ਕਪੂਰਥਲਾ, 21 ਫਰਵਰੀ( ਗੌਰਵ ਮੜੀਆ) : ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਪ੍ਰਾਪਰਟੀ ਡੀਲਰ ਭਰਾਵਾਂ ਦੀ ਮੀਟਿੰਗ ਹੋਟਲ ਈਟ ਐਂਡ ਫੂਡ ਵਿਖੇ ਸਮੂਹ ਮੈਂਬਰਾ ਦੀ ਮੀਟਿੰਗ ਹੋਈ। ਮੀਟਿੰਗ ਦੋਰਾਨ ਵੱਡੀ ਗਿਣਤੀ ਵਿੱਚ ਪ੍ਰਾਪਰਟੀ ਡੀਲਰ ਸ਼ਾਮਿਲ ਹੋਏ। ਮੀਟਿੰਗ ਦੋਰਾਨ ਪ੍ਰਾਪਰਟੀ ਡੀਲਰਾਂ ਨੂੰ ਪੇਸ਼ ਆ ਰਹਿਆਂ ਵੱਖ-ਵੱਖ ਮੁਸ਼ਕਲਾ ਬਾਰੇ ਚਰਚਾ ਕੀਤੀ। ਇਸਤੋਂ ਬਾਅਦ ਸਮੂਹ ਮੈਂਬਰਾਂ ਵੱਲੋ ਸਰਵ ਸਮਤੀ ਨਾਲ ਨਵੇਂ ਅਹੁਦੇਦਾਰਾਂ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਵਸਮਤੀ ਨਾਲ ਫੈਂਸਲਾ ਲੈਂਦੇ ਹੋਏ ਅਨਿਲ ਕੁਮਾਰ ਗਾਗਾ ਨੂੰ ਪ੍ਰਧਾਨ ਵੱਜੋ ਚੁਣਿਆ ਗਿਆ। ਇਸਤੋਂ ਇਲਾਵਾ ਜਸਵਿੰਦਰ ਸਿੰਘ ਬਤਰਾ ਨੂੰ ਚੇਅਰਮੈਨ, ਕਮਲ ਵਾਲੀਆ ਨੂੰ ਉਪ ਚੇਅਰਮੈਂਨ, ਪਰਵੀਨ ਕੁਮਾਰ ਮਾਨੀ ਨੂੰ ਜਨਰਲ ਸਕੱਤਰ, ਜਤਿੰਦਰ ਮਨਚੰਦਾ ਨੂੰ ਜਨਰਲ ਸਕੱਤਰ, ਸੁਰਿੰਦਰ ਕੁਮਾਰ ਮਹਾਜਨ ਨੂੰ ਕੈਸ਼ੀਅਰ ਅਤੇ ਹਰਜੀਤ ਸਿੰਘ ਕਾਕਾ ਨੂੰ ਪ੍ਰੈਸ ਸੈਕਟਰੀ ਨਿਯੁਕਤ ਕੀਤਾ ਗਿਆ।
ਨਿਯੁਕਤ ਕੀਤੇ ਗਏ ਆਹੁਦੇਦਾਰਾ ਨੇ ਸਮੂਹ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੋਂਪੀ ਗਈ ਹੈ ਉਹ ਉਸਨੂੰ ਪੁਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪ੍ਰਾਪਰਟੀ ਡੀਲਰਾਂ ਨੂੰ ਪੇਸ਼ ਆਉਣ ਵਾਲੀ ਮੁਸ਼ਕਲਾ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਜਤਾਇਆ। ਇਸ ਮੌਕੇ ਤੇ ਰਘੂ ਰਾਜਨ, ਗੁਰਪ੍ਰੀਤ ਘੁੱਨੂੰ, ਰਵੀ ਕੁਮਾਰ, ਅਸ਼ਵਨੀ ਰਾਜਪੂਤ, ਸੋਨੂੰ ਧੀਰ, ਨਿਤਨ, ਲੱਕੀ (ਘੁੰਨੂੰ), ਰੇਹਾਨ, ਕੁਲਵੰਤ ਸਿੰਘ, ਗੋਰਵਦੀਪ ਸਿੰਘ, ਹਰਜਿੰਦਰ ਸਿੰਘ ਜੇ.ਈ. ਗੁਰਵਿੰਦਰਪਾਲ ਕਲਸੀ, ਯਸ਼ਪਾਲ ਆਨੰਦ, ਬੀਰਪਾਲ ਸਿੰਘ, ਬਿੱਟਾ ਵਰਮਾ, ਸੰਨੀ ਸਿੰਘ, ਪਰਮਜੀਤ ਵਰਮਾ, ਯਾਦਵਿੰਦਰ ਪਾਸੀ, ਸੁਖਵਿੰਦਰ ਸਿੰਘ ਜਾਤੀਕੇ, ਬਲਰਾਜ ਸਿੰਘ ਖਹਿਰਾ, ਜੋਗਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਨਰਿੰਦਰ ਗਾਂਧੀ, ਸੁਖਵਿੰਦਰ ਸਿੰਘ ਭੰਡਾਲ, ਰਣਜੀਤ ਸਿੰਘ ਲਾਡੀ, ਮਨੋਜ ਕੁਮਾਰ, ਮੁਨੀਸ਼ ਚੋਪੜਾ, ਮਹਿੰਦਰ ਸਿੰਘ, ਗੋਗਾ ਅੰਨਦ, ਗੋਲਡੀ ਅੰਨਦ, ਸੰਧੂ ਸਾਹਿਬ, ਅਵਤਾਰ ਕ੍ਰਿਸ਼ਨ ਲਾਲੀ, ਅਮਨ ਬਹਿਲ, ਵਿੱਕੀ ਵਾਲੀਆ, ਅਵਤਾਰ ਸਿੰਘ, ਗੋਰਵਦੀਪ ਸਿੰਘ, ਜਤਿੰਦਰ ਕੁਮਾਰ, ਪ੍ਰਵੀਨ ਗਾਂਧੀ, ਮੱਖਣ ਸਿੰਘ, ਕਰਨਪ੍ਰੀਤ ਸਿੰਘ, ਮਨਿੰਦਰਜੋਤ ਵਾਲੀਆ, ਸੰਦੀਪ ਸਿੰਘ, ਅਮਰਜੀਤ ਸਹਿਗਲ, ਰਿਸ਼ੀ ਮਹਾਜਨ, ਰਾਹੁਲ ਮਹਾਜਨ, ਰਾਮ ਕ੍ਰਿਸ਼ਨ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।

