ਕਪੂਰਥਲਾ 2 ਜੂਨ (ਗੌਰਵ ਮੜੀਆ) ਪੁਲਿਸ ਵਿਭਾਗ ’ਚ 38 ਸਾਲ ਇਮਾਨਦਾਰੀ ਨਾਲ ਬੇਦਾਗ ਸੇਵਾਵਾਂ ਨਿਭਾਉਣ ਵਾਲੇ ਏਐਸਆਈ ਕੁਲਵਿੰਦਰ ਸਿੰਘ 31 ਮਈ ਨੂੰ ਸੇਵਾ ਮੁਕਤ ਹੋ ਗਏ। ਏਐਸਆਈ ਕੁਲਵਿੰਦਰ ਸਿੰਘ ਜੋ ਕਿ ਸਾਲ 1987 ਵਿੱਚ ਬਤੌਰ ਕਾਸਟੇਬਲ ਪੁਲਿਸ ਵਿਭਾਗ ਵਿੱਚ ਭਰਤੀ ਹੋਏ ਅਤੇ ਸਾਲ 1994 ਵਿੱਚ ਵਿਭਾਗ ਵੱਲੋਂ ਉਨ੍ਹਾਂ ਨੂੰ ਪਦਉਨਤ ਕਰਦੇ ਹੋਏ ਹੈੱਡਕਾਸਟੇਬਲ ਬਣਾਇਆ ਗਿਆ ਅਤੇ ਸਾਲ 2018 ਵਿੱਚ ਵਿਭਾਗ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਏਐਸਆਈ ਵਜੋ ਪਦਉਨਤ ਕੀਤਾ ਗਿਆ।
ਏਐਸਆਈ ਕੁਲਵਿੰਦਰ ਸਿੰਘ ਜੋ ਕਿ ਵੱਖ ਵੱਖ ਥਾਣਿਆਂ ਅਤੇ ਯੂਨਿਟਾਂ ਵਿੱਚ ਬਤੌਰ ਮੁਨਸ਼ੀ ਅਤੇ ਟ੍ਰੈਫਿਕ ਪੁਲਿਸ ਵਿੱਚ ਵੀ ਤਾਇਨਾਤ ਰਹੇ। ਉਨ੍ਹਾਂ ਦੇ ਕੰਮ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਬਹੁਤ ਸਾਰੇ ਅਫਸਰ ਉਨ੍ਹਾਂ ਨੂੰ ਆਪਣੇ ਨਾਲ ਹੀ ਰੱਖਦੇ ਸਨ ਅਤੇ ਇਸ ਸਮੇਂ ਉਹ ਐਸਪੀ ਹੈੱਡਕੁਆਟਰ ਖੰਨਾ ਤੇਜਬੀਰ ਸਿੰਘ ਹੁੰਦਲ ਨਾਲ ਪੁਲਿਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਏਐਸਆਈ ਕੁਲਵਿੰਦਰ ਸਿੰਘ ਦੀ ਸੇਵਾਮੁਕਤੀ ’ਤੇ ਉਨ੍ਹਾਂ ਨੂੰ ਐਸਐਸਪੀ ਕਪੂਰਥਲਾ ਗੌਰਵ ਤੂਰਾ, ਐੱਸਪੀ ਡੀ ਪ੍ਰਭਜੋਤ ਸਿੰਘ ਵਿਰਕ, ਐੱਸਪੀ ਹੈੱਡਕੁਆਟਰ ਗੁਰਪ੍ਰੀਤ ਸਿੰਘ, ਡੀਐਸਪੀ ਹੈੱਡਕੁਆਟਰ ਉਪਕਾਰ ਸਿੰਘ ਵੱਲੋਂ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਪੁਲਿਸ ਵਿਭਾਗ ਵਿੱਚ ਨਿਭਾਈ ਗਈ ਡਿਊਟੀ ਦੀ ਪ੍ਰਸੰਸਾ ਕੀਤੀ।