By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਲਗਾਏ ਬੂਟੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਲਗਾਏ ਬੂਟੇ
JalandharKapurthla

ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਲਗਾਏ ਬੂਟੇ

Talk Hindustan
Last updated: 2025/07/03 at 7:38 PM
Talk Hindustan
Share
4 Min Read
ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਲਗਾਏ ਬੂਟੇ
SHARE
ਕਪੂਰਥਲਾ 3 ਜੁਲਾਈ( ਗੌਰਵ ਮੜੀਆ)  ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਰੁੱਖ ਅਤੇ ਸਜਾਵਟੀ ਬੂਟੇ ਲਗਾ ਕੇ ਪ੍ਰੋਜੈਕਟ ਕੀਤਾ ਗਿਆ, ਅਲਾਇੰਸ ਕਲੱਬ ਇੰਟਰਨੈਸ਼ਨਲ  ਡਿਸਟ੍ਰਿਕਟ 126 – N  ਦੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਹੇਮੰਤ ਸ਼ਰਮਾ ਜੀ ਦੇ ਸੱਦੇ ਤੇ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਇੱਕ ਪ੍ਰੋਜੈਕਟ ਕਰਕੇ 50 ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ।ਇਸ ਮੌਕੇ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ, ਐਲੀ ਡਾ ਸੁਭਾਸ਼ ਚੰਦਰ  ਰਿਜਨ ਚੇਅਰਮੈਨ, ਐਲੀ ਪਵਨਜੀਤ ਸਿੰਘ ਵਾਲੀਆ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਅਤੇ ਅਲਾਇੰਸ ਕਲੱਬ ਨਕੋਦਰ ਦੇ ਪ੍ਰਧਾਨ ਐਲੀ ਕਮਲ ਜੈਨ ਵੱਲੋਂ ਉਚੇਚੇ ਤੌਰ ਤੇ ਇਸ ਪ੍ਰੋਜੈਕਟ ਵਿੱਚ ਸ਼ਿਰਕਤ ਕੀਤੀ ਗਈ।
ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਦੀ ਟੀਮ ਐਲੀ ਜਸਰਮਨਦੀਪ ਸਿੰਘ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਐਲੀ ਜਗਮੀਤ ਸਿੰਘ ਪੀ.ਆਰ.ਓ, ਐਲੀ ਮਨਦੀਪ ਸਿੰਘ, ਐਲੀ ਹਰਮਨਦੀਪ ਸਿੰਘ ਵੱਲੋਂ ਇਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ ਗਿਆ। ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆ ਐਲੀ ਜਸਰਮਨਦੀਪ ਸਿੰਘ ਪ੍ਰਧਾਨ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਆਏ ਨੁਮਾਇੰਦਿਆਂ ਨੂੰ ਜੀ ਆਇਆ ਕਹਿਣ ਉਪਰੰਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਐਲੀ ਮਨਦੀਪ ਸਿੰਘ ਪਾਸਟ ਡਿਸਟਿ੍ਕਟ ਕੈਬਨਿਟ ਸੈਕਟਰੀ ਵੱਲੋਂ ਰੁੱਖਾਂ ਦੀ ਮਹੱਤਤਾ ਨੂੰ ਦੱਸਦਿਆਂ ਵਿਚਾਰ ਪੇਸ਼ ਕੀਤੇ ਗਏ, ਐਲੀ ਡਾ ਸੁਭਾਸ਼ ਚੰਦਰ ਵੱਲੋਂ ਕਲੱਬ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ ਗਈ ਅਤੇ ਭਰੋਸਾ ਦਵਾਇਆ ਕਿ ਜਿੱਥੇ ਕਿਤੇ ਵੀ ਕਲੱਬ ਨੂੰ ਉਹਨਾਂ ਦੀ ਲੋੜ ਹੋਵੇ ਤਾਂ ਕਲੱਬ ਬੇਝਿਜਕ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ,
ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਗਵਰਨਰ ਵੱਲੋਂ ਇੰਟਰਨੈਸ਼ਨਲ ਡਾਇਰੈਕਟਰ ਐਲੀ ਹੇਮੰਤ ਸ਼ਰਮਾ ਜੀ ਵੱਲੋਂ ਸਮਾਂ ਕੱਢ ਕੇ ਆਉਣ ਤੇ ਸਵਾਗਤ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਕਲੱਬ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਇਸ ਉਪਰੰਤ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ ਵੱਲੋਂ ਇਸ ਮੌਕੇ ਹਾਜ਼ਰ ਸਮੁੱਚੀ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ ਜੇਕਰ ਹਰ ਵਿਅਕਤੀ ਇੱਕ ਰੁੱਖ ਵੀ ਲਗਾਵੇ ਤਾਂ ਰੁੱਖਾਂ ਦੀ ਘਾਟ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਨੇ ਵੱਧ ਰਹੀ ਗਰਮੀ ਅਤੇ ਪਾਣੀ ਦੀ ਘਾਟ ਦੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਰੁੱਖ ਲਗਾਉਣਾ ਇੱਕ ਸੱਚੀ ਸੇਵਾ ਹੈ ਜਿਸ ਨਾਲ ਪੂਰੇ ਸਮਾਜ ਦੀ ਭਲਾਈ ਹੈ। ਇਸ ਉਪਰੰਤ ਕਲੱਬ ਵੱਲੋਂ ਪਸ਼ੂ ਪਾਲਣ ਹਸਪਤਾਲ ਕਪੂਰਥਲਾ ਵਿਖੇ ਥਾਂ-ਥਾਂ ਤੇ ਢੁਕਵੇਂ ਪ੍ਰਬੰਧ ਕਰਨ ਉਪਰੰਤ 50 ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ ।
ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਉਪਰੰਤ ਖੁਸ਼ੀ ਮਹਿਸੂਸ ਕਰਦਿਆਂ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ ਵੱਲੋਂ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੀ ਪੂਰੀ ਟੀਮ ਅਤੇ ਪ੍ਰੋਜੈਕਟ ਵਿੱਚ ਸ਼ਿਰਕਤ ਕਰਨ ਵਾਲੇ ਮੋਹਤਬਰ ਨੁਮਾਇੰਦਿਆਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਅਤੇ ਇੰਟਰਨੈਸ਼ਨਲ ਡਾਇਰੈਕਟਰ ਦੀ ਪਿੰਨ ਲਗਾ ਕੇ ਸਨਮਾਨਿਤ ਕੀਤਾ ਅਤੇ ਉਨਾਂ ਵੱਲੋਂ ਸਮੁੱਚੇ ਕਲੱਬ ਦੀ ਟੀਮ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ ਗਈ ‌। ਕਲੱਬ ਦੇ ਪ੍ਰਧਾਨ ਐਲੀ ਜਸਰਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕਲੱਬ ਦੇ ਡਿਸਟ੍ਰਿਕਟ ਚੇਅਰਮੈਨ ਐਲੀ ਮਹਿੰਦਰ ਕੁਮਾਰ ਸ਼ਰਮਾ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਹਨ ਸਮੇਂ-ਸਮੇਂ ਤੇ ਉਹਨਾਂ ਵੱਲੋਂ ਕਲੱਬ ਨੂੰ ਪ੍ਰੋਜਕਟ ਕਰਨ ਤੇ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ ਜਿਸ ਤੇ ਕਲੱਬ  ਉਹਨਾਂ ਦਾ ਵੀ ਧੰਨਵਾਦ ਕਰਦਾ  ਹੈ। ਅੰਤ ਵਿੱਚ ਐਲੀ ਪ੍ਰੀਤਪਾਲ ਸਿੰਘ ਐਲੀ ਹਰਮਨਦੀਪ ਸਿੰਘ ਅਤੇ ਐਲੀ ਜਗਮੀਤ ਸਿੰਘ ਵੱਲੋਂ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article ਫੋਟੋਗ੍ਰਾਫਰ ਵੈਲਫ਼ੇਅਰ ਕਲੱਬ ਕਪੂਰਥਲਾ ਦੀ ਹੋਈ ਮੀਟਿੰਗ ਫੋਟੋਗ੍ਰਾਫਰ ਵੈਲਫ਼ੇਅਰ ਕਲੱਬ ਕਪੂਰਥਲਾ ਦੀ ਹੋਈ ਮੀਟਿੰਗ
Next Article 40000 हजार रिश्वत मांगने के आरोप में नायब तहसीलदार और रजिस्ट्री क्लर्क निलंबित 40000 हजार रिश्वत मांगने के आरोप में नायब तहसीलदार और रजिस्ट्री क्लर्क निलंबित
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?