ਕਪੂਰਥਲਾ 15 ਦਿਸੰਬਰ ਗੌਰਵ ਮੜੀਆ : ਅਲਾਇੰਸ ਕਲੱਬ (ਕਿੰਗਸ) ਕਪੂਰਥਲਾ ਵੱਲੋਂ ਗੁਰਦੁਆਰਾ ਸੈਫਲਾਬਾਦ ਵਿਖੇ ਮਿਤੀ 12 ਦਸੰਬਰ 2024 ਨੂੰ ਇੱਕ ਫਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿੱਚ ਲੋੜਵੰਦ ਸੰਗਤ ਨੂੰ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ਡਿਸਟਰਿਕਟ ਗਵਰਨਰ N-126 ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਐਲੀ ਮਨਦੀਪ ਸਿੰਘ ਪਰਸਨਲ ਸੈਕਟਰੀ ਟੂ ਡੀ.ਜੀ, ਐਲੀ ਹਰਮਨਦੀਪ ਸਿੰਘ, ਐਲੀ ਜਸਰਮਨਦੀਪ ਸਿੰਘ ਜਨਰਲ ਸਕੱਤਰ, ਐਲੀ ਪ੍ਰੀਤਪਾਲ ਸਿੰਘ ਪੀ.ਆਰ.ਓ, ਐਲੀ ਜਗਮੀਤ ਸਿੰਘ ਵੱਲੋਂ ਇਸ ਕੈਂਪ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ
ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਕਲੱਬ ਵੱਲੋਂ ਨਿਰਵਿਘਨ ਚਲਦੇ ਰਹਿਣ ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਡਿਸਟ੍ਰਿਕਟ ਗਵਰਨਰ ਐਲੀ ਪਵਨਜੀਤ ਸਿੰਘ ਵਾਲੀਆ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਇਸ ਪਾਵਨ ਧਾਰਮਿਕ ਸਥਾਨ ਤੇ ਕਲੱਬ ਵੱਲੋਂ ਮੈਡੀਕਲ ਕੈਂਪ ਲਗਾ ਕੇ ਪ੍ਰੋਜੈਕਟ ਕਰਨਾ ਬਹੁਤ ਹੀ ਪ੍ਰਸ਼ੰਸਾ ਵਾਲੀ ਗੱਲ ਹੈ ਅਤੇ ਸੁਖਵਿੰਦਰ ਸਿੰਘ ਜਿੰਮੀ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ। ਐਲੀ ਮਨਦੀਪ ਸਿੰਘ ਅਤੇ ਐਲੀ ਹਰਮਨਦੀਪ ਸਿੰਘ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਵਿੱਚ ਇੱਕ ਹੋਰ ਨਵਾਂ ਪ੍ਰੋਜੈਕਟ ਜਲਦ ਲਿਆਂਦਾ ਜਾਵੇਗਾ। ਅੰਤ ਵਿੱਚ ਐਲੀ ਜਸਰਮਨਦੀਪ ਸਿੰਘ, ਜਨਰਲ ਸਕੱਤਰ ਵੱਲੋਂ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਸਮੂਹ ਐਲੀ ਸਨਦੀਪ, ਐਲੀ ਹੈਰੀ,ਐਲੀ ਐਰੀ,ਐਲੀ ਸੌਨੂ,ਐਲੀ ਅਤੁਲ ਖੰਨਾ ਦਾ ਤੇ ਅਲਾਇੰਸ ਮੈਂਬਰਾਂ ਦਾ ਧੰਨਵਾਦ ਕੀਤਾ।

