ਕਪੂਰਥਲਾ ( ਗੌਰਵ ਮੜੀਆ) ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਇੱਕ ਸਰਵਿਸ ਪ੍ਰੋਜੈਕਟ ਪ੍ਰਧਾਨ ਐਲੀ ਜਸਰਮਨਦੀਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਐਲੀ ਪਵਨਜੀਤ ਸਿੰਘ ਵਾਲੀਆ ( ਪਾਸਟ ਡਿਸਟਿ੍ਕਟ ਗਵਰਨਰ), ਐਲੀ ਸੰਦੀਪ ਸਿੰਘ ਅਟਵਾਲ, ਐਲੀ ਮਨਦੀਪ ਸਿੰਘ, ਐਲੀ ਹਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ, ਐਲੀ ਜਗਮੀਤ ਸਿੰਘ ਨੇ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ। ਕਲੱਬ ਕੋਲ ਇੱਕ ਪਰਿਵਾਰ ਜਿਨ੍ਹਾਂ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਕਲੱਬ ਨੂੰ ਸੰਪਰਕ ਕਰਕੇ ਬੇਨਤੀ ਕੀਤੀ ਗਈ ਕਿ ਉਹਨਾਂ ਨੂੰ ਗਰਮੀ ਦੇ ਮੌਸਮ ਦੇ ਚੱਲਦਿਆਂ ਘਰ ਵਿੱਚ ਫਰਿਜ ਨਾ ਹੋਣ ਕਾਰਨ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ
ਜੇਕਰ ਕਲੱਬ ਉਹਨਾਂ ਨੂੰ ਫਰਿਜ ਮੁਹਈਆ ਕਰਵਾਕੇ ਉਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਉਹ ਕਲੱਬ ਦੇ ਬਹੁਤ ਹੀ ਧੰਨਵਾਦੀ ਹੋਣਗੇ। ਜਿਸ ਤੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਸ ਪ੍ਰੋਜੈਕਟ ਨੂੰ ਕਰਨ ਲਈ ਹਾਮੀ ਭਰੀ ਗਈ। ਇਸ ਪ੍ਰੋਜੈਕਟ ਦੇ ਡਾਇਰੈਕਟਰ ਕਲੱਬ ਦੇ ਬਹੁਤ ਹੀ ਸਤਿਕਾਰਯੋਗ ਐਲੀ ਹਰਮਨਦੀਪ ਸਿੰਘ ਅਤੇ ਐਲੀ ਪਵਨਜੀਤ ਸਿੰਘ ਵਾਲੀਆ ਵੱਲੋਂ ਇਸ ਪ੍ਰੋਜੈਕਟ ਦੀ ਵਿੱਤੀ ਤੌਰ ਮੁਕੰਮਲ ਸੇਵਾ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਐਲੀ ਜਸਰਮਨਦੀਪ ਸਿੰਘ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਤੇ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਦੇ ਪ੍ਰੋਜੈਕਟ ਉਹਨਾਂ ਦੇ ਕਲੱਬ ਵੱਲੋਂ ਨਿਰਵਿਘਨ ਲਿਆਂਦੇ ਜਾਣਗੇ।

