By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ : ਖੋਜੇਵਾਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ : ਖੋਜੇਵਾਲ
JalandharKapurthla

14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ : ਖੋਜੇਵਾਲ

Talk Hindustan
Last updated: 2026/03/05 at 7:36 PM
Talk Hindustan
Share
3 Min Read
14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਅਮਿਤ ਸ਼ਾਹ ਦੀ ਬਦਲਾਓ ਰੈਲੀ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ : ਖੋਜੇਵਾਲ
SHARE
ਹਲਕਾ ਭੁਲੱਥ ਤੋਂ ਭਾਰੀ ਗਿਣਤੀ ਵਿੱਚ ਭਾਜਪਾ ਸਮਰਥਕ ਮੋਗਾ ਦੀ ਬਦਲਾਅ ਰੈਲੀ ਵਿੱਚ ਸ਼ਾਮਿਲ ਹੋਣਗੇ –   ਸੰਜੀਵ ਮਨਹਾਸ
ਕਪੂਰਥਲਾ (ਗੌਰਵ  ਮੜੀਆ)  ਭਾਜਪਾ ਪੰਜਾਬ ਹਾਈ ਕਮਾਨ ਦੇ ਹੁਕਮਾਂ ਮੁਤਾਬਕ ਅਤੇ ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਭਾਜਪਾ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਜਪਾ ਹਲਕਾ ਭੁਲੱਥ ਦੀ ਇੱਕ ਵਿਸ਼ੇਸ਼ ਮੀਟਿੰਗ ਭੁਲੱਥ ਵਿੱਚ ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਅਤੇ ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ ਦੀ ਦੇਖ ਰੇਖ ਵਿੱਚ ਹੋਈ ਜਿਸ ਵਿੱਚ ਰਣਜੀਤ ਸਿੰਘ ਖੋਜੇਵਾਲ ਅਤੇ ਸੰਜੀਵ ਮਨਹਾਸ ਰੈਲੀ ਇੰਚਾਰਜ ਭਾਜਪਾ ਹਲਕਾ ਭੁਲੱਥ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।ਉਨ੍ਹਾਂ ਨਾਲ ਵਿਜੇ ਸ਼ਰਮਾ ਸੀਨੀਅਰ ਭਾਜਪਾ ਨੇਤਾ ਦਸੂਹਾ ਅਤੇ ਅਮਨਦੀਪ ਸਿੰਘ ਗਿੱਲ ਸੀਨੀਅਰ ਭਾਜਪਾ ਆਗੂ ਵੀ ਇਸ ਬੈਠਕ ਵਿੱਚ ਪਹੁੰਚੇ। ਇਸ ਬੈਠਕ ਵਿੱਚ 14 ਮਾਰਚ ਨੂੰ ਮੋਗਾ ਵਿੱਚ ਸ਼੍ਰੀ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਦੀ ਹੋਣ ਵਾਲੀ ਭਾਜਪਾ ਪੰਜਾਬ ਦੀ ਬਦਲਾਓ ਰੈਲੀ ਵਿੱਚ ਹਲਕਾ ਭੁਲੱਥ ਤੋਂ ਵੱਧ ਤੋਂ ਵੱਧ ਸੰਖਿਆ ਵਿੱਚ ਭਾਜਪਾ ਸਮਰਥਕਾਂ ਨੂੰ ਸ਼ਾਮਿਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਸੰਜੀਵ ਮਨਹਾਸ ਨੇ ਹਲਕਾ ਭੁਲੱਥ ਦੇ ਮੰਡਲ ਪ੍ਰਧਾਨਾਂ, ਮੰਡਲ ਦੇ ਮੋਰਚੇ ਪ੍ਰਧਾਨਾਂ, ਹਲਕਾ ਭੁਲੱਥ ਦੇ ਅੰਦਰ ਆਉਂਦੇ ਸਾਰੇ ਜਿਲ੍ਹਾ ਅਹੁਦੇਦਾਰਾਂ ਤੇ ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰਾਂ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਤੇ ਸਮਰਥਕਾਂ ਨੂੰ 14 ਮਾਰਚ ਨੂੰ ਹੋਣ ਵਾਲੀ ਇਸ ਵਿਸ਼ੇਸ਼ ਰੈਲੀ ਵਿੱਚ ਵੱਧ ਤੋਂ ਵੱਧ ਸੰਖਿਆ ਵਿੱਚ ਭਾਜਪਾ ਸਮਰਥਕਾਂ ਨੂੰ ਬੱਸਾਂ ਭਰ ਕੇ ਲੈ ਜਾਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 2027 ਨੂੰ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਇਸ ਰੈਲੀ ਦਾ ਮਹੱਤਵਪੂਰਨ ਰੋਲ ਹੋਵੇਗਾ ਅਤੇ ਉਨ੍ਹਾਂ ਦਾ ਸੰਕਲਪ ਹੈ ਕਿ ਪਾਰਟੀ ਨੇ ਹਲਕਾ ਭੁਲੱਥ ਤੋਂ ਜੋ ਉਨ੍ਹਾਂ ਦੀ ਇਸ ਰੈਲੀ ਨੂੰ ਸਫ਼ਲ ਬਣਾਉਣ ਦੀ ਡਿਊਟੀ ਲਗਾਈ ਹੈ, ਹਲਕਾ ਭੁਲੱਥ ਦੇ ਆਗੂ ਉਸ ਨੂੰ ਪੂਰਾ ਕਰਨ ਵਿੱਚ ਪੂਰਾ ਸਹਿਯੋਗ ਦੇਣਗੇ। ਸ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ 14 ਮਾਰਚ ਨੂੰ ਸ਼੍ਰੀ ਅਮਿਤ ਸ਼ਾਹ ਜੀ ਦੀ ਇਸ ਬਦਲਾਅ ਰੈਲੀ ਨਾਲ ਜਿਸ ਵਿੱਚ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੁੱਢ ਬੱਝੇਗਾ ਅਤੇ ਪੰਜਾਬ ਵਿੱਚ ਭਾਜਪਾ ਦੀ ਇੱਕ ਲਹਿਰ ਬਣੇਗੀ
ਜਿਸ ਨਾਲ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਜਾਵੇਗਾ। ਭਾਜਪਾ ਹਲਕਾ ਭੁਲੱਥ ਕਨਵੀਨਰ ਰਮੇਸ਼ ਚੰਦਰ ਸ਼ਰਮਾ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਭਾਜਪਾ ਹਲਕਾ ਭੁਲੱਥ ਦੇ ਅੰਦਰ ਆਉਂਦੇ ਚਾਰਾ ਮੰਡਲਾਂ ਵਿੱਚੋਂ ਹੀਰਕ ਜੋਸ਼ੀ ਪ੍ਰਧਾਨ ਭਾਜਪਾ ਮੰਡਲ ਭੁਲੱਥ, ਹਰਵਿੰਦਰ ਸਿੰਘ ਪ੍ਰਧਾਨ ਭਾਜਪਾ ਮੰਡਲ ਢਿਲਵਾਂ ,ਨਡਾਲਾ ਤੇ ਬੇਗੋਵਾਲ ਮੰਡਲਾਂ ਤੋਂ ਵੀ ਸ਼ਾਮਿਲ ਹੋਏ ਅਹੁਦੇਦਾਰਾਂ ਨੇ ਆਪਣੇ ਆਪਣੇ ਮੰਡਲਾਂ ਤੋਂ ਵੱਧ ਤੋਂ ਵੱਧ ਬੱਸਾਂ ਭਰ ਕੇ ਭਾਜਪਾ ਸਮਰਥਕਾਂ ਨੂੰ ਰੈਲੀ ਵਿੱਚ ਲਿਜਾ ਕੇ ਇਸ ਵਿਸ਼ਾਲ ਰੈਲੀ ਨੂੰ ਸਫਲ ਬਣਾਉਣ ਦਾ ਅਹਿਦ ਕੀਤਾ। ਇਸ ਮੌਕੇ ਜਿਲਾ ਯੂਥ ਪਰਧਾਨ ਸੰਨੀ ਬੈਂਸ,  ਭਾਜਪਾ ਹਲਕਾ ਭੁਲੱਥ ਦੇ ਆਗੂਆਂ ਵਿੱਚ ਸੁਭਾਸ਼ ਚੰਦਰ ਦੱਤਾ ਜਨਰਲ ਸਕੱਤਰ ਮੰਡਲ ਭੁਲੱਥ,ਰਾਜੀਵ  ਪਾਸੀ, ਮੋਹਣ ਲਾਲ ਅਰੋੜਾ,ਜਗਦੀਸ਼ ਮਹਿਤਾ, ਵਿਪਨ, ਫੌਜਾ ਸਿੰਘ,ਸੰਜੀਵ ਸ਼ਰਮਾ,ਸਤਵੀਰ ਸਿੰਘ ਸੱਤੀ  ਬਲਦੇਵ ਰਾਜ,  ਅਰਸ਼ ਅਤੇ ਅਨੇਕਾਂ ਭਾਜਪਾ ਆਗੂ ਹਾਜ਼ਰ ਰਹੇ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article बिहार के मुख्यमंत्री नीतीश कुमार ने राज्यसभा चुनाव के लिए किया नामांकन, गृह मंत्री अमित शाह रहे मौजूद बिहार के मुख्यमंत्री नीतीश कुमार ने राज्यसभा चुनाव के लिए किया नामांकन, गृह मंत्री अमित शाह रहे मौजूद
Next Article सीटी ग्रुप का 17वां सीटी हाफ मैराथन 2026 – “दौड़दा पंजाब” 8 मार्च को सीटी ग्रुप का 17वां सीटी हाफ मैराथन 2026 – “दौड़दा पंजाब” 8 मार्च को
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?