ਕਰਤਾਰਪੁਰ 18 ਦਸੰਬਰ( ਜਸਵੰਤ ਵਰਮਾ )ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਨਾਂ ਦੇ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸਲਾਨਾ ਦੁੱਧ ਦਾ ਲੰਗਰ 25, 26, 27 ਦਸੰਬਰ ਨੂੰ ਪਿੰਡ ਦਿਆਲਪੁਰ ਜੀਟੀ ਰੋਡ ਤੇ ਲਗਾਇਆ ਜਾਏਗਾ। ਇਸ ਸੰਬੰਧ ਵਿੱਚ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸ਼ੇਰੇ ਪੰਜਾਬ ਸਪੋਰਟਸ ਕਲੱਬ ਦਿਆਲਪੁਰ ,ਸ਼ੇਰੇ ਪੰਜਾਬ ਗੁਰਮਤਿ ਸੰਗੀਤ ਵਿਦਿਆਲਾ , ਦਿਆਲਪੁਰ ,ਗਰਾਮ ਪੰਚਾਇਤ ਦਿਆਲਪੁਰ ,ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 25 ,26 ,27 ਦਸੰਬਰ ਦਿਨ ਵੀਰਵਾਰ ,ਸ਼ੁਕਰਵਾਰ ਸ਼ਨੀਵਾਰ ,ਨੂੰ ਪਿੰਡ ਦਿਆਲਪੁਰ ਜੀਟੀ ਰੋਡ ਤੇ ਗਰਮ ਦੁੱਧ ਦਾ ਲੰਗਰ ਲਗਾਇਆ ਜਾਏਗਾ।

