ਪੰਜਾਬ ਸਰਕਾਰ ਵੱਲੋਂ ਮਿਲੀ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਕਪੂਰਥਲਾ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ — ਕੰਵਰ ਇਕਬਾਲ ਸਿੰਘ
ਕਪੂਰਥਲਾ 9 ਅਗਸਤ ( ਗੌਰਵ ਮੜੀਆ )ਆਪ ਨੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤ ਕਰਦਿਆਂ ਹੋਇਆ 2027 ਦੀਆਂ ਚੋਣਾਂ ਵਾਸਤੇ ਤਿਆਰੀ ਖਿੱਚ ਦਿੱਤੀ ਹੈ ! ਆਮ ਆਦਮੀ ਪਾਰਟੀ ਵਿੱਚ ਦਿਨ ਰਾਤ ਕੰਮ ਕਰਨ ਵਾਲੇ ਸਾਥੀਆਂ ਨੂੰ ਵੱਖ-ਵੱਖ ਵਿੰਗਾਂ ਵਿੱਚ ਉੱਚ ਅਹੁਦੇ ਦੇ ਕੇ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਜੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਦਿੱਤੀਆਂ ਜਿੰਮੇਵਾਰੀਆਂ ਦੀ ਲੜੀ ਵਿੱਚ ਹਲਕਾ ਕਪੂਰਥਲਾ ਤੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮਾਂਤਰੀ ਕਵੀ ਵਜੋਂ ਪੂਰੀ ਦੁਨੀਆ ਵਿੱਚ ਜਾਣੇਂ ਜਾਂਦੇ, ਸ਼ਾਇਰ ਕੰਵਰ ਇਕਬਾਲ ਸਿੰਘ ਜੀ ਨੂੰ ਜ਼ਿਲ੍ਹਾ ਕਪੂਰਥਲਾ ਦੇ ਚਾਰਾਂ ਹਲਕਿਆਂ ਦੀ ਜਿੰਮੇਵਾਰੀ ਬਤੌਰ ਜ਼ਿਲਾ ਪ੍ਰਧਾਨ “ਆਪ” ਟ੍ਰੇਡ ਵਿੰਗ ਕਪੂਰਥਲਾ ਦੀ ਦਿੱਤੀ ਗਈ ਹੈ।
ਚੇਅਰਮੈਨ ਸ਼੍ਰੀ ਅਨਿਲ ਠਾਕੁਰ ਜੀ ਨੇ ਚੰਡੀਗੜ੍ਹ ਵਿਖੇ 17 ਸੈਕਟਰ ਵਿੱਚ ਸਥਿੱਤ ਆਪਣੇਂ ਦਫ਼ਤਰ ਵਿੱਚ ਕੰਵਰ ਇਕਬਾਲ ਸਿੰਘ ਜੀ ਨੂੰ ਨਿਯੁਕਤੀ ਪੱਤਰ ਜ਼ਾਰੀ ਕਰਨ ਮੌਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸਾਲ 2013 ਤੋਂ ਆਮ ਆਦਮੀ ਪਾਰਟੀ ਨੂੰ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਪਾਰਟੀ ਦੇ ਨਿਧੜਕ ਲੀਡਰ ਅਤੇ ਵਿਸ਼ਵ ਪ੍ਰਸਿੱਧ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਨੂੰ ਜਿੱਥੇ ਪਾਰਟੀ ਨੇ ਪੰਜਾਬ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਚੰਡੀਗੜ੍ਹ” ਵਿੱਚ ਬਤੌਰ ਮੈਂਬਰ ਸ਼ਾਮਿਲ ਕਰਕੇ ਬਹੁਤ ਹੀ ਵੱਡਾ ਮਾਣ ਬਖ਼ਸ਼ਿਆ ਹੈ। । ਵਿਸ਼ੇਸ਼ ਤੌਰ ਤੇ ਇਹ ਵੀ ਵਰਨਣਯੋਗ ਹੈ ਕਿ ਸੂਬਾ ਸਰਕਾਰ ਨੇ ਉਰਦੂ ਅਕੈਡਮੀ ਪੰਜਾਬ ਦੀ 21 ਮੈਂਬਰੀ ਕਮੇਟੀ ਵਿੱਚ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਬਤੌਰ ਮੈਂਬਰ ਸ਼ਾਮਿਲ ਕੀਤਾ ਹੋਇਆ ਹੈ !
ਪਾਰਟੀ ਨੇ ਸਮੇਂ-ਸਮੇਂ, ਜਦੋਂ-ਜਦੋਂ ਵੀ ਹਲਕਾ ਕਪੂਰਥਲਾ ਤੋਂ ਇਲਾਵਾ ਸੁਲਤਾਨਪੁਰ ਲੋਧੀ, ਜਲੰਧਰ, ਲੁਧਿਆਣਾ, ਸੰਗਰੂਰ, ਡੇਰਾ ਬਾਬਾ ਨਾਨਕ ਇਤਿਆਦਿ ਹਲਕਿਆਂ ਸਮੇਤ ਗੁਜਰਾਤ ਹਰਿਆਣਾ ਅਤੇ ਦਿੱਲੀ ਸਣੇਂ ਹੋਰ ਸੂਬਿਆਂ ਵਿੱਚ ਜਿੱਥੇ ਵੀ ਕੰਵਰ ਇਕਬਾਲ ਸਿੰਘ ਦੀ ਚੋਣ ਪ੍ਰਚਾਰ ਦੀ ਡਿਊਟੀ ਲਾਈ ਹੈ ਇਨ੍ਹਾਂ ਨੇ ਬੜੀ ਹੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ਹੈ !
ਪੰਜਾਬੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕੰਵਰ ਇਕਬਾਲ ਸਿੰਘ ਜੀ ਨੂੰ ਸਾਲ 2016 ਵਿੱਚ ਵੀ ਪਾਰਟੀ ਹਾਈਕਮਾਨ ਨੇ ਪੰਜਾਬ ਦੀ 5 ਮੈਂਬਰੀ ਸੱਭਿਆਚਾਰਕ ਕਮੇਟੀ ਦਾ ਮੈਂਬਰ ਮੈਂਬਰ ਨਿਯੁਕਤ ਕੀਤਾ ਸੀ ! ਸਾਲ 2021 ਵਿੱਚ ਨਗਰ ਕੌਂਸਲ ਕਪੂਰਥਲਾ ਦੀ ਇਲੈਕਸ਼ਨ ਵੇਲੇ ਪਾਰਟੀ ਨੇ ਕੰਵਰ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪੁਸ਼ਪਿੰਦਰ ਸਿੰਘ ਨੂੰ ਸ਼ਹਿਰ ਦੇ ਦੋ ਵਾਰਡਾਂ ਵਿੱਚੋ ਚੋਣ ਮੈਦਾਨ ਵਿੱਚ ਉਤਾਰਿਆ ਸੀ !
ਅਜਿਹਾ ਜਾਪਦਾ ਹੈ ਪਾਰਟੀ ਹਾਈਕਮਾਨ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਨ ਵਾਲੇ ਸਾਰੇ ਹੀ ਮਿਹਨਤੀ ਸਾਥੀਆਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਕੇ ਆਪਣਾ ਸੰਗਠਨਾਤਮਕ ਢਾਂਚਾ ਮਜਬੂਤ ਕਰ ਰਹੀ ਹੈ।