ਕਪੂਰਥਲਾ 17 ਜੂਨ ( ਗੌਰਵ ਮੜੀਆ) ਡੇਰਾ ਬਾਬਾ ਪੰਜ ਪੀਰ ਕਾਂਜਲੀ ਰੋਡ ਕਪੂਰਥਲਾ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਬੀਬੀ ਸ਼ੱਬੋ ਸਰਕਾਰ ਦੀ ਯੋਗ ਅਗਵਾਈ ਹੇਠ ਸਮੂਹ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਨਾ 2 ਰੋਜ਼ਾ ਜੋੜ ਮੇਲਾ 28 ਅਤੇ 29 ਜੂਨ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਮੋਕੇ ਗੁਰਪ੍ਰੀਤ ਸਿੰਘ ਗਿੱਲ ਐਸ ਪੀ ਹੈਡਕੁਆਰਟਰ, ਮਨਜੀਤ ਮਾਨ ਸੂਬਾ ਪ੍ਰਧਾਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ, ਕਿਰਪਾਲ ਸਿੰਘ ਐਸ ਐਚ ਓ ਕੋਤਵਾਲੀ, ਅਮਨਦੀਪ ਨਾਹਰ ਐਸ ਐਚ ਓ ਸੁਭਾਨਪੁਰ ਨੂੰ ਵਿਸ਼ੇਸ਼ ਤੌਰ ਤੇ ਮੇਲੇ ਸਬੰਧੀ ਸੱਦਾ ਪੱਤਰ ਦਿੱਤਾ ਸਮੂਹ ਹਸਤੀਆਂ ਮੇਲੇ ਵਿੱਚ ਖ਼ਾਸ ਤੌਰ ਤੇ ਸ਼ਿਰਕਤ ਕਰਨਗੀਆਂ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬੀਬੀ ਸ਼ੱਬੋ ਸਰਕਾਰ ਅਤੇ ਬਾਬਾ ਵਿਜੇ ਕੁਮਾਰ ਜੀ ਹਮੀਰਾ ਨੇ ਦੱਸਿਆ ਕੇ ਇਸ ਸਾਲਾਨਾ ਜੋੜ ਮੇਲੇ ਸਬੰਧੀ 28 ਜੂਨ ਨੂੰ ਸ਼ਾਮ 4 ਬਜੇ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਰਾਤ 8 ਵਜੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। 29 ਜੂਨ ਦਿਨ ਐਤਵਾਰ ਨੂੰ ਸਵੇਰੇ 11 ਵਜੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਮਹਿਫ਼ਲੇ ਕਵਾਲ ਦੌਰਾਨ ਪ੍ਰਸਿੱਧ ਕਵਾਲੀਏ ਰਾਹੀਂ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ

ਕਰਨਗੇ। ਇਸ ਮੌਕੇ ਸਾਈਂ ਸੋਮਨਾਥ ਸਿੱਧੂ ਕੁੱਲੇ ਵਾਲੀ ਸਰਕਾਰ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪੁੱਜਣਗੇ। ਇਸ ਮੇਲੇ ਸੰਬੰਧੀ ਮੁੱਖ ਸੇਵਾਦਾਰ ਬੀਬੀ ਸ਼ੱਬੋ ਸਰਕਾਰ, ਬਾਬਾ ਵਿਜੇ ਕੁਮਾਰ ਹਮੀਰਾ , ਬਲਵੀਰ ਸਿੰਘ ਜੀ, ਬੰਟੀ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਗੋਰਾ ਆਦਿ ਹਾਜ਼ਰ ਸਨ।

