪੰਜਾਬ ‘ਚ ਵੱਡੇ-ਵੱਡੇ ਹੋਰਡਿੰਗ ਲਾ ਕੇ ਸਿਰਫ਼ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।ਖੋਜੇਵਾਲ ਨੇ ਕਿਹਾ ਕਿ ਅੱਜ ਅਧਿਆਪਕ ਵਰਗ ਆਪ ਸਰਕਾਰ ਤੇ ਭਰੋਸਾ ਕਰਕੇ ਆਪਣੇ ਮੱਥੇ ਤੇ ਹੱਥ ਮਾਰਨ ਲਈ ਮਜਬੂਰ ਹੋ ਗਿਆ ਹੈ।ਮੁੱਖ ਮੰਤਰੀ ਕੱਚੇ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸੱਚਾਈ ਦੱਸ ਰਹੇ ਹਨ।

ਜੇਕਰ ਅਜਿਹਾ ਹੈ ਤਾਂ ਇਸ ਐਲਾਨ ਤੋਂ ਬਾਅਦ ਵੀ ਅਧਿਆਪਕ ਖੁਸ਼ ਕਿਉਂ ਨਹੀਂ ਹਨ।ਸੱਤਾ ‘ਚ ਆਉਣ ਤੋਂ ਪਹਿਲਾਂ ‘ਆਪ ਸਰਕਾਰ ਨੇ ਨਾ ਸਿਰਫ਼ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦਾ ਵਾਅਦਾ ਕੀਤਾ ਸੀ,ਸਗੋਂ ਉਨ੍ਹਾਂਨੂੰ ਪੱਕਾ ਕਰਨ ਦਾ ਵਾਅਦਾ ਵੀ ਕੀਤਾ ਸੀ।ਉਨ੍ਹਾਂ ਕਿਹਾ ਕਿ ‘ਆਪ ਸਰਕਾਰ ਨੇ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਧਰਨੇ ਨੂੰ ਰੋਕਣ ਲਈ ਹੀ ਇਹ ਐਲਾਨ ਕੀਤਾ ਹੈ,ਤਾਂ ਜੋ ਉਹ ਇੱਕ ਵਾਰ ਫਿਰ ਅਧਿਆਪਕਾਂ ਦੇ ਮੋਢਿਆਂ ’ਤੇ ਖੜ੍ਹ ਸਕਣ।ਕੁਝ ਸਮੇਂ ਬਾਅਦ ਆਉਣ ਵਾਲਿਆਂ ਲੋਕ ਸਭਾ ਚੋਣਾਂ ਵਿੱਚ ਆਪ ਆਪਣਾ ਉੱਲੂ ਸਿੱਧਾ ਕਰ ਸਕੋ।ਖੋਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਜੋ ਡਰਾਮਾ ਰਚਿਆ ਹੈ,ਉਹ ਨਿਰਾ ਝੂਠ ਦਾ ਪੁਲੰਦਾ ਹੈ।

ਉਹਨਾਂ ਕਿਹਾ ਕਿ ਪੱਕੇ ਕਰਨ ਲਈ ਥਾਂ ਥਾਂ ਵੱਡੇ ਵੱਡੇ ਹੋਰਡਿੰਗ ਲਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ ਜਦ ਕਿ ਅਸਲੀਅਤ ਚ ਇਸ ਬੇਈਮਾਨ ਸਰਕਾਰ ਨੇ ਪੂਰੇ ਪੰਜਾਬ ਚ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ।ਉਨ੍ਹਾਂ ਨੇ ਕਿਹਾ ਕਿ ਇਹਨਾਂ ਹੁਕਮਾਂ ਨਾਲ ਕਿਸੇ ਵੀ ਮੁਲਾਜ਼ਮ ਤੇ ਰੈਗੂਲਰ ਵਾਲੇ ਸੇਵਾ ਨਿਯਮ ਲਾਗੂ ਨਹੀਂ ਹੁੰਦੇ,ਇਹਨਾਂ ਮੁਲਜ਼ਮਾਂ ਨੂੰ ਨਿਰੋਲ ਕੱਚੇ ਮੁਲਾਜ਼ਮਾਂ ਵਾਲੀ ਕੈਟੇਗਰੀ ਚ ਹੀ ਰੱਖਿਆ ਗਿਆ ਹੈ, ਜਿਸ ਚ ਇਹਨਾਂ ਮੁਲਾਜ਼ਮਾਂ ਦੀ ਤਨਖਾਹ ਨਿਰੋਲ ਗ੍ਰਾਂਟ ਤੇ ਨਿਰਭਰ ਹੈ,ਕੋਈ ਡੀਏ,ਕੋਈ ਤਨਖਾਹ ਕਮਿਸ਼ਨ ਨਹੀਂ,ਕੋਈ ਪੈਨਸ਼ਨ ਨਹੀਂ,ਮੈਡੀਕਲ ਸੇਵਾਵਾਂ ਤੇ ਹੋਰ ਪੱਕੇ ਸੇਵਾ ਨਿਯਮ ਵੀ ਇਹਨਾਂ ਤੇ ਲਾਗੂ ਨਹੀਂ ਹੁੰਦੇ ਤੇ ਫਿਰ ਇਹ ਮੁਲਾਜਮਾਂ ਪੱਕੇ ਕਿਸ ਤਰਾਂ ਹੋ ਗਏ।

ਖੋਜੇਵਾਲ ਨੇ ਕਿਹਾ ਕਿ ਸੱਚਾਈ ਇਸ ਤੋਂ ਕੋਹਾਂ ਦੂਰ ਹੈ,ਸੱਚਾਈ ਇਹ ਹੈ ਕਿ ਪੰਜਾਬ ਵਿਚ ਹੜਾ ਦਾ ਪ੍ਰਕੋਪ ਝੱਲ ਰਹੇ ਲੋਕਾਂ ਲਈ ਕੁਝ ਨਹੀ ਕੀਤਾ ਗਿਆ,ਕੋਈ ਮੁਆਵਜਾ ਨਹੀਂ ਦਿੱਤਾ ਗਿਆ।ਸਰਕਾਰ ਵੱਲੋਂ ਲੋਕ ਹਿੱਤਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਤੇ ਪੂਰੀ ਤਰ੍ਹਾਂ ਖੜੌਤ ਆਈ ਹੋਈ ਹੈ।ਹੁਣ ਤੱਕ ਭਗਵੰਤ ਮਾਨ ਜਿਸ ਫੋਟੋ ਕਲਚਰ ਨੂੰ ਲੈ ਕੇ ਆਪਣੀਆਂ ਵਿਰੋਧੀ ਰਾਜਸੀ ਪਾਰਟੀਆਂ ਤੇ ਤੰਜ਼ ਕੱਸਦੇ ਰਹੇ ਹਨ ਹੁਣ ਆਪ ਹੀ ਉਹ ਫੋਟੋ ਕਲਚਰ ਅਪਣਾ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸ਼ੋਸੇਬਾਜੀ ਛੱਡ ਕੇ ਆਮ ਲੋਕਾਂ ਦੇ ਹਿੱਤਾਂ ਦੇ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ,ਮਸ਼ਹੂਰੀਆਂ ਦੇ ਲੱਗੇ ਇਹ ਬੋਰਡ ਸਿਰਫ਼ ਲੋਕਾਂ ਦਾ ਧਿਆਨ ਭਟਕਾ ਸਕਦੇ ਹਨ ਤੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ

ਜਦਕਿ ਇਸ ਨਾਲ ਆਮ ਲੋਕਾਂ ਨੂੰ ਕੋਈ ਲਾਭ ਨਹੀਂ।ਖੋਜੇਵਾਲ ਨੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਕਿ ਉਹ ਰਾਜ ਸਰਕਾਰ ਨੂੰ ਹਦਾਇਤ ਦੇਣ ਕਿ ਸਾਰੇ ਸਿਆਸੀ ਇਸ਼ਤਿਹਾਰ ਤੁਰੰਤ ਬੰਦ ਕੀਤੇ ਜਾਣ ਅਤੇ ਇਸਨੂੰ ਹਦਾਇਤ ਕੀਤੀ ਜਾਵੇ ਕਿ ਸਿਰਫ ਸਰਕਾਰੀ ਨੀਤੀਆਂ ਮੁਤਾਬਕ ਸਰਕਾਰੀ ਪ੍ਰੋਗਰਾਮਾਂ ਤੋਂ ਇਲਾਵਾ ਸੂਬੇ ਦੇ ਬਾਹਰ ਕੋਈ ਵੀ ਇਸ਼ਤਿਹਾਰ ਜਾਰੀ ਨਾ ਕੀਤਾ ਜਾਵੇ।ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਹਵੀ ਹਦਾਇਤ ਕੀਤੀ ਜਾਵੇ ਕਿ ਸਿਰਫ ਉਹੀ ਇਸ਼ਤਿਹਾਰ ਜਾਰੀ ਕੀਤੇ ਜਾਣ ਜੋ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਹੋਣ।

Share This Article
Facebook Twitter Whatsapp Whatsapp Telegram Copy Link
Share
Previous Article ईंट भट्ठों में ईंधन के तौर पर 20 प्रतिशत पराली के पैलेटस का प्रयोग सुनिश्चित करने के डीसी ने दिये निर्देश ईंट भट्ठों में ईंधन के तौर पर 20 प्रतिशत पराली के पैलेटस का प्रयोग सुनिश्चित करने के डीसी ने दिये निर्देश
Next Article ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?